Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    TUE, AUG 11, 2026

    2:25:06 PM

  • canada pr

    ਕੈਨੇਡਾ ਦੀ PR ਲੈਣ  ਦੇ ਚਾਹਵਾਨ ਪੰਜਾਬੀ ਨੌਜਵਾਨਾਂ...

  • shots fired in bathinda tehsil complex

    ਬਠਿੰਡਾ ਤਹਿਸੀਲ ਕੰਪਲੈਕਸ 'ਚ ਚੱਲੀ ਗੋਲੀ,...

  • water level of ravi river rises

    ਪੰਜਾਬ: ਵੱਧ ਗਿਆ ਰਾਵੀ ਦਰਿਆ ਦਾ ਪਾਣੀ, ਅੱਧੀ ਦਰਜਨ...

  • mother tortures her little daughter

    ਰਤਾ ਤਰਸ ਨਾ ਆਇਆ, ਨਵ ਜੰਮੀ ਧੀ ਨੂੰ ਬੱਸ ਸਟੈਂਡ ਛੱਡ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Meri Awaz Suno News
  • Jalandhar
  • ਤਾਲੋਂ ਖੁੰਝੀ ਡੂੰਮਣੀ ਗਾਵੇ ਆਲ ਪਤਾਲ

MERI AWAZ SUNO News Punjabi(ਨਜ਼ਰੀਆ)

ਤਾਲੋਂ ਖੁੰਝੀ ਡੂੰਮਣੀ ਗਾਵੇ ਆਲ ਪਤਾਲ

  • Updated: 09 Aug, 2021 01:24 PM
Jalandhar
politics punjab people
  • Share
    • Facebook
    • Tumblr
    • Linkedin
    • Twitter
  • Comment

ਸਾਡੇ ਰਾਜਨੀਤਕ ਨੇਤਾਵਾਂ ਦਾ ਹਾਲ ਵਕਤੋਂ ਖੁੰਝੀ ਡੂੰਮਣੀ ਵਾਲਾ ਹੋ ਗਿਆ। ਜਦੋਂ ਸਮਾਂ ਸੀ ਉਦੋਂ ਸੰਭਾਲਿਆ ਨਹੀਂ। ਹੁਣ ਕੋਈ ਕਿੱਧਰ ਨੂੰ ਭੱਜਦਾ ਕੋਈ ਕਿੱਧਰ ਨੂੰ। ਕੋਈ ਆਪਣੀ ਹੀ ਪਾਰਟੀ ਦੀ ਉੱਚੀ ਕੁਰਸੀ ਹਥਿਆਉਣ ਲਈ ਸੌ ਸੌ ਪਾਪੜ ਵੇਲਦੈ। ਕੋਈ ਆਪਣੀ ਪਾਰਟੀ ਛੱਡ ਦੂਜੀ ਪਾਰਟੀ ਦੀ ਕੁਰਸੀ ਵੱਲ ਨੂੰ ਭੱਜਦੈ,  ਕੋਈ ਦੂਜੀ ਵੀ ਛੱਡ ਤੀਜੀ ਪਾਰਟੀ ਵੱਲ ਨੂੰ ਭੱਜਦੈ। ਹਾਲਤ ਉਦੋਂ ਖ਼ਰਾਬ ਹੁੰਦੀ ਹੈ ਜਦੋਂ ਨਾ ਪਹਿਲੀ ਪਾਰਟੀ ਨਾ ਦੂਜੀ ਵਿੱਚ ਕੁੱਝ ਬਣਦੈ ....ਨਾ ਖ਼ੁਦਾ ਹੀ ਮਿਲਾ ਨਾ ਵਿਸਾਲ ਏ ਸਨਮ, ਨਾ ਇਧਰ ਕੇ ਰਹੇ ਨਾ ਉਧਰ ਕੇ।  ਜਾਂ ਪੰਜਾਬੀ ਵਾਲਾ ਅਖਾਣ ਵਰਤੀਏ... ਧੋਬੀ ਦਾ ਕੁੱਤਾ ਨਾ ਘਰ ਦਾ ਨਾ ਘਾਟ ਦਾ।  ਇਹ ਸਿਰਫ਼ ਅਖਾਣ ਹੀ ਵਰਤਿਆ, ਸਾਡੇ ਵਰਗੇ ਆਮ ਲੋਕਾਂ ਦੀ ਐਨੀ  ਹਿੰਮਤ ਕਿੱਥੇ ਕਿ ਨੇਤਾਵਾਂ ਦੀ ਤੁਲਨਾ ਕਿਸੇ ਹੋਰ ਪ੍ਰਾਣੀ ਨਾਲ ਕਰੀਏ। ਅਸੀਂ ਨੇਤਾ ਨਰਾਜ਼ ਥੋੜ੍ਹੀ ਕਰਨੇ ਨੇ। ਨਾਲੇ ਬੇਜ਼ੁਬਾਨ ਵਫ਼ਾਦਾਰ ਪ੍ਰਾਣੀ ਨਰਾਜ਼ ਹੋਊ ਕਿ ਲੋਕ ਬਿਨਾਂ ਸੋਚੇ ਸਮਝੇ ਹੀ ਮੇਰੀ ਤੁਲਨਾ ਕੀਹਦੇ ਨਾਲ ਕਰੀ ਜਾਂਦੇ ਨੇ ।

ਊਂ ਇੱਕ ਗੱਲ ਐ ਜਦੋਂ ਜਨਤਾ ਨੇ ਤਾਕਤ ਦਿੱਤੀ ਸਿਰ 'ਤੇ ਬਿਠਾਇਆ ਸੀ ਜੇ ਉਦੋਂ ਮੌਕਾ ਸੰਭਾਲਿਆ ਹੁੰਦਾ ਹੁਣ ਆਹ ਦਿਨ ਨਾ ਦੇਖਣੇ ਪੈਂਦੇ। ਇੱਕ ਦੂਜੇ ਦੇ ਔਗੁਣਾਂ ਨੂੰ ਫਰੋਲ ਫਰੋਲ  ਪਾਪਾਂ ਦੇ ਭਾਗੀ ਨਾ ਬਣਨਾ ਪੈਂਦਾ। ਸਚਾਈ ਤੇ ਇਮਾਨਦਾਰੀ ਨਾਲ ਆਪਣੀ ਤਾਕਤ ਦਾ ਇਸਤੇਮਾਲ ਕੀਤਾ ਹੁੰਦਾ ਤਾਂ ਲੋਕਾਂ ਨੇ ਤਾਂ ਸਿਰ 'ਤੇ ਬਿਠਾਈ ਰੱਖਣਾ ਸੀ ਪਰ ਇਨ੍ਹਾਂ ਤਾਂ  ਤਾਕਤ ਬਖ਼ਸ਼ਣ ਵਾਲਿਆਂ ਦੇ ਸਿਰ 'ਤੇ ਬੈਠ ਉਹਨਾਂ ਦੇ ਹੀ ਅੱਖੀਂ ਘੱਟਾ ਪਾ ਦਿੱਤਾ। ਉਹਨਾਂ ਦੇ ਅੱਖਾਂ, ਕੰਨ, ਮੂੰਹ ਸਭ ਬੰਦ ਕਰ ਦਿੱਤੇ। ਉਹਨਾਂ ਦੀਆਂ ਰੋਟੀਆਂ ਖੋਹਣ ਜਾ ਪਏ। ਐਨੀ ਅਕ੍ਰਿਤਘਣਤਾ ਚੰਗੀ ਨਹੀਂ ਹੁੰਦੀ ....ਲੈ ਡੁੱਬਦੀ ਐ। 

ਇਹ ਵੀ ਪੜ੍ਹੋ : ਕਾਲੇ ਧਨ 'ਤੇ ਕੇਂਦਰ ਸਰਕਾਰ ਨੇ ਖੜੇ ਕੀਤੇ ਹੱਥ, ਕਿਹਾ- ਕਿੱਥੇ ਕਿੰਨਾ ਪੈਸਾ ਪਤਾ ਨਹੀਂ !

ਕਈ ਵਾਰ ਖੜਾਕ ਕਿਤੇ ਹੋਰ ਹੁੰਦਾ ਤੇ ਮਹਿਸੂਸ ਕਿਤੇ ਹੋਰ ਹੁੰਦੈ । ਇਸ ਤਰ੍ਹਾਂ ਅਗਲੇ ਸਾਡੇ ਜੜ੍ਹੀਂ ਦਾਤੀ ਚਲਾ ਰਹੇ ਸੀ ਸਾਨੂੰ ਲੱਗਦਾ ਸੀ ਕਿਸੇ ਹੋਰ ਦੀਆਂ ਜੜ੍ਹਾਂ ਵੱਢ ਰਿਹਾ ਕੋਈ ਆਪਾਂ ਕੀ ਲੈਣੈ । ਜਦੋਂ ਪਤਾ ਲੱਗਿਆ ਕਿ ਦਾਤੀ ਤਾਂ ਅੰਨਦਾਤੇ ਦੇ ਜੜ੍ਹੀਂ ਚੱਲ ਰਹੀ ਹੈ, ਅੰਨਦਾਤੇ ਦੇ ਜੜ੍ਹੀਂ ਦਾਤੀ ਚੱਲਣ ਦਾ ਮਤਲਬ ਉਹਨਾਂ ਸਾਰਿਆਂ ਦੇ ਜੜ੍ਹੀਂ ਜਿਹੜੇ ਅੰਨਦਾਤੇ ਨਾਲ ਜੁੜੇ ਹੋਏ ਨੇ। ਅੰਨਦਾਤੇ ਨਾਲ ਉਹ ਸਾਰੇ ਜੁੜੇ ਹੋਏ ਨੇ ਜਿਹਨਾਂ ਦੇ ਢਿੱਡ ਲੱਗਿਆ ਹੋਇਆ। ਹੁਣ ਇਹ ਤਾਂ ਮੁੱਕਰਿਆ ਨਹੀਂ ਜਾ ਸਕਦਾ ਕਿ ਸਾਡੇ ਤਾਂ ਢਿੱਡ ਹੈ ਨੀ। ਇਹਦਾ ਮਤਲਬ ਸਾਰਿਆਂ ਨੂੰ ਨੁਕਸਾਨ ਹੋਵੇਗਾ। ਜਿਹਨਾਂ ਨੂੰ ਅਸਲੀਅਤ ਸਮਝ ਆ ਗਈ ਇਸ ਹੋਣ ਵਾਲੇ ਨੁਕਸਾਨ ਦੀ ਉਹ ਸਾਰੀਆਂ ਰੁਕਾਵਟਾਂ ਪਾਰ ਕਰਕੇ ਜਾ ਬੈਠੇ ਦਿੱਲੀ ਦੀਆਂ ਬਰੂਹਾਂ 'ਤੇ ਇਹ ਦੱਸਣ ਕਿ ਜਾਗਦੀਆਂ ਜ਼ਮੀਰਾਂ ਵਾਲੇ ਬੈਠੇ ਆਂ ਅਸੀਂ..... ਐਂ ਕਿਵੇਂ ਤੁਸੀਂ ਸਾਡੇ ਨਾਲ ਧੱਕਾ ਕਰ ਸਕਦੇ ਓ? ਜਿਹਨਾਂ ਦੇ ਦਿਮਾਗਾਂ ਦੀ ਚਾਬੀ ਰਾਜੇ ਵਜ਼ੀਰਾਂ ਨੇ ਆਪਣੇ ਕੋਲ ਸਾਂਭ ਰੱਖੀ ਐ ਉਹ ਤਾਂ ਜੇ ਨੇਤਾ ਜੀ ਡਕਾਰ ਵੀ ਮਾਰਨ ਤਾਂ ਵੀ ਜੈ ਜੈ ਕਾਰ ਕਰ ਦੇਣਗੇ। 

ਇੱਕ ਸੱਚ ਇਹ ਵੀ ਹੈ ਕਿ ਜਿਹੜੇ ਭੋਲੇ-ਭਾਲੇ ਲੋਕ ਨੇਤਾਵਾਂ ਤੇ ਵਪਾਰੀਆਂ ਨਾਲ ਦਿਲੋਂ ਜੁੜਦੇ ਨੇ ਉਹਨਾਂ ਦੇ ਦਿਲ ਦਾ ਤਾਂ ਰੱਬ ਈ ਰਾਖਾ।  ਵਪਾਰੀ ਲੁੱਟਣ ਲੱਗਿਆਂ ਦੇਰ ਨਹੀਂ ਲਾਉਂਦੇ ਤੇ  ਨੇਤਾ ਜੀ ਟਪੂਸੀਆਂ ਮਾਰਨ ਲੱਗਿਆਂ ਦੇਰ ਨਹੀਂ ਲਾਉਂਦੇ, ਸਮਰਥਕਾਂ ਦੀ ਭੀੜ ਵਿੱਚੋਂ ਹੀ ਨਿਕਲ ਕੇ ਦੂਜੀ ਟਹਿਣੀ 'ਤੇ ਜਾ ਬੈਠਦੇ ਨੇ। ਸਮਰਥਕ ਵਿਚਾਰਿਆਂ ਨੂੰ ਤਾਂ ਲੋਕ ਦੱਸਦੇ ਨੇ ਕਿ ਭਾਈ ਜਿਹਦੇ ਆਲੇ ਦੁਆਲੇ ਤੁਸੀਂ ਘੁੰਮਦੇ ਸੀ ਉਹ ਤਾਂ.... ਅਹੁ ਗਏ...। ਪਹਿਲਾਂ ਤਾਂ ਸੱਚ ਜਿਹਾ ਨਹੀਂ ਆਉਂਦਾ ਕਿ ਐਂ ਕਿਵੇਂ ਕਰ ਸਕਦੈ ਕੋਈ ? .... ਜਿਹੜੀ ਪਾਰਟੀ ਨੂੰ ਕੱਲ੍ਹ ਤੱਕ ਪੱਬਾਂ ਭਾਰ ਹੋ ਕੇ ਗਾਲ੍ਹਾਂ ਕੱਢਦੇ ਸੀ ਅੱਜ ਉਹਦੀ ਸ਼ਾਨ ਵਿੱਚ ਕਸੀਦੇ ਪੜ੍ਹ ਰਹੇ ਨੇ। ਇਹਨਾਂ ਰੋੜੂ ਪ੍ਰਸ਼ਾਦਾਂ ਦੇ ਸ਼ਾਮਲ ਹੋਣ ਸਾਰ ਹੀ ਪਾਰਟੀ ਦੁੱਧ ਧੋਤੀ ਕਿਵੇਂ ਹੋ ਗਈ । ਹੈਰਾਨੀ ਦੀ ਗੱਲ ਤਾਂ ਇਹ ਐ ਕਿ ਕਿੰਨਾ ਤਪ ਤੇਜ਼ ਐ ਇਹਨਾਂ ਦਾ ਜਿਹੜੀ ਪਾਰਟੀ ਵਿੱਚ ਜਾਂਦੇ ਨੇ ਉੱਥੇ ਹੀ ਸਭ ਕੁਝ ਗੰਧਲੇ ਤੋਂ ਨਿਰਮਲ ਹੋ ਜਾਂਦੈ । ਸਮਰਥਕ ਤਾਂ ਵਿਚਾਰੇ ਕਈ ਕਈ ਦਿਨ ਘਰੋਂ ਬਾਹਰ ਨਹੀਂ ਨਿਕਲਦੇ ਭਾਵੇਂ ਉਹਨਾਂ ਦਾ ਕੋਈ ਕਸੂਰ ਨਹੀਂ ਹੁੰਦਾ ਪਰ ਉਹ ਭੋਲੇ ਭਾਲੇ  ਆਮ ਲੋਕ ਹੁੰਦੇ ਨੇ ਜਿਹੜੇ ਨੇਤਾਵਾਂ ਦੀਆਂ ਕਹਿਣੀਆਂ 'ਤੇ ਭਰੋਸਾ ਕਰ ਲੈਂਦੇ ਨੇ। ਇਹ ਨਹੀਂ ਸਮਝ ਸਕਦੇ ਕਿ ਬਹੁਤੇ ਨੇਤਾਵਾਂ ਦੀ ਕਹਿਣੀ ਤੇ ਕਰਨੀ ਵਿੱਚ ਬਹੁਤ ਫਰਕ ਹੁੰਦਾ ਹੈ। ਜਿਮੀਂ ਅਸਮਾਨ ਦਾ ਫ਼ਰਕ। ਜਿਹਨਾਂ ਨੇਤਾਵਾਂ ਪਿੱਛੇ ਆਮ ਲੋਕ ਆਪੋ ਵਿੱਚ ਲੜ ਲੜ ਮਰਦੇ ਨੇ ਉਹਨਾਂ ਦੀਆਂ ਤਾਂ ਆਪਸ ਵਿੱਚ ਰਿਸ਼ਤੇਦਾਰੀਆਂ ਨੇ। ਫਿਰ ਅਸੀਂ ਕਾਹਨੂੰ ਉਹਨਾਂ ਪਿੱਛੇ ਇੱਕ ਦੂਜੇ ਦੇ ਦੁਸ਼ਮਣ ਬਣਦੇ ਆਂ। ਅੰਗਰੇਜ਼ਾਂ ਦੀ 'ਪਾੜੋ ਤੇ ਰਾਜ ਕਰੋ ' ਦੀ ਨੀਤੀ ਅਜੇ ਤੱਕ ਸਾਡੇ ਤੇ ਚਲਾਈ ਜਾਂਦੇ ਨੇ। 

ਇਹ ਵੀ ਪੜ੍ਹੋ : ਚਿੰਤਾ ਦਾ ਵਿਸ਼ਾ ਹੈ ਦੇਸ਼ 'ਚ ਵਧ ਰਹੀ ਭਿਖਾਰੀਆਂ ਦੀ ਗਿਣਤੀ; ਸੁਪਰੀਮ ਕੋਰਟ ਵੱਲੋਂ ਨੋਟਿਸ ਜਾਰੀ

ਚੋਣਾਂ ਥੋੜ੍ਹੇ ਕੁ ਮਹੀਨਿਆਂ ਦੀ ਦੂਰੀ 'ਤੇ ਨੇ। ਯਾਨੀ ਕਿ ਜਮਾਂ ਈ ਨੇੜੇ। ਹੁਣ ਨੇਤਾ ਜੀ ਜੁੱਤੀਆਂ ਲਾਹ ਕੇ ਭੱਜੇ ਫਿਰਦੇ ਨੇ। ਹੁਣ ਇਹ ਤਾਂ ਨਹੀਂ ਪਤਾ ਕਿ ਜੁੱਤੀਆਂ ਹੱਥ ਵਿੱਚ ਫੜ੍ਹ ਕੇ ਭੱਜੇ ਫਿਰਦੇ ਨੇ ਜਾਂ ਨੰਗੇ ਪੈਰੀਂ। ਜੁੱਤੀਆਂ ਹੱਥ ਵਿੱਚ ਫੜ੍ਹ ਕੇ ਦੁਖੀ ਜਨਤਾ ਸਾਹਮਣੇ ਜਾਣਾ ਸ਼ਾਇਦ ਖ਼ਤਰੇ ਤੋਂ ਖਾਲੀ ਨਹੀਂ ਹੋਵੇਗਾ। ਚਲੋ ਜਿਵੇਂ ਮਰਜ਼ੀ ਕਰਦੇ ਹੋਣਗੇ ਅਗਲੇ। ਜਿਉਂ ਜਿਉਂ ਚੋਣਾਂ ਨੇੜੇ ਆ ਰਹੀਆਂ ਨੇ ਇਹਨਾਂ ਦੇ ਨੁਕਾਤੀ ਪ੍ਰੋਗਰਾਮ ਬਣਦੇ ਨੇ। ਠਾਹ ਠਾਹ ਵਾਅਦੇ ਅਤੇ ਲਾਰੇ ਸੁੱਟ ਰਹੇ ਨੇ ਲੋਕਾਂ ਵੱਲ ਨੂੰ। ਲੋਕਾਂ ਨੂੰ ਇਹ ਛੱਪਰ ਪਾੜ ਵਾਅਦੇ ਸਾਂਭਣੇ ਔਖੇ ਹੋਏ ਪਏ ਨੇ। ਛੱਜਾਂ ਨੇ ਤਾਂ ਬੋਲਣਾ ਈ ਐ ਛਾਨਣੀਆਂ ਵੀ ਬੋਲੀ ਜਾਂਦੀਆਂ ਨੇ। ਜਨਤਾ ਵਿਚਾਰੀ ਨੂੰ ਸਮਝ ਨਹੀਂ ਆਉਂਦੀ ਇਹ ਕੀਹਨੇ ਬੀਨ ਵਜਾ ਕੇ ਖੁੱਡਾਂ ਵਿੱਚੋਂ ਕੱਢ ਲਏ ਜਿਹੜੇ ਬਾਹਰ ਮੇਲ੍ਹਦੇ ਫਿਰਦੇ ਨੇ ਤੇ ਜਨਤਾ ਨੂੰ ਆਪਣੇ ਮਕਰ ਜਾਲ ਵਿੱਚ ਉਲਝਾਉਣ ਦੀਆਂ ਕੋਸ਼ਿਸ਼ਾਂ ਕਰ ਰਹੇ ਨੇ। ਇਹਨਾਂ ਦੀਆਂ ਲੂੰਬੜ ਚਾਲਾਂ ਨੂੰ ਸਮਝਣ ਵਾਲੇ ਆਖਦੇ ਨੇ,  "ਦੇਖਿਓ ਭਾਈ ਕਿਤੇ ਫਸ ਨਾ ਜਾਇਓ।  ਆਪਾਂ ਨੂੰ ਬਰਬਾਦੀ ਦੇ ਅੰਤ ਤੱਕ ਲਿਜਾ ਚੁੱਕੇ ਨੇ। ਜੇ ਹੁਣ ਗ਼ਲਤੀ ਕਰ ਲਈ ਫਿਰ ਭੱਜਣ ਵਾਸਤੇ ਕੋਈ ਰਾਹ ਨਹੀਂ ਛੱਡਿਆ ਇਹਨਾਂ ਨੇ।"

ਊਂ ਇੱਕ ਸਿੱਧੀ ਜਿਹੀ ਗੱਲ ਐ ਜੇ ਭਲਾਂ ਇਹ ਜਨਤਾ ਦੀ ਕਸੌਟੀ 'ਤੇ ਖਰੇ ਉਤਰਨ , ਜਨਤਾ ਦੀ ਭਲਾਈ ਲਈ ਈ ਕੰਮ ਕਰਨ ਫਿਰ ਕਿਹੜਾ ਇਹਨਾਂ ਦਾ ਕੁੱਝ ਵਿਗੜ ਜਾਣਾ ਹੁੰਦਾ। ਜਨਤਾ ਆਪੇ ਕੰਮਾਂ ਨੂੰ ਦੇਖ ਕੇ ਵੋਟਾਂ ਪਾ ਦੇਵੇਗੀ। ਕਾਹਨੂੰ ਗੱਪ ਸੜੱਪ ਮਾਰ ਕੇ ਗਪੌੜ ਸੰਖ ਕਹਾ ਕੇ ਜੱਗ ਹਸਾਈ ਕਰਵਾਉਂਦੇ ਨੇ। ਤਾਈ ਭਾਨੋ ਕਈ ਵਾਰ ਆਖਦੀ ਹੁੰਦੀ ਐ, " ਐਥੇ ਜੈ ਵੱਢੇ ਦਾ ਕੋਈ ਊਈਂ ਮਾੜਾ ਜਾ ਉੱਚਾ ਨੀਵਾਂ ਬੋਲ ਦਵੇ ਮਰਨ ਹੋ ਜਾਂਦੈ ਧਰਤੀ ਬਿਆੜ ਨੀ ਦਿੰਦੀ ਲੁਕਣ ਨੂੰ.... ਇਹ ਪਤਾ ਨੀ ਕਿਹੜੀ ਮਿੱਟੀ ਦੇ ਬਣੇ ਹੋਏ ਨੇ... ਮੋਟੇ ਬਸ਼ਰਮ......।"  ਇਸ ਤੋਂ ਅੱਗੇ ਤਾਈ ਦੀ ਬੁੜ ਬੁੜ ਹੁੰਦੀ ਐ ਜੋ ਸਮਝ ਨਹੀਂ ਆਉਂਦੀ ਹੁੰਦੀ। ਹੁਣ ਤਾਈ ਵਿਚਾਰੀ ਨੂੰ ਕੀ ਪਤਾ ਇਹਨਾਂ ਨੂੰ ਤਾਂ... ਗਾਲ੍ਹਾਂ ਘਿਉ ਦੀਆਂ ਨਾਲ਼ਾਂ..... ਬਣ ਕੇ ਸ਼ਕਤੀ ਦਿੰਦੀਆਂ ਨੇ। 
ਭਾਵੇਂ ਪੰਜੇ ਉਂਗਲਾਂ ਬਰਾਬਰ ਨਹੀਂ ਹੁੰਦੀਆਂ ਪਰ ਜਦੋਂ ਇਹ ਜਨਤਾ ਦਾ ਖ਼ੂਨ ਪੀਣੇ ਬਘਿਆੜ ਇਕੱਠੇ ਹੋ ਜਾਣ ਸਾਰੀਆਂ ਉਂਗਲਾਂ 'ਕੱਠੀਆਂ ਹੋ ਕੇ ਮੁੱਠੀ ਬਣ ਜਾਣ ਤਾਂ ਇਹ ਸਾਰੀਆਂ ਬਰਾਬਰ ਹੋ ਜਾਇਆ ਕਰਦੀਆਂ ਨੇ। ਇਹੀ ਮੁੱਠੀ ਘਸੁੰਨ ਦੇ ਰੂਪ ਵਿੱਚ ਜਨਤਾ 'ਤੇ ਚਲਾਇਆ ਜਾਂਦੈ। ਜਨਤਾ ਦਾ ਕੱਲਾ ਕੱਲਾ ਜੀਅ ਰੋਂਦਾ ਰਹਿੰਦੈ। ਜੇ ਕਿਤੇ ਜਨਤਾ ਨੂੰ ਵੀ ਪੰਜੇ ਉਂਗਲਾਂ ਬਰਾਬਰ ਕਰ ਕੇ ਮੁੱਠੀ ਜਾਂ ਘਸੁੰਨ ਬਣਾਉਣਾ ਆ ਜਾਏ  ਤਾਂ ਫੇਰ ਲੁਟੇਰਿਆਂ ਦੀ ਲੁੱਟ ਨੂੰ ਨੱਥ ਪਾਈ ਜਾ ਸਕਦੀ ਐ। ਕਿਸਾਨੀ ਸੰਘਰਸ਼ ਤੋਂ ਇਸ ਦੀ ਸ਼ੁਰੂਆਤ ਹੋ ਚੁੱਕੀ ਐ। ਜਿਹੜੇ ਮੇਰੇ ਵਰਗੇ ਕੁਝ ਕਰਨ ਜੋਗੇ ਨਹੀਂ ਉਹ ਅਰਜ਼ੋਈਆਂ ਕਰਦੇ ਨੇ ਉੱਪਰ ਵੱਲ ਨੂੰ ਮੂੰਹ ਚੁੱਕ ਕੇ..... " ਬਹੁੜ ਪਉ ਰੱਬ ਜੀ .....ਇਹ ਰਾਜੇ ਵਜ਼ੀਰ ਨਹੀਂ ਜਾਣਦੇ ਇਹਨਾਂ ਹੱਥੋਂ ਕਿੰਨਾ ਵੱਡਾ ਪਾਪ ਹੋ ਰਿਹਾ.... ਇਹਨਾਂ ਨੂੰ ਆਪਣੇ ਭਰੇ ਭੰਡਾਰਿਆਂ ਵਿੱਚੋਂ ਭੋਰਾ ਸੁਮੱਤ ਬਖ਼ਸ਼ ਦਿਓ..... ਕਿਤੇ ਇਹ ਨਾ ਹੋਵੇ ਕਿ ਇਤਿਹਾਸ ਵਿੱਚ ਇਹਨਾਂ ਦਾ ਰਾਜ ਭਾਗ ਖਤਾ ਕਰਨ ਵਾਲੇ ਲਮਹੇਂ ਵਜੋਂ ਜਾਣਿਆ ਜਾਵੇ..... ਸਦੀਆਂ ਤੱਕ ਇਸ ਦੀ ਸਜ਼ਾ ਜਨਤਾ ਨੂੰ ਭੁਗਤਣੀ ਪਵੇ ।" ਹੱਥ ਮਸਲ ਕੇ ਅੱਖਾਂ ਨੂੰ ਲਾਈਦੇ ਨੇ ਕਿ ਕੋਈ ਚਮਤਕਾਰ ਹੋ ਜਾਵੇ। ਸਾਨੂੰ ਵੀ ਕੋਈ ਬਾਬੇ ਵਰਿਆਮੇ ਵਾਲੀ 'ਦਿੱਬ ਦ੍ਰਿਸ਼ਟੀ ' ਮਿਲ ਜਾਵੇ। ਫਿਰ ਇਹਨਾਂ ਨੂੰ ਦੱਸੀਏ ਕਿ ਇਹਨਾਂ ਨੂੰ ਜਨਤਾ ਦਾ ਖ਼ੂਨ ਚੂਸਣ ਦੇ ਗੁਨਾਹ ਦੀ ਸਜਾ ਕੀ ਮਿਲੇਗੀ ।

ਇਹ ਵੀ ਪੜ੍ਹੋ : ਮੁਤਵਾਜ਼ੀ ਜਥੇਦਾਰ ਮੰਡ ਵੱਲੋਂ ਮੰਤਰੀ ਰੰਧਾਵਾ, ਤ੍ਰਿਪਤ ਬਾਜਵਾ ਸਮੇਤ 3 ਵਿਧਾਇਕ ਮੁੜ ਤਲਬ

ਚਲੋ ਹੁਣ  ਆਪਾਂ ਬਹੁਤਾ ਕੀ ਆਖਣੈ। ਸਭ ਕੁਝ ਸਮੇਂ ਨੇ ਦਿਖਾ ਈ ਦੇਣਾ। ਭਾਈ ਵੀਰ ਸਿੰਘ ਦੇ ਆਖਣ ਵਾਂਗ, ' ਇਹ ਠਹਿਰਨ ਜਾਚ ਨਾ ਜਾਣਦਾ, ਲੰਘ ਗਿਆ ਨਾ ਮੁੜ ਕੇ ਆਂਵਦਾ। ' ਸਮੇਂ ਨੇ ਆਪਣੀ ਤੋਰੇ ਤੁਰਦੇ ਰਹਿਣਾ ਕਿਤੇ ਇਹ ਨਾ ਹੋਵੇ ਜਨਤਾ ਵਿੱਚ ਵਸਦਾ ਰੱਬ ਤਾਕਤ ਦੇ ਹੰਕਾਰੀਆਂ ਨੂੰ ਇਹੋ ਜਿਹਾ ਮੂਧੇ ਮੂੰਹ ਸੁੱਟੇ ਮੁੜ ਕੇ ਤੁਰਨਾ ਤਾਂ ਕੀ ਖਲੋਣ ਜੋਗੇ ਵੀ ਨਾ ਰਹਿਣ । ਵਕਤੋਂ ਖੁੰਝੀ ਡੂੰਮਣੀ ਗਾਵੇ ਆਲ ਪਤਾਲ.... ਵਾਲੀ ਗੱਲ ਨਾ ਹੋ ਜਾਵੇ।  ਨਾ ਲੋਕਾਂ ਨੂੰ ਸਮਝ ਲੱਗੇ ਕਿ ਕੀ ਕਮਲ਼ ਮਾਰ ਰਹੇ ਨੇ,  ਨਾ ਖ਼ੁਦ ਨੂੰ ਸਮਝ ਲੱਗੇ ਕਿ ਅਸੀਂ ਕਿਹੜਾ ਰਾਗ ਅਲਾਪ ਰਹੇ ਆਂ। 
ਅੰਮ੍ਰਿਤ ਕੌਰ (ਬਡਰੁੱਖਾਂ)
ਸੰਗਰੂਰ। 
9876714004

  • politics
  • punjab
  • people
  • ਪੰਜਾਬ
  • ਸਿਆਸੀ ਪਾਰਟੀਆਂ
  • ਲੋਕ

ਚਿੰਤਾ ਦਾ ਵਿਸ਼ਾ ਹੈ ਦੇਸ਼ 'ਚ ਵਧ ਰਹੀ ਭਿਖਾਰੀਆਂ ਦੀ ਗਿਣਤੀ; ਸੁਪਰੀਮ ਕੋਰਟ ਵੱਲੋਂ ਨੋਟਿਸ ਜਾਰੀ

NEXT STORY

Stories You May Like

  • anuj gupta announces to hold dsa elections on september 6
    ਅਨੁਜ ਗੁਪਤਾ ਨੇ 6 ਸਤੰਬਰ ਨੂੰ ਡੀ. ਐੱਸ. ਏ. ਦੀਆਂ ਚੋਣਾਂ ਕਰਵਾਉਣ ਦਾ ਕੀਤਾ ਐਲਾਨ
  • congress prepares for 2027 elections new appointments made
    2027 ਦੀਆਂ ਚੋਣਾਂ ਲਈ ਕਾਂਗਰਸ ਨੇ ਖਿੱਚੀ ਤਿਆਰੀ! ਕੀਤੀਆਂ ਨਵੀਆਂ ਨਿਯੁਕਤੀਆਂ
  • canada pr
    ਕੈਨੇਡਾ ਦੀ PR ਲੈਣ  ਦੇ ਚਾਹਵਾਨ ਪੰਜਾਬੀ ਨੌਜਵਾਨਾਂ ਲਈ ਅਹਿਮ ਖ਼ਬਰ
  • 70 percent work of sports hub completed
    ਸਪੋਰਟਸ ਹੱਬ ਦਾ 70 ਫ਼ੀਸਦੀ ਕੰਮ ਪੂਰਾ, ਕਮਿਸ਼ਨਰ ਨੇ 30 ਸਤੰਬਰ ਤੱਕ ਕੰਮ ਖ਼ਤਮ ਕਰਨ...
  • double blow to jalandhar corporation
    ਜਲੰਧਰ ਨਿਗਮ ’ਤੇ ਦੂਹਰੀ ਮਾਰ: 22 ਕਰੋੜ ਖਾਤਿਆਂ ’ਚ ਫਸੇ, ਹੁਣ 37 ਕਰੋੜ ਦੀ...
  • power cut today
    ਪੰਜਾਬ ਦੇ ਇਨ੍ਹਾਂ ਇਲਾਕਿਆਂ 'ਚ ਅੱਜ ਬਿਜਲੀ ਰਹੇਗੀ ਬੰਦ, ਲੱਗੇਗਾ ਲੰਬਾ power cut
  • major terror attack plot foiled in punjab accused arrested with hand grenade
    ਪੰਜਾਬ 'ਚ ਵੱਡੇ ਅੱਤਵਾਦੀ ਹਮਲੇ ਦੀ ਸਾਜਿਸ਼ ਨਾਕਾਮ! ਹੈਂਡ ਗ੍ਰਨੇਡ ਸਮੇਤ ਇਕ...
  • discussions of alliances in punjab politics ahead of 2027 assembly elections
    2027 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਪੰਜਾਬ ਦੀ ਸਿਆਸਤ 'ਚ ਗਠਜੋੜ ਦੀਆਂ...
  • shots fired in jalandhar
    ਜਲੰਧਰ 'ਚ ਸ਼ਰੇਆਮ ਚੱਲੀਆਂ ਗੋਲ਼ੀਆਂ! ਡਿਲਿਵਰੀ ਬੁਆਏ ਦਾ ਹੋਇਆ ਗਿਆ ਵਿਵਾਦ
  • heavy rain in punjab alert in 13 districts big weather forecast
    ਪੰਜਾਬ 'ਚ 11,12,13,14 ਨੂੰ ਪਵੇਗਾ ਭਾਰੀ ਮੀਂਹ! 13 ਜ਼ਿਲ੍ਹਿਆਂ 'ਚ Alert, ਮੌਸਮ...
Trending
Ek Nazar
police officers in france

ਫਰਾਂਸ 'ਚ ਪੁਲਿਸ ਮੁਲਾਜ਼ਮਾਂ 'ਤੇ ਅੱਤਵਾਦੀ ਹਮਲਾ; ਚਾਕੂਆਂ ਨਾਲ ਕੀਤੇ ਕਈ ਵਾਰ

govinda s wife s big statement on being seen with rumored girlfriend

'ਉਸਦੀ ਬੁੱਧੀ ਭ੍ਰਿਸ਼ਟ ਹੋ ਗਈ ਹੈ...'; ਰੂਮਰਡ ਗਰਲਫ੍ਰੈਂਡ ਨਾਲ ਦੇਖੇ ਜਾਣ 'ਤੇ...

indian embassy in slovenia

ਖਾਲਿਸਤਾਨੀ ਕੱਟੜਪੰਥੀਆਂ ਨੇ ਸਲੋਵੇਨੀਆ 'ਚ ਭਾਰਤੀ ਦੂਤਾਵਾਸ 'ਚ ਕੀਤੀ ਭੰਨਤੋੜ,...

sue trump administration

ਸਾਬਕਾ ਹਵਾਈ ਸੈਨਾ ਸਕੱਤਰ ਫ੍ਰੈਂਕ ਕੇਂਡਲ ਟਰੰਪ ਪ੍ਰਸ਼ਾਸਨ 'ਤੇ ਕਰਨਗੇ ਮੁਕੱਦਮਾ

shehnaaz gill accidentally swallows nose ring during shoot

ਖ਼ਤਰੇ 'ਚ ਪਈ ਸ਼ਹਿਨਾਜ਼ ਗਿੱਲ ਦੀ ਜਾਨ ! ਸ਼ੂਟਿੰਗ ਦੌਰਾਨ ਅਚਾਨਕ...

students school bus fire driver police

ਵਿਦਿਆਰਥੀਆਂ ਨਾਲ ਭਰੀ ਸਕੂਲ ਬੱਸ ਨੂੰ ਲੱਗ ਗਈ ਅੱਗ ! ਧਊਆ ਪਿੰਡ 'ਚ ਮਚ ਗਿਆ...

kumar sanu takes a playful dig at udit narayan  s kiss row

'ਨਾ ਮੈਂ ਚੁੰਮਾ ਦਿੱਤਾ, ਨਾ ਲਿਆ'; ਕੁਮਾਰ ਸਾਨੂ ਨੇ ਉਦਿਤ ਨਾਰਾਇਣ ਦੇ 'ਕਿੱਸ...

700 rupees clash person incident

700 ਰੁਪਏ ਨੂੰ ਲੈ ਕੇ ਹੋਈ ਝੜਪ, ਵਿਅਕਤੀ ਦਾ ਕਰ 'ਤਾ ਕਤਲ, ਦਿੱਲੀ 'ਚ ਫੈਲੀ...

heavy rains alert issued

ਮੰਗਲਵਾਰ ਨੂੰ ਪਵੇਗਾ ਭਾਰੀ ਮੀਂਹ, ਇਨ੍ਹਾਂ ਸੂਬਿਆਂ 'ਚ ਜਾਰੀ ਹੋ ਗਿਆ ਅਲਰਟ

remittances in july 2026

ਜੁਲਾਈ 2026 'ਚ ਪਾਕਿਸਤਾਨ ਨੂੰ ਪ੍ਰਾਪਤ ਹੋਈ 3.6 ਬਿਲੀਅਨ ਡਾਲਰ ਦੀ ਰੇਮੀਟੈਂਸ

60 day grace period

ਹੋਵੇਗਾ ਵੱਡਾ ਨੁਕਸਾਨ! 60 ਦਿਨਾਂ ਦਾ ਗ੍ਰੇਸ ਪੀਰੀਅਡ ਖਤਮ ਕਰਨ ਵਿਰੁੱਧ ਮਾਹਰਾਂ ਨੇ...

iran us talks

ਵਾਰਤਾ 'ਚ ਈਰਾਨ ਇਸ ਪਾਬੰਦੀ ਨੂੰ ਹਟਾਉਣ ਲਈ ਦੇ ਰਿਹੈ ਤਰਜੀਹ

the marriage of a famous punjabi singer is about to break up

ਟੁੱਟਣ ਵਾਲਾ ਹੈ ਮਸ਼ਹੂਰ ਪੰਜਾਬੀ ਗਾਇਕ ਦਾ ਵਿਆਹ ! ਸੋਸ਼ਲ ਮੀਡੀਆ ਹਲਚਲ ਨੇ ਖੜ੍ਹੇ...

drone attack on russia

ਯੂਕਰੇਨੀ ਡਰੋਨ ਹਮਲੇ 'ਚ 12 ਲੋਕਾਂ ਦੀ ਮੌਤ, ਦਰਜਨਾਂ ਜ਼ਖਮੀ

wildfire rages

ਕੈਨੇਡੀਅਨ ਸੂਬੇ 'ਚ ਲੱਗ ਗਈ 'ਐਮਰਜੈਂਸੀ', ਪ੍ਰਧਾਨ ਮੰਤਰੀ ਨੇ ਲੋਕਾਂ ਲਈ...

govinda breaks silence on wife sunita ahuja s extra marital affair allegations

'ਇੰਨੇ ਪਿਆਰ ਨਾਲ ਗਾਲ੍ਹਾਂ ਕੱਢਦੀ ਹੈ...'; ਪਤਨੀ ਵੱਲੋਂ ਲਗਾਏ ਗਏ ਅਫੇਅਰ ਦੇ...

ishaq dar statement

ਪਾਕਿ, ਸਾਊਦੀ ਅਰਬ ਤੇ ਤੁਰਕੀ ਵਿਚਾਲੇ ਹੋਇਆ ਰੱਖਿਆ ਸਮਝੌਤਾ ਕਿਸੇ ਹੋਰ ਦੇਸ਼ ਦੇ...

boat capsizes

ਨਿਊਯਾਰਕ ਹਾਰਬਰ 'ਚ ਪਲਟੀ ਕਿਸ਼ਤੀ, ਔਰਤ ਅਤੇ ਉਸ ਦੇ ਜਵਾਕ ਦੀ ਮੌਤ

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਨਜ਼ਰੀਆ ਦੀਆਂ ਖਬਰਾਂ
    • sylvia yasmine pakistan
      'ਗੋਰੀ ਮੇਮ' ਨਾਲ ਵਿਆਹ ਕਰਵਾ ਪਾਕਿਸਤਾਨ ਲੈ ਆਇਆ ਬੰਦਾ ! 12 ਸਾਲਾਂ 'ਚ ਹੀ ਨਰਕ...
    • company ai and employees
      ਕੰਪਨੀ ਨੇ AI ਪਿੱਛੇ ਕੱਢ'ਤੇ ਸੈਂਕੜੇ ਕਰਮਚਾਰੀ ! ਪੈਣ ਲੱਗਾ ਘਾਟਾ ਤਾਂ ਸਾਰੇ ਹੀ...
    • india and european summer
      50° ਗਰਮੀ 'ਚ ਵੀ ਭਾਰਤੀ ਨਹੀਂ ਕਰਦੇ ਪਰਵਾਹ ! ਫ਼ਿਰ 'ਗੋਰਿਆਂ' ਦੀ 35°-40° 'ਤੇ...
    • venezuela mother son
      18 ਦਿਨਾਂ ਦੇ ਜਵਾਕ ਨੂੰ ਛਾਤੀ ਨਾਲ ਲਾਈ ਮਲਬੇ 'ਚ ਦੱਬੀ ਰਹੀ ਮਾਂ ! ਇੰਝ ਦਿੱਤੀ...
    • village with no crime in 100 years
      100 ਸਾਲ ਤੋਂ ਨਾ ਕੋਈ ਲੜਾਈ-ਝਗੜਾ, ਨਾ ਕੋਈ FIR ! ਪੂਰੀ ਦੁਨੀਆ ਲਈ ਮਿਸਾਲ ਬਣ...
    • punjab floods in syllabus
      ਹੁਣ ਸਕੂਲਾਂ 'ਚ ਪੜ੍ਹਾਏ ਜਾਣਗੇ ਪੰਜਾਬ ਦੇ ਹੜ੍ਹ ! NCERT ਨੇ ਸਿਲੇਬਸ 'ਚ ਕੀਤਾ...
    • fake books in market
      ਵਿਦਿਆਰਥੀਆਂ ਦੇ ਭਵਿੱਖ ਨਾਲ ਵੱਡਾ ਖਿਲਵਾੜ ! ਬਾਜ਼ਾਰ 'ਚ ਵਿਕ ਰਹੀਆਂ ਨਕਲੀ ਕਿਤਾਬਾਂ
    • phone snatcher cardiac arrest
      ਫ਼ੋਨ ਖੋਹ ਕੇ ਭੱਜਦੇ ਸਨੈਚਰ ਨੂੰ ਆ ਗਿਆ Heart Attack ! ਮੌਕੇ 'ਤੇ ਹੀ ਨਿਕਲੀ ਜਾਨ
    • bunjee jumping incident
      ਬੰਜੀ ਜੰਪਿੰਗ ਕਰਨ ਗਈ ਕੁੜੀ ਨੂੰ ਬਿਨਾਂ ਰੱਸੀ ਦੇ ਦੇ'ਤਾ ਧੱਕਾ ! ਹੋਈ ਦਰਦਨਾਕ ਮੌਤ
    • india s birth rate
      ਘਟਣ ਲੱਗੀ ਭਾਰਤ ਦੀ ਅਬਾਦੀ ! ਰਿਪਲੇਸਮੈਂਟ ਲੈਵਲ ਤੋਂ ਵੀ ਹੇਠਾਂ ਡਿੱਗੀ ਜਨਮ ਦਰ,...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +