ਚੰਡੀਗੜ੍ਹ (ਸੁਸ਼ੀਲ) - ਪੰਜਾਬ ਵਿਚ ਰਾਜਨੀਤਕ ਲੋਕਾਂ ਦੇ ਕਤਲਾਂ ਪਿੱਛੇ ਸਿੱਖ ਗਰਮਦਲੀ ਸ਼ਾਮਲ ਹਨ। ਜਿਹੜੇ ਰਾਜਨੀਤਕ ਲੋਕ ਪੰਜਾਬ ਵਿਚ ਸਿੱਖ ਗਰਮਦਲੀਆਂ ਦਾ ਵਿਰੋਧ ਕਰਦੇ ਹਨ, ਉਨ੍ਹਾਂ ਨੇਤਾਵਾਂ ਦਾ ਕੁੱਝ ਹੀ ਦਿਨਾਂ ਪਿੱਛੋਂ ਕਤਲ ਕਰ ਦਿੱਤਾ ਜਾਂਦਾ ਹੈ। ਮਰਨ ਵਾਲਿਆਂ ਵਿਚ ਆਰ. ਐੱਸ. ਐੱਸ. ਤੇ ਹੋਰ ਸੰਗਠਨਾਂ ਦੇ ਨੇਤਾ ਸ਼ਾਮਲ ਹਨ। ਇਹ ਕਹਿਣਾ ਹੈ ਪੰਜਾਬ ਵਿਚ ਹੋਏ ਰਾਜਨੀਤਕ ਲੋਕਾਂ ਦੇ ਕਤਲਾਂ ਦੀ ਜਾਂਚ ਕਰ ਰਹੇ ਸੀ. ਬੀ. ਆਈ. ਦੇ ਇਕ ਜਾਂਚ ਅਧਿਕਾਰੀ ਦਾ। ਪੰਜਾਬ ਵਿਚ ਹੋਏ ਰਾਜਨੀਤਕ ਲੋਕਾਂ ਦੇ ਕਤਲ ਕਰਨ ਦਾ ਤਰੀਕਾ ਵੀ ਇਕੋ ਜਿਹਾ ਹੈ। ਕਤਲਾਂ ਵਿਚ ਇਕੋ ਜਿਹੇ ਹਥਿਆਰ ਇਸਤੇਮਾਲ ਕੀਤੇ ਜਾਂਦੇ ਹਨ। ਪੰਜਾਬ ਵਿਚ ਹੁਣ ਤੱਕ ਹੋਏ ਰਾਜਨੀਤਕ ਲੋਕਾਂ ਦੇ ਕਤਲ ਬਾਈਕ 'ਤੇ ਕੱਪੜੇ ਨਾਲ ਮੂੰਹ ਢਕ ਕੇ ਆਏ ਨੌਜਵਾਨਾਂ ਨੇ ਕੀਤੇ ਹਨ। ਸੀ. ਬੀ. ਆਈ. ਜਾਂਚ ਅਧਿਕਾਰੀ ਨੇ ਦੱਸਿਆ ਕਿ ਰਾਜਨੀਤਕ ਲੋਕਾਂ ਦੇ ਕਤਲਾਂ ਵਿਚ ਅੱਤਵਾਦੀਆਂ ਨੇ ਘਾਤਕ ਹਥਿਆਰਾਂ ਦਾ ਇਸਤੇਮਾਲ ਕੀਤਾ ਹੈ। ਸੀ. ਬੀ.ਆਈ. ਪਤਾ ਲਾ ਰਹੀ ਹੈ ਕਿ ਪੰਜਾਬ ਵਿਚ ਹੋਏ ਰਾਜਨੀਤਕ ਲੋਕਾਂ ਦੇ ਕਤਲਾਂ ਦੇ ਪਿੱਛੇ ਸਿੱਖ ਗਰਮਦਲੀਆਂ ਦਾ ਮਕਸਦ ਕੀ ਹੈ? ਪੰਜਾਬ ਵਿਚ ਰਾਜਨੀਤਕ ਲੋਕਾਂ ਦੇ ਕਤਲਾਂ ਵਿਚ ਇਸਤੇਮਾਲ ਹੋਏ ਹਥਿਆਰਾਂ ਦੀ ਸੈਂਟਰਲ ਫਾਰੈਂਸਿਕ ਸਾਇੰਸ ਲੈਬੋਰੇਟਰੀ (ਸੀ. ਐੱਫ਼. ਐੱਸ. ਐੱਲ.) ਨੇ ਸੀ. ਬੀ. ਆਈ. ਨੂੰ ਫਾਰੈਂਸਿਕ ਜਾਂਚ ਸੌਂਪੀ ਹੈ, ਜਿਸ ਵਿਚ ਸੀ. ਐੱਫ਼. ਐੱਸ. ਐੱਲ. ਮਾਹਿਰਾਂ ਨੇ ਦੱਸਿਆ ਕਿ 6 ਕਤਲਾਂ ਤੇ 2 ਕਤਲ ਦੇ ਯਤਨਾਂ ਦੇ ਮਾਮਲੇ ਵਿਚ ਕਾਤਲਾਂ ਨੇ 9 ਐੱਮ. ਐੱਮ. ਤੇ 32 ਬੋਰ ਦੇ ਪਿਸਟਲ ਵਰਤੇ ਹਨ। ਸੀ. ਬੀ. ਆਈ. ਨੇ ਜਨਵਰੀ 2016 ਤੇ ਜੁਲਾਈ 2017 ਦੌਰਾਨ ਆਰ. ਐੱਸ. ਐੱਸ., ਸ਼ਿਵਸੈਨਾ, ਸ਼੍ਰੀ ਹਿੰਦੂ ਤਖ਼ਤ ਤੋਂ ਇਲਾਵਾ ਡੇਰਾ ਸੱਚਾ ਸੌਦਾ ਦੇ 2 ਭਗਤਾਂ 'ਤੇ ਕੀਤੇ ਗਏ ਹਮਲਿਆਂ ਵਿਚ ਇਸਤੇਮਾਲ ਕੀਤੇ ਗਏ ਹਥਿਆਰਾਂ ਦੀਆਂ 35 ਗੋਲੀਆਂ ਜਾਂਚ ਲਈ ਪ੍ਰਯੋਗਸ਼ਾਲਾ ਵਿਚ ਭੇਜੀਆਂ ਸਨ।
ਸ਼ਨੀਵਾਰ ਨੂੰ ਹੋਏ ਜ਼ਿਆਦਾਤਰ ਹਮਲੇ
ਸੀ. ਬੀ. ਆਈ. ਜਾਂਚ ਵਿਚ ਸਾਹਮਣੇ ਆਇਆ ਹੈ ਕਿ ਪੰਜਾਬ ਵਿਚ ਰਾਜਨੀਤਕ ਲੋਕਾਂ 'ਤੇ ਜ਼ਿਆਦਾਤਰ ਹਮਲੇ ਸ਼ਨੀਵਾਰ ਨੂੰ ਹੀ ਹੋਏ ਹਨ। ਜਾਂਚ ਅਧਿਕਾਰੀ ਦਾ ਕਹਿਣਾ ਹੈ ਕਿ ਸਿੱਖ ਗਰਮਦਲੀ ਆਪਣੇ ਆਪ੍ਰੇਸ਼ਨ ਨੂੰ ਅੰਜਾਮ ਦੇਣ ਲਈ ਸ਼ਨੀਵਾਰ ਨੂੰ ਮਹੱਤਵਪੂਰਨ ਦਿਨ ਮੰਨਦੇ ਹਨ।
ਇਨ੍ਹਾਂ ਘਟਨਾਵਾਂ ਵਿਚ ਇਕ ਹੋਰ ਗੱਲ ਮਿਲਦੀ ਹੈ ਕਿ ਹਮਲਾਵਰ ਮੋਟਰਸਾਈਕਲ 'ਤੇ ਮੂੰਹ ਢਕ ਕੇ ਆਉਂਦੇ ਹਨ ਤੇ ਨੇੜਿਓਂ ਗੋਲੀਆਂ ਮਾਰਦੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਅੱਤਵਾਦ ਨੂੰ ਉਤਸ਼ਾਹਿਤ ਕਰਨ ਦਾ ਸੰਕੇਤ ਹੈ। ਉਨ੍ਹਾਂ ਕਿਹਾ ਕਿ ਅੱਤਵਾਦੀ ਵੀ ਮੂੰਹ ਢਕ ਕੇ ਪ੍ਰਮੁੱਖ ਤੌਰ 'ਤੇ ਹਿੰਦੂਆਂ ਨੂੰ ਨਿਸ਼ਾਨਾ ਬਣਾਉਂਦੇ ਸਨ।
ਪੰਜਾਬ ਵਿਚ ਹੋਏ ਰਾਜਨੀਤਕ ਲੋਕਾਂ ਦੇ ਕਤਲ
16 ਜਨਵਰੀ 2016
ਲੁਧਿਆਣਾ ਦੇ ਕਿਦਵਈ ਨਗਰ ਸਥਿਤ ਸ਼ਹੀਦੀ ਪਾਰਕ ਵਿਚ ਮੋਟਰਸਾਈਕਲ 'ਤੇ ਆਏ ਨਕਾਬਪੋਸ਼ ਹਮਲਾਵਰਾਂ ਨੇ ਆਰ. ਐੱਸ. ਐੱਸ. ਨੇਤਾ 'ਤੇ ਫਾਇਰਿੰਗ ਕਰ ਦਿੱਤੀ ਸੀ। ਹਾਦਸੇ ਵਿਚ ਆਰ. ਐੱਸ. ਐੱਸ. ਨੇਤਾ ਨਰੇਸ਼ ਕੁਮਾਰ ਜ਼ਖਮੀ ਹੋ ਗਏ ਸਨ।
3 ਫਰਵਰੀ 2016
ਬਸਤੀ ਜੋਧੇਵਾਲ ਵਿਚ ਸ਼ਿਵਸੈਨਾ ਪੰਜਾਬ ਦੇ ਸੀਨੀਅਰ ਨੇਤਾ ਅਮਿਤ ਅਰੋੜਾ ਨੂੰ ਮੋਟਰਸਾਈਕਲ ਸਵਾਰ ਦੋ ਹਮਲਾਵਰਾਂ ਨੇ ਗੋਲੀ ਮਾਰ ਦਿੱਤੀ ਸੀ। ਉਨ੍ਹਾਂ ਨੂੰ ਜ਼ਖਮੀ ਹਾਲਤ ਵਿਚ ਸੀ. ਐੱਮ. ਸੀ. ਹਸਪਤਾਲ ਵਿਚ ਭਰਤੀ ਕਰਵਾਇਆ ਗਿਆ, ਜਿਥੇ ਉਨ੍ਹਾਂ ਦੀ ਮੌਤ ਹੋ ਗਈ ਸੀ। ਅਰੋੜਾ 'ਤੇ ਉਦੋਂ ਹਮਲਾ ਹੋਇਆ ਸੀ, ਜਦ ਉਹ ਦਫਤਰੋਂ ਘਰ ਜਾ ਰਹੇ ਸਨ।
23 ਅਪ੍ਰੈਲ 2016
ਸ਼ਿਵਸੈਨਾ ਮਜ਼ਦੂਰ ਸੈਨਾ ਵਿੰਗ ਦੇ ਪ੍ਰਦੇਸ਼ ਪ੍ਰਧਾਨ ਦੁਰਗਾ ਦਾਸ ਗੁਪਤਾ ਦਾ ਖੰਨਾ ਦੇ ਲਲਹੇੜੀ ਚੌਕ ਕੋਲ ਮੋਟਰਸਾਈਕਲ ਸਵਾਰ ਨੌਜਵਾਨਾਂ ਨੇ ਗੋਲੀ ਮਾਰ ਕੇ ਕਤਲ ਕਰ ਦਿੱਤਾ ਸੀ। ਮੇਕੇ 'ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਹਮਲਾਵਰਾਂ ਨੇ ਗੋਲੀਆਂ ਮਾਰੀਆਂ ਤੇ ਮੌਕੇ ਤੋਂ ਫਰਾਰ ਹੋ ਗਏ। ਘਟਨਾ ਤੋਂ ਬਾਅਦ ਪੁਲਸ ਨੇ ਸ਼ਹਿਰ ਦੇ ਨਿਕਾਸੀ ਮਾਰਗਾਂ 'ਤੇ ਚੌਕਸੀ ਵਧਾ ਦਿੱਤੀ ਸੀ।
14 ਜਨਵਰੀ 2017
ਦੁਰਗਾ ਮੰਦਰ ਨਜ਼ਦੀਕ ਸ਼੍ਰੀ ਹਿੰਦੂ ਤਖ਼ਤ ਦੇ ਪ੍ਰਚਾਰ ਪ੍ਰਸਾਰ ਮੰਤਰੀ ਅਮਿਤ ਸ਼ਰਮਾ ਨੂੰ ਮੋਟਰਸਾਈਕਲ ਸਵਾਰ 2 ਨੌਜਵਾਨਾਂ ਨੇ ਗੋਲੀਆਂ ਨਾਲ ਭੁੰਨ ਦਿੱਤਾ ਸੀ। ਅੰਨ੍ਹੇਵਾਹ ਫਾਇਰਿੰਗ ਵਿਚ ਅਮਿਤ ਨੂੰ 4 ਗੋਲੀਆਂ ਲੱਗੀਆਂ ਸਨ, ਜਿਸ ਨਾਲ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ ਸੀ।
25 ਫਰਵਰੀ 2017
ਮੰਡੀ ਅਹਿਮਦਗੜ੍ਹ ਤੋਂ ਲੱਗਭਗ 2 ਕਿਲੋਮੀਟਰ ਦੂਰ ਪਿੰਡ ਜਗੇੜਾ ਸਥਿਤ ਡੇਰਾ ਸੱਚਾ ਸੌਦਾ ਦੇ ਨਾਮ ਚਰਚਾ ਘਰ ਵਿਚ ਹਥਿਆਰਬੰਦ ਨਕਾਬਪੋਸ਼ਾਂ ਨੇ 2 ਸੇਵਾਦਾਰਾਂ ਸਤਪਾਲ (65) ਤੇ ਉਸ ਦੇ ਪੁੱਤਰ ਰਮੇਸ਼ ਕੁਮਾਰ (38) ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਸੀ। ਇਹ ਦੋਵੇਂ ਪਿਓ-ਪੁੱਤਰ ਡੇਰੇ ਵਿਚ ਕੰਟੀਨ ਚਲਾਉਂਦੇ ਸਨ।
15 ਜੁਲਾਈ 2017
ਲੁÎਧਿਆਣਾ ਦੇ ਪੀਰੂ ਬੰਦਾ ਸਲੇਮ ਟਾਬਰੀ ਵਿਚ ਮੋਟਰਸਾਈਕਲ ਸਵਾਰ ਅਣਪਛਾਤੇ ਹਲਮਾਵਰਾਂ ਨੇ ਗੋਲੀਆਂ ਮਾਰ ਕੇ ਚਰਚ ਦੇ ਬਾਹਰ ਖੜ੍ਹੇ ਪਾਦਰੀ ਸੁਲਤਾਨ ਮਸੀਹ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਸੀ।
ਮੁੱਖ ਮੰਤਰੀ ਦਾ ਸ਼ਹਿਰ ਡੇਂਗੂ ਦੀ ਜਕੜ 'ਚ
NEXT STORY