ਮਾਲੇਰਕੋਟਲਾ (ਜ਼ਹੂਰ)- ਮਾਨਸੂਨ ਦੀ ਆਮਦ ਦਾ ਸੁਨੇਹਾ ਦੇਣ ਲਈ ਅੱਜ ਪਹਿਲੀ ਹੋਈ ਬਾਰਿਸ਼ ਨੇ ਸਥਾਨਕ ਧੂਰੀ ਰੋਡ ’ਤੇ ਸਥਿਤ ਮਾਲੇਰਕੋਟਲਾ ਦੇ ਥਾਣਾ ਸਿਟੀ-1 ਦੇ ਅੱਗੇ ਆਪਣਾ ਜਲਵਾ ਉਸ ਸਮੇਂ ਦਿਖਾਇਆ ਜਦੋਂ ਇਸ ਦੇ ਗੇਟ ਅੱਗੇ ਇਨ੍ਹਾਂ ਪਾਣੀ ਖੜ੍ਹ ਗਿਆ ਕਿ ਆਮ ਲੋਕਾਂ ਨੂੰ ਲੰਘਣ ਦੇ ਲਈ ਮੁਸ਼ਕਿਲ ਦਾ ਸਾਹਮਣਾ ਕਰਨਾ ਪਿਆ। ਜਿਸ ਕਾਰਨ ਕਈ ਲੋਕ ਤਾਂ ਆਪਣੇ ਆਏ ਕੰਮਾਂ ਨੂੰ ਇਸ ਨੂੰ ਦੇਖ ਕੇ ਹੀ ਵਾਪਸ ਮੁੜਨਾ ਪਿਆ।
ਜ਼ਿਕਰਯੋਗ ਹੈ ਕਿ ਇਸੇ ਥਾਣੇ ਦੇ ਸੱਜੇ ਪਾਸੇ ਡੀ. ਐੱਸ. ਪੀ. ਦਫਤਰ ਅਤੇ ਖੱਬੇ ਪਾਸੇ ਮਹਿਲਾ ਥਾਣਾ ਵੀ ਸਥਿਤ ਹੈ ਪਰ ਸਮਝ ਤੋਂ ਬਾਹਰ ਹੈ ਕਿ ਜੇਕਰ ਅਜਿਹੇ ਦਫਤਰਾਂ ’ਚ ਪਹਿਲੀ ਬਾਰਿਸ਼ ਨੇ ਹੀ ਇੰਨੀ ਮੁਸ਼ਕਿਲ ਖੜ੍ਹੀ ਕਰ ਦਿੱਤੀ ਹੈ ਤਾਂ ਅੱਗੇ ਜਦੋਂ ਮਾਨਸੂਨ ਚੱਲੇਗਾ ਤਾਂ ਉਸ ਸਮੇਂ ਕੀ ਹਾਲ ਹੋਵੇਗਾ।
ਇਹ ਖ਼ਬਰ ਵੀ ਪੜ੍ਹੋ - ਜਲੰਧਰ ਜ਼ਿਮਨੀ ਚੋਣ 'ਚ ਅਕਾਲੀ ਦਲ ਵੱਲੋਂ ਸਮਰਥਨ ਦੇ ਐਲਾਨ ਮਗਰੋਂ ਬਸਪਾ ਦਾ ਪਹਿਲਾ ਬਿਆਨ
ਇਸ ਸਬੰਧੀ ਜਦੋਂ ਸਥਾਨਕ ਐੱਸ.ਐੱਸ.ਪੀ. ਸਿਮਰਨ ਕੌਰ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਇਸ ਬਾਰੇ ਡੀ.ਸੀ. ਸਾਹਿਬਾ ਨਾਲ ਗੱਲਬਾਤ ਕੀਤੀ ਜਾਵੇਗੀ। ਇਸ ਤੋਂ ਬਾਅਦ ਜਦੋਂ ਡਿਪਟੀ ਕਮਿਸ਼ਨਰ ਡਾ. ਪੱਲਵੀ ਨਾਲ ਇਸ ਬਾਰੇ ਗੱਲਬਾਤ ਕੀਤੀ ਗਈ ਅਤੇ ਉਨ੍ਹਾਂ ਦਾ ਧਿਆਨ ਲੋਕਾਂ ਦੀ ਇਸ ਮੁਸ਼ਕਿਲ ਵੱਲ ਦਿਵਾਇਆ ਗਿਆ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਵੱਲੋਂ ਜਲਦੀ ਹੀ ਇਸ ਮੁਸ਼ਕਿਲ ਨੂੰ ਹੱਲ ਕਰਵਾਇਆ ਜਾਵੇਗਾ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਦਿਨ-ਦਿਹਾੜੇ ਹੋਮਿਓਪੈਥਿਕ ਕਲੀਨਿਕ 'ਚੋਂ ਲੱਖਾਂ ਰੁਪਏ ਦੀ ਚੋਰੀ, CCTV 'ਚ ਕੈਦ ਹੋਈ ਘਟਨਾ
NEXT STORY