ਗੁਰਦਾਸਪੁਰ (ਵਿਨੋਦ) : ਸੋਸ਼ਲ ਮੀਡੀਆ 'ਤੇ ਦੋ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ। ਵੀਡੀਓ ਵਿਚ ਕੁਝ ਹਥਿਆਰਬੰਦ ਨੌਜਵਾਨ ਜਿਨ੍ਹਾਂ ਕੋਲ ਪਿਸਤੌਲਾਂ ਵਰਗੇ ਘਾਤਕ ਹਥਿਆਰ ਵੀ ਹਨ। ਧਾਰੀਵਾਲ ਦੇ ਰਹਿਣ ਵਾਲੇ ਕਾਕੇ ਨਾਂ ਦੇ ਨੌਜਵਾਨ ਨੂੰ ਗਾਲਾਂ ਕੱਢਦੇ ਅਤੇ ਧਮਕੀਆਂ ਦਿੰਦੇ ਨਜ਼ਰ ਆ ਰਹੇ ਹਨ। ਇਹ ਲੜਕੇ ਗੁਰਦਾਸਪੁਰ ਦੇ ਦੱਸੇ ਜਾ ਰਹੇ ਹਨ ਜਿਨ੍ਹਾਂ ਦੀ ਧਾਰੀਵਾਲ ਦੇ ਕੁਝ ਲੜਕਿਆਂ ਨਾਲ ਲੜਾਈ ਹੋਈ ਸੀ ਜਿਨਾਂ ਵਿਚ ਕਾਕਾ ਨਾਮ ਦਾ ਨੌਜਵਾਨ ਵੀ ਸ਼ਾਮਲ ਸੀ ਅਤੇ ਇਨ੍ਹਾਂ ਵੱਲੋਂ ਦੀਨਾਨਗਰ ਬਾਈਪਾਸ ਦਾ ਆਪਸ ਵਿਚ ਇਕ ਦੂਜੇ ਨੂੰ ਦੇਖ ਲੈਣ ਲਈ ਟਾਈਮ ਵੀ ਦਿੱਤਾ ਗਿਆ ਸੀ।
ਜਾਣਕਾਰੀ ਅਨੁਸਾਰ ਵੀਡੀਓ ਵਿਚ ਦਿਖ ਰਿਹਾ ਹੈ ਕਿ ਗੁਰਦਾਸਪੁਰ ਦੇ ਨੌਜਵਾਨ ਕਿੰਝ ਲਲਕਾਰੇ ਮਾਰ ਕੇ ਹਥਿਆਰਾਂ ਨਾਲ ਸੋਸ਼ਲ ਮੀਡੀਆ 'ਤੇ ਆਪਣੀ ਵੀਡੀਓ ਪਾ ਕੇ ਦੂਜੀ ਧਿਰ ਦੇ ਧਾਰੀਵਾਲ ਦੇ ਨੌਜਵਾਨਾਂ ਨੂੰ ਲਲਕਾਰ ਰਹੇ ਹਨ ਜਿੰਨ੍ਹਾਂ ਨਾਲ ਉਨ੍ਹਾਂ ਦਾ ਝਗੜਾ ਹੋਇਆ ਸੀ। ਸੂਤਰਾਂ ਦੇ ਹਵਾਲੇ ਤੋਂ ਇਹ ਜਾਣਕਾਰੀ ਮਿਲੀ ਹੈ ਕਿ ਇਨ੍ਹਾਂ ਕੋਲ ਨਜਾਇਜ਼ ਹਥਿਆਰ ਵੀ ਹਨ ਅਤੇ ਵੀਡੀਓ ਵਿਚ ਦਿਖਾਈ ਦੇ ਰਿਹਾ ਇਕ ਨੌਜਵਾਨ ਪਹਿਲਾਂ ਹੀ ਇਕ ਮਾਮਲੇ ਵਿਚ ਭਗੌੜਾ ਚੱਲ ਰਿਹਾ ਹੈ। ਜ਼ਾਹਰ ਤੌਰ 'ਤੇ ਪਿਸਤੌਲਾਂ ਵਰਗੇ ਘਾਤਕ ਹਥਿਆਰ ਚੁੱਕੀ ਫਿਰਦੇ ਇਹ ਨੌਜਵਾਨ ਕਿਸੇ ਵੱਡੀ ਗੈਂਗਵਾਰ ਦੀ ਤਿਆਰੀ ਵਿਚ ਹਨ ਪਰ ਫਿਲਹਾਲ ਦੀਨਾਨਗਰ ਪੁਲਸ ਮਾਮਲੇ ਦੀ ਜਾਣਕਾਰੀ ਹੋਣ ਤੋਂ ਇਨਕਾਰ ਕਰ ਰਹੀ ਹੈ।
ਕੀ ਕਹਿਣਾ ਥਾਣਾ ਮੁਖੀ ਕਰਿਸ਼ਮਾ ਦਾ
ਦੀਨਾਨਗਰ ਥਾਣੇ ਦੀ ਐੱਸ.ਐੱਚ. ਓ ਮੈਡਮ ਕਰਿਸ਼ਮਾ ਨੇ ਕਿਹਾ ਕਿ ਵੀਡੀਓ ਉਨ੍ਹਾਂ ਨੂੰ ਮਿਲੀ ਹੈ ਤੇ ਵੀਡੀਓ ਵਿੱਚ ਦਿਖਾਈ ਦੇ ਰਹੇ ਨੌਜਵਾਨਾਂ ਦੀ ਪਹਿਚਾਨ ਵੀ ਕਰ ਲਈ ਗਈ ਹੈ। ਇਹ ਨੌਜਵਾਨ ਪਠਾਨਕੋਟ ਦੇ ਰਹਿਣ ਵਾਲੇ ਹਨ ਅਤੇ ਧਾਰੀਵਾਲ ਦੇ ਰਹਿਣ ਵਾਲੇ ਇੱਕ ਲੜਕੇ ਨਾਲ ਇਨ੍ਹਾਂ ਦੀ ਦੁਸ਼ਮਣੀ ਹੈ। ਉਨ੍ਹਾਂ ਕਿਹਾ ਕਿ ਲੜਕਿਆਂ ਖਿਲਾਫ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕੀਤੀ ਜਾ ਰਹੀ ਹੈ ਅਤੇ ਕਿਸੇ ਨੂੰ ਗੁੰਡਾਗਰਦੀ ਫੈਲਾਉਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ।
ਸੁਲਤਾਨਪੁਰ ਲੋਧੀ 'ਚ ਵੱਡੀ ਵਾਰਦਾਤ, ਨਾਮੀ ਕਾਰੋਬਾਰੀ ਦਾ ਬੇਰਹਿਮੀ ਨਾਲ ਕਤਲ, ਘਰ 'ਚੋਂ ਖ਼ੂਨ ਨਾਲ ਲਥਪਥ ਮਿਲੀ ਲਾਸ਼
NEXT STORY