ਪਟਿਆਲਾ (ਇੰਦਰਜੀਤ ਸਿੰਘ ਬਕਸ਼ੀ) - ਪਟਿਆਲਾ ਪੁਲਸ ਵੱਲੋਂ ਗਾਂਧੀ ਕਲੋਨੀ ਤੋਂ ਇਕ ਵਿਅਕਤੀ ਕੋਲੋਂ 16 ਪੇਟੀਆਂ ਹਰਿਆਣਾ ਮਾਰਕਾਂ ਸ਼ਰਾਬ ਕਾਬੂ ਕੀਤੀ ਗਈ ਹੈ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪੁਲਸ ਅਧਿਕਾਰੀ ਨੇ ਦੱਸਿਆ ਕਿ ਵਿਸ਼ਾਲ ਨਾਂ ਦਾ ਨੌਜਵਾਨ ਰੇਹੜੀ 'ਤੇ ਸ਼ਰਾਬ ਦੇ 8 ਬਾਕਸਾਂ ਨੂੰ ਆਪਣੇ ਸਟੋਰ 'ਚ ਰੱਖਣ ਜਾ ਰਿਹਾ ਸੀ, ਇਸੇ ਸਟੋਰ 'ਚ 8 ਬਾਕਸ ਸ਼ਰਾਬ ਦੇ ਹੋਰ ਵੀ ਪਏ ਹੋਏ ਸਨ। ਪੁਲਸ ਨੇ ਸ਼ਰਾਬ ਦੀਆਂ ਪੇਟੀਆਂ ਨੂੰ ਕਬਜ਼ੇ 'ਚ ਲੈ ਲਿਆ ਹੈ ਜਦਕਿ ਦੋਸ਼ੀ ਮੌਕੇ 'ਤੇ ਫਰਾਰ ਹੋ ਗਿਆ। ਪੁਲਸ ਨੇ ਮਾਮਲਾ ਦਰਦ ਕਰ ਦੋਸ਼ੀ ਦੀ ਭਾਲ ਸ਼ੁਰੂ ਕਰ ਦਿੱਤੀ ਹੈ।
ਨੇਤਰਹੀਣ ਸਕੂਲ ਦੇ ਬੱਚਿਆਂ ਨੂੰ ਦਿੱਤਾ ਜਾ ਰਿਹਾ ਮਾੜਾ ਖਾਣਾ
NEXT STORY