ਜਲਾਲਾਬਾਦ(ਨਿਖੰਜ)—ਜਲਾਲਾਬਾਦ ਦੇ ਡੀ. ਏ. ਵੀ. ਬਾਹਮਣੀ ਵਾਲਾ ਰੋਡ ਅਤੇ ਪਿੰਡ ਪਾਲੀਵਾਲਾ ਵਿਖੇ ਹੋਏ ਵੱਖ-ਵੱਖ ਝਗੜਿਆਂ 'ਚ 2 ਔਰਤਾਂ ਸਮੇਤ 5 ਵਿਅਕਤੀਆਂ ਦੇ ਜ਼ਖਮੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਿਨ੍ਹਾਂ ਨੂੰ ਇਲਾਜ ਲਈ ਜਲਾਲਾਬਾਦ ਦੇ ਸਿਵਲ ਹਸਪਤਾਲ 'ਚ ਭਰਤੀ ਕਰਵਾਇਆ ਗਿਆ। ਹਸਪਤਾਲ 'ਚ ਜ਼ੇਰੇ ਇਲਾਜ ਸੰਤੋਸ਼ ਰਾਣੀ ਪਤਨੀ ਸੁਖਦੇਵ ਸਿੰਘ ਵਾਸੀ ਡੀ. ਏ. ਵੀ ਰੋਡ ਨੇੜੇ ਬਾਹਮਣੀ ਵਾਲਾ ਫਾਟਕ ਨੇ ਆਪਣੇ ਘਰ ਦੇ ਨਾਲ ਰਹਿੰਦੇ ਗੁਆਂਢੀਆਂ 'ਤੇ ਦੋਸ਼ ਲਾਉਂਦੇ ਕਿਹਾ ਕਿ ਅੱਜ ਤੋਂ ਕਰੀਬ 3 ਸਾਲ ਪਹਿਲਾਂ ਗੁਆਂਢੀਆਂ ਨੇ ਮੇਰੇ ਪਰਿਵਾਰਕ ਮੈਂਬਰਾਂ ਦੇ ਖਿਲਾਫ ਲੜਕੀ ਨਾਲ ਛੇੜਛਾੜ ਕਰਨ ਦਾ ਮਾਮਲਾ ਦਰਜ ਕਰਵਾਇਆ ਗਿਆ ਸੀ। ਉਕਤ ਮਾਮਲੇ ਦੀ ਸੁਣਵਾਈ 20 ਜੁਲਾਈ ਨੂੰ ਮਾਣਯੋਗ ਅਦਾਲਤ ਵਿਚ ਹੋਣੀ ਹੈ ਅਤੇ ਉਕਤ ਪਰਿਵਾਰ ਨੇ ਉਸ ਪੁਰਾਣੀ ਰੰਜਿਸ਼ ਨੂੰ ਲੈ ਕੇ ਸਾਡੀ ਘਰ ਵਿਚ ਮੌਜੂਦ ਦੁਕਾਨ 'ਤੇ ਕੁਝ ਵਿਅਕਤੀਆਂ ਨੂੰ ਨਾਲ ਲਿਆ ਕੇ ਹਮਲਾ ਕਰਕੇ ਜ਼ਖਮੀ ਕਰ ਦਿੱਤਾ ਅਤੇ ਮੇਰਾ ਦੇਵਰ ਜਗਜੀਤ ਸਿੰਘ ਛੁਡਾਉਣ ਲਈ ਅੱਗੇ ਆਇਆ ਤਾਂ ਉਨ੍ਹਾਂ ਨੇ ਉਸਦੇ ਨਾਲ ਵੀ ਕੁੱਟਮਾਰ ਕਰਕੇ ਜ਼ਖਮੀ ਕਰ ਦਿੱਤਾ। ਦੂਸਰੀ ਧਿਰ ਦੀ ਜ਼ਖਮੀ ਲੜਕੀ ਸ਼ੁਸਮਾ ਰਾਣੀ ਦੇ ਪਿਤਾ ਬਲਵਿੰਦਰ ਸਿੰਘ ਨੇ ਦੱਸਿਆ ਕਿ ਸਾਡੇ ਘਰ ਦੇ ਨਾਲ ਰਹਿੰਦੇ ਗੁਆਂਢੀ ਸਾਡੇ ਨਾਲ ਪੁਰਾਣੀ ਰੰਜਿਸ਼ ਰੱਖਦੇ ਹਨ। ਬੀਤੀ ਦੁਪਹਿਰ ਉਕਤ ਵਿਅਕਤੀ ਰੰਜਿਸ਼ ਕੱਢਣ ਲਈ ਸਾਡੇ ਘਰ ਆ ਗਏ ਅਤੇ ਮੇਰੀ ਲੜਕੀ ਦੀ ਮਾਰਕੁੱਟ ਕਰਕੇ ਜ਼ਖਮੀ ਕਰ ਦਿੱਤਾ ਅਤੇ ਸਾਡੀ ਦੁਕਾਨ 'ਤੇ ਆਪਣੇ ਮੋਟਰਸਾਈਕਲ ਨੂੰ ਪੈਂਚਰ ਲਗਵਾਉਣ ਲਈ ਆਏ ਨੌਜਵਾਨ ਗੁਰਚਰਨ ਸਿੰਘ ਵਾਸੀ ਕੰਨਲਾਂ ਵਾਲੇ ਝੁੱਗੇ ਨੇ ਛੁਡਾਉਣ ਦੀ ਕੋਸ਼ਿਸ਼ ਕੀਤੀ, ਤਾਂ ਉਨ੍ਹਾਂ ਨੇ ਉਸਦੀ ਵੀ ਕੁੱਟਮਾਰ ਕਰਕੇ ਜ਼ਖਮੀ ਕਰ ਦਿੱਤਾ। ਇਸ ਤਰ੍ਹਾਂ ਦੇ ਇਕ ਹੋਰ ਮਾਮਲੇ 'ਚ ਜ਼ਖਮੀ ਵਿਅਕਤੀ ਜੋਗਿੰਦਰ ਸਿੰਘ ਪੁੱਤਰ ਜੀਤ ਸਿੰਘ ਵਾਸੀ ਪਾਲੀਵਾਲਾ ਨੇ ਦੱਸਿਆ ਕਿ ਉਹ ਆਪਣੇ ਪਿੰਡ ਦੀ ਲੇਬਰ ਦੇ ਨਾਲ ਝੋਨਾ ਲਾਉਣ ਲਈ ਪਿੰਡ ਜੰਡਵਾਲਾ ਵਿਖੇ ਗਿਆ ਹੋਇਆ ਸੀ ਅਤੇ ਉਸਦੇ ਨਾਲ ਗਏ ਉਸਦੇ ਭਰਾ ਦੇ ਪਰਿਵਾਰਕ ਮੈਂਬਰਾਂ ਨੇ ਬਿਨਾਂ ਵਜ੍ਹਾ ਤੋਂ ਗਾਲੀ -ਗਲੋਚ ਕੀਤੀ ਅਤੇ ਜਦੋਂ ਅਜਿਹਾ ਕਰਨ ਤੋਂ ਰੋਂਕਿਆ ਤਾਂ ਉਨ੍ਹਾਂ ਨੇ ਮੇਰੀ ਮਾਰਕੁੱਟ ਕਰਕੇ ਜ਼ਖਮੀ ਕਰ ਦਿੱਤਾ।
ਬਿਜਲੀ ਸਪਲਾਈ ਠੱਪ ਹੋਣ 'ਤੇ ਲੋਕਾਂ ਕੀਤਾ ਕੌਮੀ ਸ਼ਾਹ ਮਾਰਗ ਜਾਮ
NEXT STORY