ਪਟਿਆਲਾ(ਜੋਸਨ)- ਬੀਤੀ 10, 11 ਅਤੇ 13 ਜੂਨ ਨੂੰ ਪੰਜਾਬ ਦੇ ਵੱਖ-ਵੱਖ ਹਿੱਸਿਆਂ ’ਚ ਭਾਰੀ ਤੂਫਾਨਾਂ ਦੀ ਲੜੀ ਨੇ ਰਾਜ ਦੇ ਬਿਜਲੀ ਸੰਚਾਰ ਅਤੇ ਵੰਡ ਬੁਨਿਆਦੀ ਇਨਫਰਾਸਟਰੱਕਚਰ ਨੂੰ ਭਾਰੀ ਨੁਕਸਾਨ ਪਹੁੰਚਾਇਆ। ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ (ਪਾਵਰਕਾਮ) ਨੂੰ ਤਕਰੀਬਨ 25 ਕਰੋੜ ਰੁਪਏ ਦੇ ਵਿੱਤੀ ਨੁਕਸਾਨ ਦਾ ਮੁਲਾਂਕਣ ਕੀਤਾ। ਇਹ ਜਾਣਕਾਰੀ ਸੀ. ਐੱਮ. ਡੀ. ਏ. ਵੇਨੂੰ ਪ੍ਰਸਾਦ ਨੇ ਦਿੰਦਿਆਂ ਦੱਸਿਆ ਕਿ ਪੀ. ਐੱਸ. ਪੀ. ਸੀ. ਐੱਲ. ਦੇ 15000 ਤੋਂ ਵੱਧ ਕਰਮਚਾਰੀਆਂ ਨੇ ਹੁਣ ਤੱਕ 1.8 ਲੱਖ ਤੋਂ ਵੱਧ ਬਿਜਲੀ ਦੀਆਂ ਸ਼ਿਕਾਇਤਾਂ ਦਾ ਹੱਲ ਕੀਤਾ ਹੈ।
ਇਹ ਵੀ ਪੜ੍ਹੋ- ਕੈਪਟਨ ਸਰਕਾਰ ਦੌਰਾਨ ਵੀ ਅਧਿਆਪਕਾਂ ’ਤੇ ਬਾਦਲ ਸਰਕਾਰ ਦੀ ਤਰ੍ਹਾਂ ਹੋ ਰਹੇ ਹਨ ਜ਼ੁਲਮ : ਮੀਤ ਹੇਅਰ
ਇਨ੍ਹਾਂ ’ਚ ਪੰਜਾਬ ਭਰ ’ਚ ਪਿਛਲੇ 2 ਹਫ਼ਤਿਆਂ ’ਚ ਭਾਰੀ ਤੂਫਾਨਾਂ ਕਾਰਨ ਹੋਈ ਤਬਾਹੀ ਕਾਰਨ ਮੁੱਖ ਤੌਰ ’ਤੇ ਪਟਿਆਲਾ, ਸੰਗਰੂਰ, ਬਰਨਾਲਾ ਕਪੂਰਥਲਾ, ਫਰੀਦਕੋਟ, ਬਠਿੰਡਾ, ਗੁਰਦਾਸਪੁਰ, ਖੰਨਾ, ਰੋਪੜ, ਮੋਹਾਲੀ ਤੋਂ 50 ਲੱਖ ਤੋਂ ਵੱਧ ਖਪਤਕਾਰਾਂ ਨੂੰ ਪ੍ਰਭਾਵਿਤ ਕੀਤਾ ਸੀ। ਉਨ੍ਹਾਂ ਕਿਹਾ ਕਿ ਤੂਫਾਨਾਂ ਦੌਰਾਨ ਵੀ ਰਾਜ ’ਚ 26 ਆਕਸੀਜਨ ਨਿਰਮਾਣ ਯੂਨਿਟਾਂ ਨੂੰ ਨਿਰਵਿਘਨ ਸਪਲਾਈ ਦਿੱਤੀ ਗਈ। ਉਨ੍ਹਾਂ ਪੀ. ਐੱਸ. ਪੀ. ਸੀ. ਐੱਲ. ਕਰਮਚਾਰੀਆਂ ਦਾ ਧੰਨਵਾਦ ਕੀਤਾ ਜੋ ਯੂਨੀਅਨਾਂ ਦੁਆਰਾ ਦਿੱਤੇ ਅੰਦੋਲਨ ਕਾਲ ਦੇ ਬਾਵਜੂਦ ਅਜਿਹੇ ਚੁਣੌਤੀ ਭਰਪੂਰ ਸਮੇਂ ਦੌਰਾਨ ਸੰਗਠਨ ਅਤੇ ਰਾਜ ਦੀ ਸੇਵਾ ਲਈ ਇਕੱਠੇ ਹੋਏ।
ਇਹ ਵੀ ਪੜ੍ਹੋ- 4 ਵਿਅਕਤੀਆਂ ਵਲੋਂ ਜੰਜ਼ੀਰ ਨਾਲ ਬੰਨ੍ਹ ਨੌਜਵਾਨ ਦੀ ਡੰਡਿਆਂ ਨਾਲ ਕੁੱਟਮਾਰ, ਹਾਲਤ ਗੰਭੀਰ
ਸੀ. ਐੱਮ. ਡੀ. ਨੇ ਕਿਹਾ ਕਿ ਸਾਰੇ ਘਰੇਲੂ, ਵਪਾਰਕ ਅਤੇ ਉਦਯੋਗਿਕ ਖਪਤਕਾਰਾਂ ਅਤੇ ਬਹੁਤੇ ਖੇਤੀਬਾੜੀ ਖਪਤਕਾਰਾਂ ਨੂੰ ਸਪਲਾਈ ਪੂਰੀ ਤਰ੍ਹਾਂ ਬਹਾਲ ਕਰ ਦਿੱਤੀ ਗਈ ਹੈ। ਪੀ. ਐੱਸ. ਪੀ. ਸੀ. ਐੱਲ. ਨੇ ਇਹ ਯਕੀਨੀ ਬਣਾਉਣ ਲਈ ਜੰਗੀ ਪੱਧਰ ’ਤੇ ਕੰਮ ਕੀਤਾ ਕਿ 16 ਜੂਨ ਸ਼ਾਮ ਤੱਕ ਬਾਕੀ ਰਹਿੰਦੇ ਖੇਤੀਬਾੜੀ ਖਪਤਕਾਰਾਂ ਨੂੰ ਸਪਲਾਈ ਬਹਾਲ ਕਰ ਦਿੱਤੀ ਗਈ ਤਾਂ ਜੋ ਕਿਸਾਨ ਝੋਨੇ ਦੀ ਬਿਜਾਈ ਲਈ ਭਰੋਸੇਯੋਗ 8 ਘੰਟੇ ਬਿਜਲੀ ਸਪਲਾਈ ਪ੍ਰਾਪਤ ਕਰ ਸਕਣ।
ਕੈਪਟਨ ਸਰਕਾਰ ਦੌਰਾਨ ਵੀ ਅਧਿਆਪਕਾਂ ’ਤੇ ਬਾਦਲ ਸਰਕਾਰ ਦੀ ਤਰ੍ਹਾਂ ਹੋ ਰਹੇ ਹਨ ਜ਼ੁਲਮ : ਮੀਤ ਹੇਅਰ
NEXT STORY