ਲੁਧਿਆਣਾ (ਰਾਮ)- ਪੰਜਾਬ ਪ੍ਰਦੂਸ਼ਣ ਕੰਟਰੋਸਲ ਬੋਰਡ ਦੀ ਆਰ. ਓ.-1 ਟੀਮ ਨੇ ਨਗਰ ਕੌਂਸਲ ਮਾਛੀਵਾੜਾ ਦੇ ਸਹਿਯੋਗ ਨਾਲ ਸਮਰਾਲਾ ਤਹਿਸੀਲ ’ਚ ਪਾਬੰਦੀਸ਼ੁਦਾ ਸਿੰਗਲ ਯੂਜ਼ ਪਲਾਸਟਿਕ ’ਤੇ ਵੱਡੀ ਕਾਰਵਾਈ ਕੀਤੀ। ਟੀਮ ਨੇ ਬਾਜ਼ਾਰਾਂ ’ਚ ਦੁਕਾਨਾਂ ਅਤੇ ਠੇਲਿਆਂ ’ਤੇ ਜਾਂਚ ਕੀਤੀ, ਜਿਸ ਵਿਚ ਕਈ ਥਾਵਾਂ ’ਤੇ ਪਲਾਸਟਿਕ ਕੈਰੀ ਬੈਗ ਅਤੇ ਪਾਬੰਦੀਸ਼ੁਦਾ ਪਲਾਸਟਿਕ ਆਈਟਮਾਂ ਵਰਤੋਂ ’ਚ ਪਾਈਆਂ ਗਈਆਂ। ਕਾਰਵਾਈ ਦੌਰਾਨ ਕੁੱਲ 5 ਚਲਾਨ ਮੌਕੇ ’ਤੇ ਹੀ ਜਾਰੀ ਕੀਤੇ ਗਏ, ਜਿਨ੍ਹਾਂ ਦੀ ਕੁੱਲ ਰਾਸ਼ੀ 13500 ਰਹੀ।
ਅਧਿਕਾਰੀਆਂ ਨੇ ਸਾਫ ਕਿਹਾ ਕਿ ਜ਼ਿਲੇ ’ਚ ਸਿੰਗਲ ਯੂਜ਼ ਪਲਾਸਟਿਕ ’ਤੇ ਪੂਰੀ ਤਰ੍ਹਾਂ ਪਾਬੰਦੀ ਲਾਗੂ ਹੈ ਅਤੇ ਇਸ ਦੀ ਉਲੰਘਣਾ ਕਿਸੇ ਵੀ ਹਾਲਤ ’ਚ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਮੁਹਿੰਮ ਦਾ ਮਕਸਦ ਇਲਾਕੇ ’ਚ ਵਾਤਾਵਰਣ ਅਨੁਕੂਲ ਆਦਤਾਂ ਨੂੰ ਬੜਾਵਾ ਦੇਣਾ ਅਤੇ ਪਲਾਸਟਿਕ ਪ੍ਰਦੂਸ਼ਣ ਰੋਕਣਾ ਹੈ। ਟੀਮ ਨੇ ਦੁਕਾਨਦਾਰਾਂ ਅਤੇ ਸਥਾਨਕ ਲੋਕਾਂ ਨੂੰ ਜਾਗਰੂਕ ਕਰਦੇ ਹੋਏ ਕਿਹਾ ਕਿ ਵਾਤਾਵਰਣ ਦੀ ਸੁਰੱਖਿਆ ਦੇ ਲਈ ਕੱਪਡੇ ਜਾਂ ਜੈਵ ਅਪਘਟਨੀਆ ਬੈਗ ਦੀ ਵਰਤੋਂ ਕੀਤੀ ਜਾਵੇ। ਅਧਿਕਾਰੀਆਂ ਨੇ ਕਿਹਾ ਕਿ ਆਉਣ ਵਾਲੇ ਦਿਨਾਂ ’ਚ ਇਹ ਮੁਹਿੰਮ ਹੋਰ ਸਖ਼ਤੀ ਨਾਲ ਜਾਰੀ ਰਹੇਗੀ।
ਸਬਜ਼ੀ ਮੰਡੀ 'ਚ ਵੱਡੀ ਘਪਲੇਬਾਜ਼ੀ! ਇਕ ਦਰਜਨ ਫ਼ਰਮਾਂ ਦੇ ਵਹੀ ਖ਼ਾਤੇ ਜ਼ਬਤ
NEXT STORY