ਲੁਧਿਆਣਾ(ਬਹਿਲ)-ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਚੇਅਰਮੈਨ ਕਾਹਨ ਸਿੰਘ ਪੰਨੂੰ ਦੇ ਹੁਕਮਾਂ 'ਤੇ ਅੱਜ ਖੇਤਰੀ ਆਫਿਸ-1 ਲੁਧਿਆਣਾ ਦੇ ਅਧਿਕਾਰੀਆਂ ਦੀ ਟੀਮ ਨੇ ਦਰੇਸੀ ਰੋਡ ਸਥਿਤ ਕਈ ਪਤੰਗਾਂ ਦੀਆਂ ਦੁਕਾਨਾਂ 'ਤੇ ਅਚਾਨਕ ਛਾਪੇਮਾਰੀ ਕਰ ਕੇ ਪਾਬੰਦੀਸ਼ੁਦਾ ਚਾਈਨਾ ਡੋਰ ਦੀ ਵਿਕਰੀ ਦੀ ਜਾਂਚ ਕੀਤੀ। ਹਾਲ ਹੀ ਵਿਚ ਲੋਹੜੀ ਤਿਉਹਾਰ ਮੌਕੇ ਪਤੰਗਬਾਜ਼ੀ ਦੌਰਾਨ ਚੀਨ ਦੀ ਪਾਬੰਦੀਸ਼ੁਦਾ ਪਲਾਸਟਿਕ ਡੋਰ ਨਾਲ ਕਈ ਵਿਅਕਤੀਆਂ ਦੇ ਜ਼ਖਮੀ ਹੋਣ ਤੋਂ ਬਾਅਦ ਗਣਤੰਤਰ ਦਿਵਸ 'ਚ ਸਿਰਫ 10 ਦਿਨ ਰਹਿ ਜਾਣ ਕਾਰਨ ਸੰਭਾਵਿਤ ਦੁਰਘਟਨਾਵਾਂ ਨੂੰ ਟਾਲਣ ਲਈ ਪ੍ਰਦੂਸ਼ਣ ਰੋਕਥਾਮ ਵਿਭਾਗ ਨੇ ਛਾਪੇਮਾਰੀ ਮੁਹਿੰਮ ਤੇਜ਼ੀ ਨਾਲ ਸ਼ੁਰੂ ਕਰ ਦਿੱਤੀ ਹੈ। ਐਕਸੀਅਨ ਅਵਤਾਰ ਸਿੰਘ ਨੇ ਕਿਹਾ ਕਿ ਨੈਸ਼ਨਲ ਗ੍ਰੀਨ ਟ੍ਰਿਬਿਊਨਲ (ਐੱਨ. ਜੀ. ਟੀ.) ਵਲੋਂ 11 ਜੁਲਾਈ 2017 ਨੂੰ ਜਾਰੀ ਹੁਕਮ ਵਿਚ ਕਿਸੇ ਵੀ ਤਰ੍ਹਾਂ ਦਾ ਸਿੰਥੈਟਿਕ ਮਾਂਜਾ ਜਾਂ ਨਾਈਲੋਨ ਡੋਰ ਦੀ ਵਿਕਰੀ, ਸਟੋਰੇਜ ਤੇ ਖਰੀਦਣ 'ਤੇ ਪੂਰਨ ਤੌਰ 'ਤੇ ਪਾਬੰਦੀ ਲਾਈ ਹੈ ਕਿਉਂਕਿ ਇਨ੍ਹਾਂ ਵਿਚ ਵਰਤੇ ਜਾਂਦੇ ਖਤਰਨਾਕ ਮਟੀਰੀਅਲ ਨਾਲ ਮਨੁੱਖਾਂ ਤੇ ਪਸ਼ੂ-ਪੰਛੀਆਂ ਦੀਆਂ ਜਾਨਾਂ ਨੂੰ ਖਤਰਾ ਹੈ। ਅਵਤਾਰ ਸਿੰਘ ਨੇ ਕਿਹਾ ਕਿ ਇਸ ਨੂੰ ਧਿਆਨ 'ਚ ਰੱਖਦੇ ਹੋਏ ਰੇਂਜ-1 ਦੇ ਅਧਿਕਾਰੀਆਂ ਦੀ ਟੀਮ ਨੇ ਸ਼ਹਿਰ ਦੇ ਪੁਰਾਣੇ ਦਰੇਸੀ ਰੋਡ ਇਲਾਕੇ ਵਿਚ ਸਥਿਤ ਜਸਵੰਤ ਕਾਈਟ, ਰਾਮਾ ਚੈਰੀਟੇਬਲ ਹਸਪਤਾਲ ਦੇ ਪਿੱਛੇ ਕੁੰਤ ਪ੍ਰਕਾਸ਼ ਕਾਈਟ, ਗੀਤ ਕਾਈਟ ਅਤੇ ਬ੍ਰਿਜ ਮੋਹਨ ਕਾਈਟ ਦੁਕਾਨਾਂ 'ਤੇ ਪਾਬੰਦੀਸ਼ੁਦਾ ਡੋਰ ਦੀ ਜਾਂਚ ਲਈ ਰੇਡ ਕੀਤੀ ਪਰ ਮੌਕੇ 'ਤੇ ਚਾਈਨਾ ਡੋਰ ਬਰਾਮਦ ਨਹੀਂ ਹੋਈ। ਵਿਭਾਗ ਦੇ ਇਕ ਅਧਿਕਾਰੀ ਨੇ ਨਾਂ ਨਾ ਛਾਪਣ ਦੀ ਸ਼ਰਤ 'ਤੇ ਕਿਹਾ ਕਿ ਇਕ ਦੁਕਾਨ 'ਤੇ ਅਨਜਾਣ ਗਾਹਕ ਬਣ ਕੇ ਚਾਈਨਾ ਡੋਰ ਦੀ ਮੰਗ ਕਰਨ 'ਤੇ Îਇਕ ਨੌਜਵਾਨ ਨੇ 4 ਗੱਟੂਆਂ ਦੇ ਲਈ 2400 ਰੁਪਏ ਦੀ ਮੰਗ ਕਰਦਿਆਂ 2 ਘੰਟੇ ਵਿਚ ਮੁਹੱਈਆ ਕਰਵਾਉਣ ਦਾ ਦਾਅਵਾ ਕੀਤਾ ਪਰ ਛਾਪੇਮਾਰੀ ਦੀ ਜਾਣਕਾਰੀ ਹੋਣ 'ਤੇ ਉਕਤ ਨੌਜਵਾਨ ਮੌਕੇ ਤੋਂ ਖਿਸਕ ਗਿਆ।
ਭਾਜਪਾ ਨੇ ਕਚਹਿਰੀ ਦੇ ਬਾਹਰ ਦਿੱਤਾ ਧਰਨਾ
NEXT STORY