ਜਲਾਲਾਬਾਦ (ਨਿਖੰਜ ) - ਥਾਣਾ ਸਿਟੀ ਦੀ ਪੁਲਸ ਨੇ ਦੜਾ ਸੱਟਾ ਲਗਵਾਉਂਣ ਵਾਲੇ ਇਕ ਵਿਅਕਤੀ ਨੂੰ 2100 ਰੁਪਏ ਦੀ ਰਾਸ਼ੀ ਸਮੇਤ ਕਾਬੂ ਕਰਕੇ ਮਾਮਲਾ ਦਰਜ ਕੀਤਾ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਐਚ. ਸੀ. ਚੰਦਰ ਸ਼ੇਖਰ ਸਮੇਤ ਪੁਲਸ ਪਾਰਟੀ ਦੇ ਨਾਲ ਸ਼ੱਕੀ ਪੁਰਸ਼ਾਂ ਦੀ ਚੈਕਿੰਗ ਲਈ ਨਵਾਂ ਬੱਸ ਸਟੈਡ ਮੁਕਤਸਰ ਜਲਾਲਾਬਾਦ ਦੇ ਕੋਲ ਗਸ਼ਤ ਕਰ ਰਹੇ ਸਨ ਤਾਂ ਉਨਾਂ ਨੂੰ ਮੁਖਬਰ ਨੇ ਸੂਚਨਾ ਦਿੱਤੀ ਕਿ ਗੁਰਮੇਲ ਸਿੰਘ ਪੁੱਤਰ ਬਲਵੰਤ ਸਿੰਘ ਵਾਸੀ ਫਲੀਆ ਵਾਲਾ ਜੋ ਦੱੜਾ ਸੱਟਾ ਲਗਵਾਉਂਣ ਦਾ ਆਦੀ ਹੈ। ਪਿੰਡ ਫਲੀਆ ਵਾਲਾ ਵਿਖੇ ਦੱੜਾ ਸੱਟਾ ਲੋਕਾਂ ਤੋਂ ਲਗਵਾ ਰਿਹਾ ਹੈ । ਪੁਲਸ ਪਾਰਟੀ ਨੇ ਮੁਖਬਰ ਦੀ ਸੂਚਨਾ ਦੇ ਅਧਾਰ 'ਤੇ ਛਾਪੇਮਾਰੀ ਕਰਕੇ ਵਿਅਕਤੀ ਨੂੰ ਕਾਬੂ ਕਰਕੇ 2100 ਰੁਪਏ ਦੀ ਨਗਦ ਰਾਸ਼ੀ ਬਰਾਮਦ ਕੀਤੀ। ਥਾਣਾ ਸਿਟੀ ਵਿਖੇ ਉਕਤ ਵਿਅਕੀਤ ਖਿਲਾਫ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਵਿਅਕਤੀ ਨੇ ਪਤਨੀ ਤੇ ਸੁਹਰਾ ਪਰਿਵਾਰ ਤੋਂ ਤੰਗ ਆ ਕੇ ਖਾਧਾ ਜ਼ਹਿਰ
NEXT STORY