ਲੁਧਿਆਣਾ : ਕੋਰੋਨਾ ਦੇ ਵੱਧ ਰਹੇ ਖ਼ਤਰੇ ਦੇ ਦਰਮਿਆਨ ਕੁਝ ਰਈਸਜ਼ਾਦਿਆਂ ਨੇ ਸ਼ੁੱਕਰਵਾਰ ਰਾਤ ਪਿੰਡ ਝਮਟ 'ਚ ਸਥਿਤ ਮੂਨਵਾਕ ਹੋਟਲ ਵਿਚ ਪੂਲ ਪਾਰਟੀ ਦਾ ਆਯੋਜਨ ਕੀਤਾ। ਇਥੇ ਹੀ ਬਸ ਨਹੀਂ ਕਾਨੂੰਨ ਅਤੇ ਕੋਰੋਨਾ ਦੇ ਖੌਫ਼ ਤੋਂ ਬਗੈਰ ਨੌਜਵਾਨ ਇਥੇ ਡੀ. ਜੇ. 'ਤੇ ਸ਼ਰਾਬ ਦੇ ਜਾਮ ਲਗਾ ਰਹੇ ਸਨ ਅਤੇ ਬੇਖੌਫ਼ ਨੱਚ ਗਾ ਰਹੇ ਸਨ। ਪੁਲਸ ਨੇ ਉਥੇ ਛਾਪਾ ਮਾਰ ਕੇ ਦੋ ਕੁੜੀਆਂ ਸਮੇਤ 54 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ ਅਤੇ ਉਨ੍ਹਾਂ ਖ਼ਿਲਾਫ਼ ਅਪਰਾਧਕ ਮਾਮਲਾ ਦਰਜ ਕੀਤਾ ਹੈ।
ਇਹ ਵੀ ਪੜ੍ਹੋ : ਕਰਫਿਊ ਦੌਰਾਨ ਬਠਿੰਡਾ 'ਚ ਵੱਡੀ ਵਾਰਦਾਤ, ਗੋਲ਼ੀਆਂ ਮਾਰ ਕੇ ਅਕਾਲੀ ਨੇਤਾ ਦਾ ਕਤਲ (ਤਸਵੀਰਾਂ)
ਏ. ਡੀ. ਸੀ. ਪੀ. ਸਮੀਰ ਵਰਮਾ ਨੇ ਦੱਸਿਆ ਕਿ ਦੇਰ ਰਾਤ ਇਸ ਸੰਬੰਧੀ ਸੂਚਨਾ ਮਿਲਣ ਤੋਂ ਬਾਅਦ ਏ. ਸੀ. ਪੀ. ਗੁਰਪ੍ਰੀਤ ਸਿੰਘ ਅਤੇ ਸਬ-ਇੰਸਪੈਕਟਰ ਮਧੂ ਬਾਲਾ ਦੀ ਅਗਵਾਈ ਵਿਚ ਪੁਲਸ ਨੇ ਇਥੇ ਦਬਿਸ਼ ਕੀਤੀ। ਉਥੇ ਪਾਣੀ ਦੇ ਪੂਲ ਨੇੜੇ ਉਕਤ ਨੌਜਵਾਨ ਅਤੇ ਕੁੜੀਆਂ ਬੈਠ ਕੇ ਸ਼ਰਾਬ ਪੀ ਰਹੇ ਸਨ ਅਤੇ ਨੱਚ ਗਾ ਰਹੇ ਸਨ। ਉਥੇ ਵੱਡੇ-ਵੱਡੇ ਟੇਬਲ ਲਗਾਏ ਗਏ ਸਨ, ਜਿੱਥੇ ਕਈ ਦਰਜਨ ਬੀਅਰ ਅਤੇ ਸ਼ਰਾਬ ਦੀਆਂ ਬੋਤਲਾਂ ਰੱਖੀਆਂ ਹੋਈਆਂ ਸਨ।
ਇਹ ਵੀ ਪੜ੍ਹੋ : ਇਕ ਹੋਰ ਦੇਹ ਵਪਾਰ ਦਾ ਧੰਦਾ ਹੋਇਆ ਬੇਨਕਾਬ, ਰੰਗੇ ਹੱਥੀਂ ਫੜੀਆਂ ਗਈਆਂ ਜਨਾਨੀਆਂ
ਮੌਕੇ ਦਾ ਮੰਜ਼ਰ ਦੇਖ ਕੇ ਪੁਲਸ ਵੀ ਹੈਰਾਨ ਰਹਿ ਗਈ। ਜਿਵੇਂ ਹੀ ਪੁਲਸ ਪਾਰਟੀ ਉਥੇ ਪਹੁੰਚੀ ਤਾਂ ਰਈਸਜ਼ਾਦੇ ਪੁਲਸ ਨਾਲ ਹੀ ਬਦਸਲੂਕੀ ਕਰਨ ਲੱਗ ਗਏ। ਜਿਵੇਂ ਹੀ ਉਨ੍ਹਾਂ ਦੀ ਵੀਡੀਓ ਬਣਾਈ ਗਈ ਤਾਂ ਉਹ ਸ਼ਰਾਬ ਦੇ ਨਸ਼ੇ 'ਚ ਧੁੱਤ ਗਾਲੀ ਗਲੋਚ ਕਰਨ ਲੱਗੇ। ਪੁਲਸ ਅਨੁਸਾਰ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਪੁਲਸ ਦਾ ਕਹਿਣਾ ਹੈ ਕਿ ਮੌਜੂਦਾ ਸਮੇਂ ਵਿਚ ਜਿੱਥੇ ਰੋਜ਼ਾਨਾ ਕੋਰੋਨਾ ਦੇ ਵੱਡੀ ਗਿਣਤੀ ਵਿਚ ਮਾਮਲੇ ਸਾਹਮਣੇ ਆ ਰੇਹ ਹਨ, ਉਥੇ ਹੀ ਅਜਿਹੀਆਂ ਪੂਲ ਪਾਰਟੀਆਂ ਵੱਡੇ ਖ਼ਤਰੇ ਨੂੰ ਸੱਦਾ ਦੇ ਰਹੀਆਂ ਹਨ, ਜਿਨ੍ਹਾਂ ਤੋਂ ਗੁਰੇਜ਼ ਕਰਨਾ ਚਾਹੀਦਾ ਹੈ।
ਇਹ ਵੀ ਪੜ੍ਹੋ : ਮਿਸਾਲ ਬਣਿਆ ਇਹ ਚੋਟੀ ਦਾ ਗੈਂਗਸਟਰ, ਦਹਿਸ਼ਤ ਦਾ ਰਸਤਾ ਛੱਡ ਲੋੜਵੰਦਾਂ ਦੇ ਲੱਗਾ ਲੜ
ਪੰਜਾਬ ਦੇ ਕਿਸਾਨਾਂ ਲਈ ਅਹਿਮ ਖ਼ਬਰ, ਸਰਕਾਰ ਨੇ ਜਾਰੀ ਕੀਤਾ ਇਹ ਹੁਕਮ
NEXT STORY