ਦਸੂਹਾ, (ਝਾਵਰ)- ਐੱਸ. ਐੱਸ. ਪੀ. ਹੁਸ਼ਿਆਰਪੁਰ ਦੇ ਦਿਸ਼ਾ-ਨਿਰਦੇਸ਼ਾਂ ਅਤੇ ਡੀ. ਐੱਸ. ਪੀ. ਰਜਿੰਦਰ ਕੁਮਾਰ ਦੀ ਅਗਵਾਈ ਹੇਠ ਰਣਬੀਰ ਸਿੰਘ ਪੁੱਤਰ ਹਰਚਰਨ ਸਿੰਘ ਵਾਸੀ ਬਹਿਬੋਵਾਲ ਛੰਨੀਆਂ ਕੋਲੋਂ ਪੁਲਸ ਨੇ ਪਿਸਤੌਲ
ਬਰਾਮਦ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ। ਥਾਣਾ ਮੁਖੀ ਪਲਵਿੰਦਰ ਸਿੰਘ ਨੇ ਦੱਸਿਆ ਕਿ ਮੁਖਬਰੀ ਹੋਣ 'ਤੇ ਏ. ਐੱਸ. ਆਈ. ਤਰਸੇਮ ਸਿੰਘ ਨੇ ਬਡਲਾ ਮੋੜ
ਜੀ. ਟੀ. ਰੋਡ ਦਸੂਹਾ ਵਿਖੇ ਨਾਕਾਬੰਦੀ ਕੀਤੀ ਹੋਈ ਸੀ।
ਇਕ ਕਾਰ ਹਾਜੀਪੁਰ ਵੱਲੋਂ ਆ ਰਹੀ ਸੀ, ਜਿਸ ਨੂੰ ਰਣਬੀਰ ਸਿੰਘ ਪੁੱਤਰ ਹਰਚਰਨ ਸਿੰਘ ਵਾਸੀ ਬਹਿਬੋਵਾਲ ਛੰਨੀਆਂ ਚਲਾ ਰਿਹਾ ਸੀ। ਉਹ ਪੁਲਸ ਪਾਰਟੀ ਨੂੰ ਦੇਖ ਕੇ ਗੱਡੀ ਪਿੱਛੇ ਰੋਕ ਕੇ ਕਾਰ ਵਿਚੋਂ ਦੌੜਨ ਵਿਚ ਕਾਮਯਾਬ ਹੋ ਗਿਆ।
ਕਾਰ ਦੀ ਤਲਾਸ਼ੀ ਲੈਣ 'ਤੇ 32 ਬੋਰ ਪਿਸਤੌਲ ਸਮੇਤ 8 ਰੌਂਦ ਜ਼ਿੰਦਾ, ਇਕ ਲੈਦਰ ਦਾ ਕਵਰ ਬਰਾਮਦ ਹੋਇਆ। ਦੋਸ਼ੀ ਵਿਰੁੱਧ ਕੇਸ ਦਰਜ ਕਰ ਲਿਆ ਗਿਆ ਹੈ। ਉਸ ਨੂੰ ਫੜਨ ਲਈ ਪੁਲਸ ਪਾਰਟੀਆਂ ਛਾਪੇਮਾਰੀ ਕਰ ਰਹੀਆਂ ਹਨ।
ਬਿਨਾਂ ਮਨਜ਼ੂਰੀ ਤੋਂ ਪੈ ਰਹੀਆਂ ਪਾਈਪ ਲਾਈਨਾਂ 'ਤੇ ਈ. ਓ. ਵੱਲੋਂ ਛਾਪੇਮਾਰੀ
NEXT STORY