ਅੰਮ੍ਰਿਤਸਰ,(ਰਮਨ)- ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਨੇ 'ਸੇਵਕ ਮਸ਼ੀਨਾਂ' 'ਤੇ ਯੈੱਸ ਬੈਂਕ ਦੇ ਚੈੱਕ ਨਾ ਲੈਣ ਦੇ ਪੋਸਟਰ ਲਾ ਦਿੱਤੇ ਹਨ। ਪਿਛਲੇ ਦਿਨੀਂ ਸਰਕਾਰ ਵੱਲੋਂ ਯੈੱਸ ਬੈਂਕ 'ਤੇ ਲਏ ਗਏ ਫੈਸਲੇ ਤੋਂ ਬਾਅਦ ਸਰਕਾਰੀ ਦਫਤਰਾਂ 'ਚ ਵੀ ਉਕਤ ਬੈਂਕ ਦੇ ਚੈੱਕ ਲੈਣ 'ਤੇ ਆਨਾਕਾਨੀ ਸ਼ੁਰੂ ਕਰ ਦਿੱਤੀ ਗਈ ਹੈ, ਜਿਸ ਨਾਲ ਲੋਕਾਂ ਨੂੰ ਬਿਜਲੀ ਬਿੱਲ ਜਮ੍ਹਾ ਕਰਵਾਉਣ 'ਚ ਮੁਸ਼ਕਲ ਆ ਰਹੀ ਹੈ। ਹਾਲ ਗੇਟ ਸਿਟੀ ਸਰਕਲ ਬਿਜਲੀ ਘਰ 'ਚ ਪਾਵਰਕਾਮ ਦੀ ਸੇਵਕ ਮਸ਼ੀਨ ਦੇ ਬਾਹਰ ਜਿਥੇ ਬਿੱਲ ਦੀ ਅਦਾਇਗੀ ਹੁੰਦੀ ਹੈ, ਉਥੇ ਸਪੱਸ਼ਟ ਤੌਰ 'ਤੇ ਲਿਖ ਕੇ ਲਾ ਦਿੱਤਾ ਗਿਆ ਹੈ ਕਿ ਉਕਤ ਬੈਂਕ ਦੇ ਚੈੱਕ ਨਹੀਂ ਲਏ ਜਾਣਗੇ, ਜਿਸ ਕਾਰਨ ਚੈੱਕ ਨਾਲ ਬਿੱਲ ਭਰਨ ਵਾਲੇ ਲੋਕਾਂ ਨੂੰ ਵਾਪਸ ਜਾਣਾ ਪੈ ਰਿਹਾ ਹੈ।
ਪੰਜਾਬ 'ਚ ਆਉਣ ਵਾਲੇ ਦਿਨਾਂ 'ਚ ਪਏਗਾ ਭਾਰੀ ਮੀਂਹ
NEXT STORY