ਜਲੰਧਰ (ਗੁਲਸ਼ਨ)-ਜਿਉਂ-ਜਿਉਂ ਪੰਜਾਬ ਵਿਧਾਨ ਸਭਾ ਚੋਣਾਂ ਦੀ ਤਾਰੀਖ਼ ਨੇੜੇ ਆ ਰਹੀ ਹੈ ਤਿਉਂ-ਤਿਉਂ ਚੋਣ ਮਾਹੌਲ ਭਖ਼ਦਾ ਜਾ ਰਿਹਾ ਹੈ। ਇਸੇ ਦਰਮਿਆਨ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ ਕਿ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਚੋਣ ਪ੍ਰਚਾਰ ਲਈ 14 ਫਰਵਰੀ ਨੂੰ ਜਲੰਧਰ ਆਉਣਗੇ। ਪ੍ਰਧਾਨ ਮੰਤਰੀ ਮੋਦੀ ਇਸ ਦੌਰੇ ਦੌਰਾਨ ਵੱਡੀ ਰੈਲੀ ਨੂੰ ਸੰਬੋਧਨ ਕਰਨਗੇ। ਇਸ ਦੌਰਾਨ ਪ੍ਰਧਾਨ ਮੰਤਰੀ ਮੋਦੀ ਪੰਜਾਬ ਲਈ ਕਈ ਵੱਡੇ ਐਲਾਨ ਕਰ ਸਕਦੇ ਹਨ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਭਾਜਪਾ ਦੇ ਸੂਬਾ ਜਨਰਲ ਸਕੱਤਰ ਜੀਵਨ ਗੁਪਤਾ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪੰਜਾਬ ਦੇ ਲੋਕਾਂ ਅਤੇ ਭਾਜਪਾ ਵਰਕਰਾਂ ਨਾਲ ਰੁ-ਬ-ਰੁ ਹੋਣ ਲਈ 14 ਫਰਵਰੀ ਨੂੰ ਜਲੰਧਰ ਪੁੱਜ ਰਹੇ ਹਨ, ਜਿੱਥੇ ਉਹ ਬਾਅਦ ਦੁਪਹਿਰ 02 ਵਜੇ ਚੋਣ ਰੈਲੀ ਨੂੰ ਸੰਬੋਧਨ ਕਰਨਗੇ। ਸੂਤਰਾਂ ਤੋਂ ਪਤਾ ਲੱਗਾ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪੀ. ਏ. ਪੀ. ਗਰਾਊਂਡ ਵਿਚ ਰੈਲੀ ਕਰਨਗੇ। ਇਸ ਬਾਰੇ ਭਾਜਪਾ ਆਗੂਆਂ ਦਾ ਕਹਿਣਾ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਪ੍ਰੋਗਰਾਮ ਆ ਗਿਆ ਹੈ ਅਤੇ ਸ਼ਾਮ ਤੱਕ ਰੈਲੀ ਸਥਾਨ ਵੀ ਫਾਈਨਲ ਕਰ ਦਿੱਤਾ ਜਾਵੇਗਾ। ਜ਼ਿਕਰਯੋਗ ਹੈ ਕਿ ਪ੍ਰਧਾਨ ਮੰਤਰੀ ਮੋਦੀ ਸੁਰੱਖਿਆ ’ਚ ਹੋਈ ਕੁਤਾਹੀ ਕਾਰਨ 5 ਫਰਵਰੀ ਨੂੰ ਫ਼ਿਰੋਜ਼ਪੁਰ ’ਚ ਭਾਜਪਾ ਦੀ ਰੈਲੀ ’ਚ ਪਹੁੰਚਣ ਤੋਂ ਪਹਿਲਾਂ ਹੀ ਵਾਪਸ ਪਰਤ ਗਏ ਸਨ।
ਇਹ ਵੀ ਪੜ੍ਹੋ : CM ਚੰਨੀ ਦੇ ਭਾਣਜੇ ਭੁਪਿੰਦਰ ਹਨੀ ਨੂੰ ਤਿੰਨ ਦਿਨ ਲਈ ED ਦੇ ਰਿਮਾਂਡ ’ਤੇ ਭੇਜਿਆ (ਵੀਡੀਓ)
ਦੱਸ ਦੇਈਏ ਕਿ ਭਾਜਪਾ ਵੱਲੋਂ ਵੀ ਅੱਜ ਪੰਜਾਬ ’ਚ ਚੋਣ ਪ੍ਰਚਾਰ ਦਾ ਆਗ਼ਾਜ਼ ਕਰ ਦਿੱਤਾ ਗਿਆ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪੰਜਾਬ ’ਚ ‘ਫ਼ਤਿਹ ਰੈਲੀ’ ਦੌਰਾਨ ਲੁਧਿਆਣਾ ਅਤੇ ਫਤਿਹਗੜ੍ਹ ਸਾਹਿਬ ਜ਼ਿਲ੍ਹਿਆਂ ਦੇ ਵੋਟਰਾਂ ਨੂੰ ਵਰਚੁਅਲ ਰੈਲੀ ਜ਼ਰੀਏ ਸੰਬੋਧਿਤ ਕੀਤਾ। ਪ੍ਰਧਾਨ ਮੰਤਰੀ ਨੇ ਵੋਟਰਾਂ ਨੂੰ ਕਿਹਾ ਕਿ ਇਸ ਵਾਰ ਤਾਂ ਮੈਂ ਵਰੁਅਚਲੀ ਨਮਸਕਾਰ ਕਰ ਰਿਹਾ ਹਾਂ। ਚੋਣ ਕਮਿਸ਼ਨ ਦੇ ਦਿਸ਼ਾ-ਨਿਰਦੇਸ਼ਾਂ ਨੂੰ ਧਿਆਨ ਵਿਚ ਰੱਖਦੇ ਹੋਏ ਕੁਝ ਦਿਨਾਂ ਬਾਅਦ ਮੇਰਾ ਪੰਜਾਬ ਆਉਣ ਦਾ ਪ੍ਰੋਗਰਾਮ ਜ਼ਰੂਰ ਬਣੇਗਾ। ਮੈਨੂੰ ਪੰਜਾਬ ਦੀ ਮਿੱਟੀ ਨੂੰ ਮੱਥੇ ’ਤੇ ਲਾਉਣ ਦਾ ਮੌਕਾ ਮਿਲੇਗਾ। ਪੰਜਾਬ ਦੇ ਮੇਰੇ ਪਿਆਰੇ ਭੈਣ-ਭਰਾਵਾਂ ਦੇ ਦਰਸ਼ਨ ਕਰਨ ਦਾ ਮੌਕਾ ਮਿਲੇਗਾ। ਅਸੀਂ ਸਾਰੇ ਮਿਲ ਕੇ ਨਵਾਂ ਪੰਜਾਬ ਦੇ ਸੰਕਲਪ ਨੂੰ ਪੂਰਾ ਕਰਨ ਲਈ ਜੁੱਟ ਜਾਵਾਂਗੇ।
ਇਹ ਵੀ ਪੜ੍ਹੋ : ਕਾਂਗਰਸ ਨੇ ਪੰਜਾਬ ਨੂੰ ਲੁੱਟਿਆ, ਕੇਜਰੀਵਾਲ ਨੇ ਕੋਰੋਨਾ ਕਾਲ ’ਚ ਪੰਜਾਬੀਆਂ ਦਾ ਨਹੀਂ ਪੁੱਛਿਆ ਹਾਲ : ਸੁਖਬੀਰ ਬਾਦਲ
ਸਵਾਰੀਆਂ ਨਾਲ ਭਰੀ ਚੱਲਦੀ ਬੱਸ ਦਾ ਖੁੱਲ੍ਹਿਆ ਸਟੇਅਰਿੰਗ, ਖੇਤਾਂ ’ਚ ਪਲਟੀ
NEXT STORY