ਮੋਗਾ, (ਆਜ਼ਾਦ)- ਥਾਣਾ ਸਮਾਲਸਰ ਪੁਲਸ ਨੇ ਦੜੇ-ਸੱਟੇ ਦਾ ਧੰਦਾ ਕਰਨ ਵਾਲੇ 5 ਵਿਅਕਤੀਆਂ ਨੂੰ ਕਾਬੂ ਕਰ ਕੇ ਉਨ੍ਹਾਂ ਕੋਲੋਂ ਹਜ਼ਾਰਾਂ ਰੁਪਏ ਦੀ ਨਕਦੀ ਅਤੇ ਤਾਸ਼ ਦੇ ਪੱਤੇ ਬਰਾਮਦ ਕੀਤੇ ਹਨ।
ਇਸ ਸਬੰਧੀ ਸਹਾਇਕ ਥਾਣੇਦਾਰ ਜਸਵੀਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਸੇਖਾ ਖੁਰਦ ਕੋਲ ਗਸ਼ਤ ਦੌਰਾਨ ਕੋਮਲ ਸਿੰਘ, ਬੂਟਾ ਸਿੰਘ, ਜੱਸਾ ਸਿੰਘ, ਹਰਜਿੰਦਰ ਸਿੰਘ ਅਤੇ ਬਲਤੇਜ ਸਿੰਘ ਨਿਵਾਸੀ ਪਿੰਡ ਸੇਖਾ ਖੁਰਦ ਧਰਮਸ਼ਾਲਾ ਵਿਖੇ ਸ਼ਰੇਆਮ ਤਾਸ਼ 'ਤੇ ਪੈਸੇ ਲਾ ਕੇ ਜੂਆ ਖੇਡ ਰਹੇ ਸਨ, ਜਿਸ 'ਤੇ ਉਕਤ ਸਾਰਿਆਂ ਨੂੰ ਕਾਬੂ ਕਰ ਕੇ ਉਨ੍ਹਾਂ ਤੋਂ ਤਾਸ਼ ਦੇ 52 ਪੱਤੇ ਅਤੇ 4620 ਰੁਪਏ ਦੀ ਨਕਦੀ ਬਰਾਮਦ ਕੀਤੀ ਗਈ, ਜਿਨ੍ਹਾਂ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ।
ਝਗੜਿਆਂ 'ਚ 2 ਔਰਤਾਂ ਸਣੇ 5 ਜ਼ਖਮੀ
NEXT STORY