ਖੰਨਾ(ਸੁਨੀਲ)— ਐੱਸ. ਐੱਚ. ਓ. ਸਦਰ ਵਿਨੋਦ ਕੁਮਾਰ ਦੀ ਅਗਵਾਈ 'ਚ ਪੁਲਸ ਨੇ ਚੈਕਿੰਗ ਦੌਰਾਨ ਇਕ ਬੱਸ ਸਵਾਰ ਤੋਂ ਵੱਖ-ਵੱਖ ਪੈਕੇਟਾਂ 'ਚ ਲੁਕਾਇਆ 27 ਲੱਖ ਦਾ ਸੋਨਾ ਬਰਾਮਦ ਕਰਨ 'ਚ ਸਫਲਤਾ ਹਾਸਲ ਕੀਤੀ ਹੈ। ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਐੱਸ. ਐੱਚ. ਓ. ਵਿਨੋਦ ਕੁਮਾਰ ਨੇ ਦੱਸਿਆ ਕਿ ਉਹ ਪੁਲਸ ਪਾਰਟੀ ਸਮੇਤ ਨਾਕਾਬੰਦੀ ਦੌਰਾਨ ਪਿੰਡ ਅਲਾਡ 'ਚ ਮੌਜੂਦ ਸਨ ਤਾਂ ਅੰਬਾਲਾ ਤੋਂ ਲੁਧਿਆਣਾ ਜਾ ਰਹੀ ਪਨਬਸ ਦੀ ਤਲਾਸ਼ੀ ਲੈਣ 'ਤੇ ਬੱਸ 'ਚ ਸਫਰ ਕਰਕ ਰਹੇ ਵਿੱਦਿਆਦਰ ਸ਼ਰਮਾ ਪੁੱਤਰ ਬਜਰੰਗ ਲਾਲ ਸ਼ਰਮਾ ਵਾਸੀ ਵਿਜੇਪੁਰਾ ਸਥਿਤ ਰਾਜਸਥਾਨ ਦੇ ਕੋਲੋਂ ਪੁਲਸ ਨੇ ਕਈ ਪੈਕੇਟ ਬਰਾਮਦ ਕੀਤੇ। ਪੈਕੇਟਾਂ ਦੀ ਤਲਾਸ਼ੀ ਲੈਣ 'ਤੇ ਉਸ 'ਚੋਂ 27 ਲੱਖ ਦਾ ਸੋਨਾ ਬਰਾਮਦ ਹੋਇਆ।
ਉਨ੍ਹਾਂ ਨੇ ਦੱਸਿਆ ਕਿ ਜਦੋਂ ਵਿੱਦਿਆਦਰ ਸ਼ਰਮਾ ਤੋਂ ਪੁੱਛਗਿੱਛ ਕੀਤੀ ਗਈ ਤਾਂ ਉਸ ਨੇ ਦੱਸਿਆ ਕਿ ਉਸ ਨੂੰ ਇਸ ਗੱਲ ਦਾ ਪਤਾ ਨਹੀਂ ਸੀ ਕਿ ਟੈਕਸ ਬਚਾਉਣ ਦੇ ਉਦੇਸ਼ ਨਾਲ ਇਹ ਸੋਨਾ ਕੋਰੀਅਰ ਰਾਹੀ ਲੁਧਿਆਣਾ ਭੇਜਿਆ ਜਾ ਰਿਹਾ ਹੈ। ਵਾਰ-ਵਾਰ ਪੁੱਛਗਿੱਛ ਕਰਨ 'ਤੇ ਉਸ ਨੇ ਜਦੋਂ ਮਾਲਕਾਂ ਦਾ ਖਾਲਸਾ ਨਹੀਂ ਕੀਤਾ ਤਾਂ ਪੁਲਸ ਉਸ ਨੂੰ ਸਦਰ ਥਾਣੇ 'ਚ ਲਿਜਾਣ ਦੀ ਗੱਲ ਕਹੀ। ਘਟਨਾ ਦੀ ਸੂਚਨਾ ਟੈਕਸ ਵਿਭਾਗ ਨੂੰ ਦਿੱਤੀ ਗਈ। ਜਿਸ ਦੇ ਚਲਦਿਆਂ ਐੱਸ. ਟੀ. ਓ. ਅਮਿਤ ਗੋਇਲ ਅਤੇ ਅਮਿਤ ਸਿੰਘ ਮੌਕੇ 'ਤੇ ਪਹੁੰਚੇ ਅਤੇ ਕਾਰਵਾਈ ਕਰਦੇ ਹੋਏ ਵੱਧ ਜਾਣਕਾਰੀ ਲੈਣ ਦੇ ਉਦੇਸ਼ ਨਾਲ ਉਸ ਨੂੰ ਥਾਣੇ 'ਚ ਜਾਣ ਲਈ ਕਿਹਾ। ਦੂਜੇ ਪਾਸੇ ਮਹਿਕਮੇ ਨੇ ਇਹ ਸੋਨਾ ਥਾਣਾ ਸਦਰ 'ਚ ਹੀ ਰੱਖਿਆ ਹੈ। ਫਿਲਹਾਲ ਪੁਲਸ ਵੱਲੋਂ ਦੋਸ਼ੀ ਤੋਂ ਸਖਤੀ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ।
ਅੰਮ੍ਰਿਤਸਰ ਦੇ ਮੈਰੀਟੋਰੀਅਸ ਸਕੂਲ 'ਚ ਵਿਦਿਆਰਥਣ ਨੇ ਕੀਤੀ ਖੁਦਕੁਸ਼ੀ ਦੀ ਕੋਸ਼ਿਸ਼
NEXT STORY