ਚੰਡੀਗੜ੍ਹ: ਡਾ. ਗਗਨਦੀਪ ਸਿੰਘ (DM) ਦੀ ਖੁਦਕੁਸ਼ੀ ਦੇ ਮਾਮਲੇ ਨੇ ਪੰਜਾਬ ਦੀ ਸਿਆਸਤ 'ਚ ਤੂਫ਼ਾਨ ਲਿਆ ਦਿੱਤਾ ਹੈ। ਸੀਨੀਅਰ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਨੇ ਡਾ. ਰੰਧਾਵਾ ਦੇ ਸਸਕਾਰ ਮੌਕੇ ਪਹੁੰਚ ਕੇ ਭਗਵੰਤ ਮਾਨ ਸਰਕਾਰ 'ਤੇ ਤਿੱਖੇ ਹਮਲੇ ਕੀਤੇ ਅਤੇ ਇਸ ਪੂਰੇ ਮਾਮਲੇ ਦੀ CBI ਜਾਂਚ ਕਰਵਾਉਣ ਦੀ ਮੰਗ ਕੀਤੀ ਹੈ।
ਸੋਸ਼ਲ ਮੀਡੀਆ 'ਤੇ ਪੋਸਟ ਕਰਦਿਆ ਮਜੀਠੀਆ ਨੇ ਕਿਹਾ ਡਾ. ਰੰਧਾਵਾ ਦੀਆਂ ਅੰਤਿਮ ਰਸਮਾਂ ਦੌਰਾਨ ਉਨ੍ਹਾਂ ਦੇ ਛੋਟੇ ਬੱਚਿਆਂ ਵੱਲੋਂ ਆਪਣੇ ਪਿਤਾ ਨੂੰ ਅਗਨ ਭੇਟ ਕਰਨਾ ਇੱਕ ਬੇਹੱਦ ਦੁਖਦਾਈ ਤੇ ਭਾਵੁਕ ਪਲ ਸੀ। ਇਸ ਮੌਕੇ ਮਜੀਠੀਆ ਨੇ ਕਿਹਾ ਕਿ ਇੱਕ ਕਾਬਲ ਅਫ਼ਸਰ ਦੀ ਮੌਤ ਦਾ ਕਾਰਨ ਸਿਰਫ਼ ਆਮ ਆਦਮੀ ਪਾਰਟੀ ਦੀ ਸਰਕਾਰ ਦਾ 'ਹੰਕਾਰ' ਹੈ। ਉਨ੍ਹਾਂ ਮੁੱਖ ਮੰਤਰੀ ਦੇ ਟਵੀਟ 'ਤੇ ਸਬੰਧੀ ਕਿਹਾ ਕਿ ਜਿੱਥੇ ਮੁੱਖ ਮੰਤਰੀ ਕਹਿੰਦੇ ਹਨ ਕਿ 'ਕੈਸ਼ ਅਤੇ ਫਰਮਾਇਸ਼ ਦੀ ਮਨਾਹੀ ਹੈ', ਉੱਥੇ ਹੀ ਡਾ. ਰੰਧਾਵਾ ਦੀ ਮੌਤ ਦਾ ਕਾਰਨ ਮੰਤਰੀ ਵੱਲੋਂ ਕੀਤੀ ਗਈ 'ਕੈਸ਼ ਅਤੇ ਫਰਮਾਇਸ਼' (ਰਿਸ਼ਵਤਖੋਰੀ) ਹੀ ਬਣੀ ਹੈ।
ਮੰਤਰੀ ਦੀ ਗ੍ਰਿਫ਼ਤਾਰੀ ਤੇ ਅਸਤੀਫ਼ੇ 'ਤੇ ਸਵਾਲ
ਮਜੀਠੀਆ ਨੇ ਦੋਸ਼ ਲਗਾਇਆ ਕਿ ਮੰਤਰੀ ਲਾਲਜੀਤ ਭੁੱਲਰ ਖ਼ਿਲਾਫ਼ ਐਫ.ਆਈ.ਆਰ. ਦਰਜ ਕਰਨ ਤੇ ਉਸ ਨੂੰ ਗ੍ਰਿਫ਼ਤਾਰ ਕਰਨ ਵਿੱਚ ਜਾਣਬੁੱਝ ਕੇ ਦੇਰੀ ਕੀਤੀ ਗਈ। ਉਨ੍ਹਾਂ ਦਾਅਵਾ ਕੀਤਾ ਕਿ ਮੰਤਰੀ ਨੇ ਸਿਰਫ਼ ਉਦੋਂ ਹੀ ਆਤਮ-ਸਮਰਪਣ ਕੀਤਾ, ਜਦੋਂ ਪਰਿਵਾਰ ਅਤੇ ਵੇਅਰਹਾਊਸਿੰਗ ਯੂਨੀਅਨ ਨੇ 24 ਘੰਟੇ ਦਾ ਅਲਟੀਮੇਟਮ ਦਿੱਤਾ। ਉਨ੍ਹਾਂ ਮੰਤਰੀ ਦੇ ਅਸਤੀਫ਼ੇ ਨੂੰ ਵੀ ਮਹਿਜ਼ ਇੱਕ 'ਡਰਾਮਾ' ਦੱਸਦਿਆਂ ਕਿਹਾ ਕਿ ਇਹ ਅਸਤੀਫ਼ਾ ਪਹਿਲਾਂ ਨਹੀਂ ਦਿੱਤਾ ਗਿਆ ਸੀ, ਸਗੋਂ ਵਿਰੋਧੀ ਧਿਰ ਦੇ ਰੌਲੇ ਤੋਂ ਬਾਅਦ ਭੇਜਿਆ ਗਿਆ।
ਸੰਸਦ ਮੈਂਬਰਾਂ ਨੂੰ ਅਪੀਲ
ਬਿਕਰਮ ਮਜੀਠੀਆ ਨੇ ਕਿਹਾ ਕਿ ਕੇਂਦਰੀ ਗ੍ਰਹਿ ਮੰਤਰੀ ਨੇ ਸੰਸਦ ਵਿੱਚ ਭਰੋਸਾ ਦਿੱਤਾ ਹੈ ਕਿ ਜੇਕਰ ਪੰਜਾਬ ਦੇ ਸਾਰੇ ਸੰਸਦ ਮੈਂਬਰ ਲਿਖ ਕੇ ਦੇਣ, ਤਾਂ ਉਹ ਇਸ ਮਾਮਲੇ ਦੀ CBI ਜਾਂਚ ਦੇ ਹੁਕਮ ਦੇ ਸਕਦੇ ਹਨ। ਉਨ੍ਹਾਂ ਨੇ ਰਾਜਾ ਵੜਿੰਗ, ਮੀਤ ਹੇਅਰ, ਮਲਵਿੰਦਰ ਕੰਗ ਅਤੇ ਚੱਬੇਵਾਲ ਸਮੇਤ ਪੰਜਾਬ ਦੇ ਸਾਰੇ ਸੰਸਦ ਮੈਂਬਰਾਂ ਨੂੰ ਬੇਨਤੀ ਕੀਤੀ ਕਿ ਉਹ ਪਰਿਵਾਰ ਦੇ ਦਰਦ ਨੂੰ ਸਮਝਦਿਆਂ ਇਸ ਜਾਂਚ ਲਈ ਦਸਤਖ਼ਤ ਕਰਨ ਤਾਂ ਜੋ ਗਗਨਦੀਪ ਸਿੰਘ ਦੇ ਪਰਿਵਾਰ ਨੂੰ ਇਨਸਾਫ਼ ਮਿਲ ਸਕੇ। ਉਨ੍ਹਾਂ ਖ਼ਦਸ਼ਾ ਜਤਾਇਆ ਕਿ ਪੰਜਾਬ ਪੁਲਸ ਇਸ ਮਾਮਲੇ ਵਿੱਚ ਨਿਰਪੱਖ ਜਾਂਚ ਨਹੀਂ ਕਰੇਗੀ ਅਤੇ ਸਰਕਾਰ ਆਪਣੇ ਮੰਤਰੀ ਨੂੰ 'ਕਲੀਨ ਚਿੱਟ' ਦੇਣ ਦੀ ਤਿਆਰੀ ਕਰ ਰਹੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Whatsapp Channel: https://whatsapp.com/channel/0029Va94hsaHAdNVur4L170e
ਕਿਸਾਨਾਂ ਨੂੰ ਖੁਦਕੁਸ਼ੀਆਂ ਕਰਨ ਲਈ ਮਜਬੂਰ ਕਰ ਰਹੀ 'ਆਪ' ਸਰਕਾਰ : ਸੁਖਬੀਰ ਬਾਦਲ
NEXT STORY