ਕੁੱਪ ਕਲਾਂ/ਸੰਦੌੜ (ਬੋਪਾਰਾਏ) : ਪੁਲਸ ਥਾਣਾ ਅਹਿਮਦਗੜ੍ਹ ਸਦਰ ਅਧੀਨ ਆਉਂਦੇ ਪਿੰਡ ਕੰਗਣਵਾਲ ਵਿਖੇ ਵਿਆਹ ਦਾ ਝਾਂਸਾ ਦੇ ਨਾਬਾਲਗ ਲੜਕੀ ਨਾਲ ਬਲਾਤਕਾਰ ਕਰਨ ਦਾ ਸ਼ਰਮਨਾਕ ਮਾਮਲਾ ਸਾਹਮਣੇ ਆਇਆ ਹੈ। ਇਸ ਸੰਬਧੀ ਤਫਤੀਸ਼ੀ ਅਫਸਰ ਸਹਾਇਕ ਥਾਣੇਦਾਰ ਗੁਰਪਾਲ ਸਿੰਘ ਨੇ ਦੱਸਿਆ ਕਿ ਪਿਛਲੇ ਮਹੀਨੇ ਦੇ ਅਖਰੀਲੇ ਹਫਤੇ ਪਿੰਡ ਦਾ ਇਕ ਨੌਜਵਾਨ ਆਪਣੇ ਦੋਸਤ ਦੀ ਮਦਦ ਨਾਲ ਨਾਬਾਲਗ ਲੜਕੀ ਨੂੰ ਵਰਗਲਾ ਕੇ ਕਿਧਰੇ ਲੈ ਗਿਆ ਜਿੱਥੇ ਉਸ ਨੇ ਨਾਬਾਲਗਾ ਨਾਲ ਉਸਦੀ ਮਰਜ਼ੀ ਤੋਂ ਖਿਲਾਫ ਸੰਯੋਗ ਕੀਤਾ।
ਇਸ ਸੰਬਧੀ ਨਾਬਾਲਗ ਲੜਕੀ ਦੇ ਬਿਆਨਾ ਦੇ ਅਧਾਰ ਤੇ ਸੰਦੀਪ ਸਿੰਘ ਪੁੱਤਰ ਸੁਖਵਿੰਦਰ ਸਿੰਘ ਵਾਸੀ ਕੰਗਣਵਾਲ ਖਿਲਾਫ ਬਲਾਤਕਾਰ ਦਾ ਮਾਮਲਾ ਦਰਜ ਕਰ ਲਿਆ ਹੈ। ਜਦਕਿ ਨੌਜਵਾਨ ਦੇ ਦੋਸਤ ਰੁਪਿੰਦਰ ਸਿੰਘ ਪੁੱਤਰ ਰਘਵੀਰ ਸਿੰਘ ਵਾਸੀ ਕੰਗਣਵਾਲ ਖਿਲਾਫ ਆਪਣੇ ਦੋਸਤ ਦੀ ਇਸ ਮਾਮਲੇ ਵਿਚ ਮਦਦ ਕਰਨ ਦਾ ਮਾਮਲਾ ਦਰਜ ਲਿਆ। ਇਸ ਸੰਬਧੀ ਪੁਲਸ ਥਾਣਾ ਸਦਰ ਅਹਿਮਦਗੜ੍ਹ ਦੇ ਮੁੱਖੀ ਇੰਸਪੈਕਟਰ ਕੁਲਵਿੰਦਰ ਸਿੰਘ ਧਾਲੀਵਾਲ ਨੇ ਦੱਸਿਆ ਨਾਬਾਲਗ ਲੜਕੀ ਦਾ ਮੈਡੀਕਲ ਕਰਵਾਕੇ ਅਗਲੀ ਕਾਰਵਾਈ ਅਮਲ ਵਿਚ ਲਿਆਂਦੀ ਜਾ ਰਹੀ ਹੈ।
ਘਰ ਦੀ ਗਰੀਬੀ ਤੋੜਨ ਪ੍ਰਦੇਸ ਗਈ ਪੁੱਤ ਦੀ ਕੁਝ ਦਿਨਾਂ 'ਚ ਘਰ ਆਈ ਲਾਸ਼, ਦੇਖ ਧਾਹਾਂ ਮਾਰ ਰੋਇਆ ਪਰਿਵਾਰ
NEXT STORY