ਖੰਨਾ (ਸੰਜੇ ਗਰਗ) : ਸਵੇਰੇ ਖੰਨਾ ਪੁਲਸ ਨੇ ਕਸਬਾ ਬੀਜਾ ਵਿਖੇ ਇਕ ਵਿਅਕਤੀ ਨੂੰ 2 ਕੁਇੰਟਲ ਨਕਲੀ ਪਨੀਰ ਸਣੇ ਗ੍ਰਿਫਤਾਰ ਕੀਤਾ ਹੈ। ਪੁਲਸ ਨੇ ਇਸ ਵਿਅਕਤੀ ਦੀ ਡਿਜ਼ਾਇਰ ਗੱਡੀ ਨੂੰ ਵੀ ਕਬਜ਼ੇ ਵਿਚ ਲੈਂਦੇ ਹੋਏ ਮੌਕੇ |ਤੇ ਅਗਲੀ ਕਾਰਵਾਈ ਲਈ ਫੂਡ ਸੇਫਟੀ ਅਧਿਕਾਰੀ ਨੂੰ ਸੱਦ ਲਿਆ।
ਮਾਮਲੇ ਦੀ ਜਾਣਕਾਰੀ ਦਿੰਦਿਆਂ ਐੱਸ. ਐੱਸ. ਪੀ. ਧਰੁਵ ਦਹੀਆ ਨੇ ਦੱਸਿਆ ਕਿ ਪੁਲਸ ਚੈਕਿੰਗ ਦੌਰਾਨ ਨਕਲੀ ਪਨੀਰ ਨਾਲ ਭਰੀ ਇਹ ਗੱਡੀ ਪੁਲਸ ਦੇ ਕਾਬੂ ਆ ਗਈ। ਪੁਲਸ ਨੇ ਮੌਕੇ 'ਤੇ ਹੀ ਅਜੇ ਪੁੱਤਰ ਹਿਰਦਾ ਰਾਮ ਮਾਲਕ ਕੱਦੋ ਡੇਅਰੀ ਅਹਿਮਦਗੜ੍ਹ ਨੂੰ ਗ੍ਰਿਫਤਾਰ ਕਰ ਲਿਆ। ਹੈਲਥ ਸੇਫਟੀ ਅਧਿਕਾਰੀ ਡਾ. ਯੋਗੇਸ਼ ਗੋਇਲ ਨੂੰ ਮੌਕੇ 'ਤੇ ਸੱਦ ਕੇ ਪੁਲਸ ਨੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਬੱਚੀ ਨਾਲ ਜਬਰ-ਜ਼ਨਾਹ ਕਰਨ ਵਾਲੇ ਦਾ ਚਾੜ੍ਹਿਆ ਕੁਟਾਪਾ, ਵੀਡੀਓ ਵਾਇਰਲ
NEXT STORY