ਜਲੰਧਰ— ਸਮਾਜ ਦੀ ਸੁਰੱਖਿਆ ਦਾ ਜ਼ਿੰਮਾ ਪੁਲਸ ਦੇ ਹੱਥਾਂ 'ਚ ਹੁੰਦਾ ਹੈ ਪਰ ਜੇਕਰ ਪੁਲਸ ਹੀ ਨਸ਼ੇ 'ਚ ਚੂਰ ਹੋ ਜਾਵੇਗੀ ਤਾਂ ਇਸ ਸਮਾਜ ਨੂੰ ਖੋਖਲਾ ਹੋ ਕੇ ਢਹਿਣ 'ਚ ਜ਼ਿਆਦਾ ਸਮਾਂ ਨਹੀਂ ਲੱਗੇਗਾ। ਤਸਵੀਰਾਂ ਕਰਤਾਰਪੁਰ ਦੇ ਇੱਕ ਨਿੱਜੀ ਹੋਟਲ ਦੀਆਂ ਨੇ ਅਤੇ ਨਸ਼ਾ ਕਰਨ ਵਾਲੇ ਕੋਈ ਆਮ ਲੋਕ ਨਹੀਂ ਬਲਕਿ ਪੁਲਸ ਮੁਲਾਜ਼ਮ ਹਨ, ਜੋ ਬਿਨਾਂ ਕਿਸੇ ਡਰ ਤੋਂ ਹੈਰੋਇਨ ਦੇ ਨਸ਼ੇ 'ਚ ਡੁੱਬੇ ਹੋਏ ਹਨ। ਮਾਮਲਾ ਇੱਕ ਮਹੀਨਾ ਪੁਰਾਣਾ ਹੈ ਅਤੇ ਵੀਡੀਓ ਹੁਣ ਵਾਇਰਲ ਹੋ ਰਹੀ ਹੈ।
ਹੁਣ ਇੱਥੇ ਇੱਕ ਵੱਡਾ ਸਵਾਲ ਖੜਾ ਹੁੰਦਾ ਹੈ ਕਿ ਜੇਕਰ ਕੋਈ ਆਮ ਵਿਅਕਤੀ ਹੈਰੋਇਨ ਪੀਂਦਾ ਫੜਿਆ ਜਾਂਦਾ ਹੈ ਤਾਂ ਉਸ 'ਤੇ ਸਖਤ ਕਾਰਵਾਈ ਹੁੰਦੀ ਹੈ ਪਰ ਇਸ ਮਾਮਲੇ 'ਚ ਕੋਈ ਕਾਨੂੰਨੀ ਕਾਰਵਾਈ ਕਿਉਂ ਨਹੀਂ ਕੀਤੀ ਜਾ ਰਹੀ। ਆਮ ਲੋਕਾਂ 'ਤੇ ਤੁਰੰਤ ਕਾਰਵਾਈ ਅਤੇ ਆਪਣੇ ਨਸ਼ੇੜੀ ਸਾਥੀਆਂ ਪ੍ਰਤੀ ਹਮਦਰਦੀ, ਇਹ ਪੁਲਸ ਦਾ ਓਹੀ ਦੋਹਰਾ ਚਰਿੱਤਹ ਹੈ ਜਿਸਦੇ ਕਾਰਨ ਖਾਕੀ ਅਕਸਰ ਹੀ ਬਦਨਾਮੀ ਦੀ ਦਲਦਲ 'ਚ ਫਸੀ ਰਹਿੰਦੀ ਹੈ।
ਫੈਕਟਰੀ 'ਚੋਂ ਨਕਲੀ ਰੰਗ ਤੇ ਵਾਲਪੁੱਟੀ ਬਰਾਮਦ : 1 ਗ੍ਰਿਫ਼ਤਾਰ
NEXT STORY