ਮਾਛੀਵਾੜਾ ਸਾਹਿਬ (ਟੱਕਰ) : ਮਾਛੀਵਾੜਾ ਅਤੇ ਕੂੰਮਕਲਾਂ ਖੇਤਰ ਵਿਚ ਨਕਲੀ ਪਿਸਤੌਲ ਲੈ ਕੇ ਲੋਕਾਂ ਤੋਂ ਲੁੱਟ-ਖੋਹ ਕਰਨ ਵਾਲੇ 4 ਵਿਅਕਤੀਆਂ ਦੀ ਵੀਡੀਓ ਵਾਈਰਲ ਹੋਈ ਹੈ ਜੋ ਅਜੇ ਪੁਲਸ ਗ੍ਰਿਫ਼ਤ ਤੋਂ ਬਾਹਰ ਹਨ। ਇਹ ਲੁੱਟਾਂ-ਖੋਹਾਂ ਕਰਨ ਵਾਲੇ ਵਿਅਕਤੀ ਜੋ ਕਿ ਮੋਟਰਸਾਈਕਲ ’ਤੇ ਸਵਾਰ ਹੁੰਦੇ ਹਨ ਅਤੇ ਉਨ੍ਹਾਂ ਨੇ 2 ਦਿਨ ਪਹਿਲਾਂ ਹੀ ਖੇਤਾਂ ਵਿਚ ਕੰਮ ਕਰਦੀਆਂ ਔਰਤਾਂ ਤੋਂ ਮੋਬਾਇਲ ਤੇ ਨਕਦੀ ਖੋਹੀ ਸੀ। ਬਾਅਦ ਵਿਚ ਕੁਝ ਲੋਕਾਂ ਨੇ ਇਨ੍ਹਾਂ ਨੂੰ ਕਾਬੂ ਕਰ ਵੀਡੀਓ ਬਣਾ ਲਈ ਪਰ ਪੁਲਸ ਦੇ ਸਪੁਰਦ ਨਹੀਂ ਕੀਤਾ। ਲੁੱਟਾਂ-ਖੋਹਾਂ ਕਰਨ ਵਾਲੇ ਵਿਅਕਤੀਆਂ ਦੀ ਨਕਲੀ ਪਿਸਤੌਲ ਸਮੇਤ ਵੀਡੀਓ ਕਾਫ਼ੀ ਵਾਈਰਲ ਹੋ ਰਹੀ ਹੈ ਅਤੇ ਜੇਕਰ ਇਹ ਜਲਦ ਕਾਬੂ ਨਾ ਆਏ ਤਾਂ ਹੋਰ ਵਾਰਦਾਤਾਂ ਨੂੰ ਅੰਜਾਮ ਦੇ ਸਕਦੇ ਹਨ।
ਇਸ ਦੌਰਾਨ ਜਦੋਂ ਇਸ ਸਬੰਧੀ ਥਾਣਾ ਕੂੰਮਕਲਾਂ ਤੇ ਮਾਛੀਵਾੜਾ ਦੇ ਪੁਲਸ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਵਾਈਰਲ ਵੀਡੀਓ ਦੇ ਅਧਾਰ ’ਤੇ ਜਲਦ ਉਹ ਲੁੱਟਾਂ-ਖੋਹਾਂ ਕਰਨ ਵਾਲੇ ਵਿਅਕਤੀਆਂ ਦੀ ਜਾਂਚ ਕਰ ਗ੍ਰਿਫ਼ਤਾਰ ਕਰ ਲੈਣਗੇ। ਮਾਛੀਵਾੜਾ ਤੇ ਕੂੰਮਕਲਾਂ ਇਲਾਕੇ ਵਿਚ ਮੋਬਾਇਲ ਅਤੇ ਛੋਟੀ ਰਕਮ ਵਾਲੀਆਂ ਲੁੱਟਾਂ ਦੀ ਵਾਰਦਾਤਾਂ ਵੀ ਕਾਫ਼ੀ ਵਾਧਾ ਹੋਇਆ ਹੈ ਜਿਨ੍ਹਾਂ ’ਚੋਂ ਕੁਝ ਲੋਕ ਪੁਲਸ ਥਾਣੇ ’ਚ ਸ਼ਿਕਾਇਤ ਦਰਜ ਕਰਵਾ ਦਿੰਦੇ ਹਨ ਜਦਕਿ ਕੁਝ ਲੋਕ ਇਨ੍ਹਾਂ ਘਟਨਾਵਾਂ ਨੂੰ ਅਣਗੌਲਿਆਂ ਕਰ ਦਿੰਦੇ ਹਨ।
ਜਗਤਾਰ ਸਿੰਘ ਹਵਾਰਾ ਨੂੰ ਚੰਡੀਗੜ੍ਹ ਅਦਾਲਤ ਤੋਂ ਰਾਹਤ, ਇਸ ਮਾਮਲੇ 'ਚ ਕੀਤਾ ਗਿਆ ਬਰੀ
NEXT STORY