ਫਿਰੋਜ਼ਪੁਰ (ਮਲਹੋਤਰਾ): ਝਗੜੇ ਦੇ ਨਿਪਟਾਰੇ ਦੇ ਲਈ ਥਾਣੇ 'ਚ ਆਈਆਂ ਮਾਂ-ਧੀ ਨੇ ਗੁੱਸੇ 'ਚ ਆ ਕੇ ਪੁਲਸ ਦੀ ਵਰਦੀ 'ਤੇ ਹੱਥ ਪਾ ਦਿੱਤਾ। ਮਾਮਲਾ ਥਾਣਾ ਲੱਖੋਕੇ ਬਹਿਰਾਮ ਦਾ ਹੈ। ਐੱਸ. ਆਈ. ਜੋਗਿੰਦਰ ਕੌਰ ਨੇ ਬਿਆਨ ਦੇ ਦੱਸਿਆ ਕਿ ਉਸ ਦੇ ਕੋਲ ਹੈਲਪਲਾਈਨ ਨੰ. 112 ਦੇ ਰਾਹੀਂ ਸ਼ਿਕਾਇਤ ਮਿਲੀ। ਜਿਸਦੇ ਨਿਪਟਾਰੇ ਦੇ ਲਈ ਉਸਨੇ ਰਣਦੀਪ ਕੌਰ ਅਤੇ ਦੂਜੀ ਧਿਰ ਦੇ ਤਾਰਾ ਸਿੰਘ ਨੂੰ ਥਾਣੇ 'ਚ ਬੁਲਾਇਆ। ਐੱਸ. ਆਈ.ਅਨੁਸਾਰ ਜਦ ਦੋਹਾਂ ਧਿਰਾਂ ਦੀ ਗੱਲ ਸੁਣੀ ਜਾ ਰਹੀ ਸੀ ਤਾਂ ਗੁੱਸੇ 'ਚ ਆਈ ਰਣਦੀਪ ਕੌਰ ਨੇ ਤਾਰਾ ਸਿੰਘ ਤੇ ਉਸ ਦੇ ਨਾਲ ਆਏ ਲੋਕਾਂ ਨਾਲ ਹੱਥੋਪਾਈ ਕਰਨੀ ਸ਼ੁਰੂ ਕਰ ਦਿੱਤੀ।
ਪੁਲਸ ਕਾਂਸਟੇਬਲਾਂ ਨੇ ਜਦ ਰਣਦੀਪ ਕੌਰ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਸਦੀ ਮਾਂ ਸੁਖਪਾਲ ਕੌਰ ਨੇ ਐੱਸ. ਆਈ. ਦੀ ਬਾਹਾਂ ਫੜ੍ਹ ਲਈਆਂ ਅਤੇ ਰਣਦੀਪ ਕੌਰ ਨੇ ਐੱਸ.ਆਈ.ਦੀ ਨੇਮ ਪਲੇਟ ਉਖਾੜ ਦਿੱਤੀ ਅਤੇ ਵਰਦੀ ਨੂੰ ਹੱਥ ਪਾਇਆ। ਦੋਵਾਂ ਨੇ ਉਸ ਦੀ ਵਰਦੀ ਉਤਰਵਾਉਣ ਦੀਆਂ ਧਮਕੀਆਂ ਵੀ ਦਿੱਤੀਆਂ। ਜਿਸ ਤੋਂ ਬਾਅਦ ਮਾਮਲਾ ਵਿਗੜਦਾ ਦੇਖ ਪੁਲਸ ਜਵਾਨਾਂ ਨੂੰ ਬੁਲਾ ਕੇ ਉਨ੍ਹਾਂ ਨੂੰ ਪੁਲਸ ਹਵਾਲੇ ਕੀਤਾ ਗਿਆ। ਐੱਸ.ਆਈ.ਅਮਰਜੀਤ ਕੌਰ ਨੇ ਦੱਸਿਆ ਕਿ ਬਿਆਨਾਂ ਦੇ ਆਧਾਰ 'ਤੇ ਮਾਂ-ਧੀ ਦੇ ਖਿਲਾਫ ਸਰਕਾਰੀ ਡਿਊਟੀ 'ਚ ਰੋਕ ਲਾਉਣ ਦੇ ਦੋਸ਼ਾਂ ਹੇਠ ਪਰਚਾ ਦਰਜ ਕਰ ਲਿਆ ਗਿਆ ਹੈ।
ਹਿਜਬੁਲ ਦਾ ਪੰਜਾਬ ਕਮਾਂਡਰ 'ਇਕਬਾਲ' ਸੁਰੱਖਿਆ ਏਜੰਸੀਆਂ ਦੇ ਰਾਡਾਰ 'ਤੇ
NEXT STORY