ਚੰਡੀਗੜ੍ਹ (ਕੁਲਦੀਪ) : ਨਵੇਂ ਸਾਲ 'ਤੇ ਜੇਕਰ ਕੋਈ ਕਲੱਬ, ਰੇਸਤਰਾਂ ਜਾਂ ਓਪਨ ਸਪੇਸ 'ਚ ਡੀ. ਜੇ. ਵਜਾਉਂਦਾ ਹੈ ਤਾਂ ਉਸ ਨੂੰ ਪਹਿਲਾਂ ਫੋਨੋਗ੍ਰਾਫਿਕਸ ਪਰਫਾਰਮੈਂਸ ਲਿਮਟਿਡ (ਪੀ. ਪੀ. ਐੱਲ.) ਦਾ ਲਾਈਸੈਂਸ ਲੈਣਾ ਲਾਜ਼ਮੀ ਹੋਵੇਗਾ ਅਤੇ ਲਾਈਸੈਂਸ ਨਾ ਹੋਣ 'ਤੇ ਕੇਸ ਦਰਜ ਕੀਤਾ ਜਾਵੇਗਾ। ਇਸ ਲਈ ਨਵੇਂ ਸਾਲ ਦੇ ਮੌਕੇ 'ਤੇ ਪੀ. ਪੀ. ਐੱਲ. ਦੀ ਡਿਸਕੋਥੈੱਕਾਂ ਤੇ ਲਾਊਂਜ ਬਾਰਾਂ 'ਤੇ ਬਾਜ਼ ਅੱਖ ਰਹੇਗੀ।ਪੁਲਸ ਨੇ ਪੀ. ਪੀ. ਐੱਲ. ਦੇ ਮੁਲਾਜ਼ਮ ਸੰਦੀਪ ਦੀ ਸ਼ਿਕਾਇਤ 'ਤੇ ਲੀਗਲ ਰਾਏ ਲੈਣ ਤੋਂ ਬਾਅਦ ਬੁੱਧਵਾਰ ਦੇਰ ਸ਼ਾਮ ਸੈਕਟਰ-26 'ਚ ਕਵੀਜੋ ਡਿਸਕੋਥੈੱਕ 'ਤੇ ਛਾਪਾ ਮਾਰਿਆ।
ਇਸ ਦੌਰਾਨ ਉੱਥੇ ਜੋ ਮਿਊਜ਼ਿਕ ਵੱਜ ਰਿਹਾ ਸੀ, ਉਸ ਦੇ ਕਾਪੀਰਾਈਟ ਪੀ. ਪੀ. ਐੱਲ. ਕੋਲ ਸਨ, ਜਦੋਂ ਕਿ ਡਿਸਕ ਵਜਾਉਣ ਵਾਲੇ ਪੀ. ਪੀ. ਐੱਲ. ਦਾ ਲਾਈਸੈਂਸ ਨਹੀਂ ਦਿਖਾ ਸਕੇ, ਜਿਸ ਤੋਂ ਬਾਅਦ ਪੁਲਸ ਨੇ ਕਵੀਜੋ ਡਿਸਕੋਥੈੱਕ ਅਤੇ ਉਸ ਦੀ ਕੰਪਨੀ ਦੇ ਡਾਇਰੈਕਟਰ ਖਿਲਾਫ ਮਾਮਲਾ ਦਰਜ ਕਰ ਲਿਆ। ਇਸ ਦੇ ਦੋਸ਼ੀਆਂ ਨੂੰ ਅਜੇ ਗ੍ਰਿਫਤਾਰ ਨਹੀਂ ਕੀਤਾ ਜਾ ਸਕਿਆ ਹੈ। ਸ਼ਹਿਰ ਦੇ 12 ਡਿਸਕੋਥੈੱਕਾਂ ਖਿਲਾਫ ਪੀ. ਪੀ. ਐੱਲ. ਨੇ ਯੂ. ਟੀ. ਪੁਲਸ ਨੂੰ ਸ਼ਿਕਾਇਤ ਦਿੱਤੀ ਸੀ, ਜਿਸ ਤੋਂ ਬਾਅਦ ਯੂ. ਟੀ. ਪੁਲਸ ਨੇ ਡਿਸਕੋਥੈੱਕਾਂ 'ਤੇ ਕਾਰਵਾਈ ਕਰਨੀ ਸ਼ੁਰੂ ਕਰ ਦਿੱਤੀ ਹੈ ਅਤੇ ਉਨ੍ਹਾਂ ਖਿਲਾਫ ਮਾਮਲੇ ਵੀ ਦਰਜ ਕਰ ਲਏ ਗਏ ਹਨ।
ਪੀ. ਪੀ. ਐੱਲ. ਵਲੋਂ ਬੰਬੇ ਅਤੇ ਪੰਜਾਬ ਤੇ ਹਰਿਆਣਾ ਹਾਈਕੋਰਟ ਚ ਦਾਇਰ ਪਟੀਸ਼ਨ 'ਤੇ ਅਦਾਲਤ ਨੇ ਵੀ ਨਿਰਦੇਸ਼ ਜਾਰੀ ਕੀਤੇ ਸਨ। ਨਾਲ ਹੀ ਅਦਾਲਤ ਦੇ ਹੁਕਮਾਂ ਦੀ ਪਾਲਣਾ ਲਈ ਪੁਲਸ ਨੂੰ ਕਿਹਾ ਗਿਆ ਸੀ। ਇਸ ਤੋਂ ਇਲਾਵਾ ਚੰਡੀਗੜ੍ਹ ਦੇ 7 ਵੱਡੇ ਕਲੱਬ ਅਤੇ ਰੇਸਤਰਾਂ ਖਿਲਾਫ ਪਾਰਟੀ 'ਚ ਪੀ. ਪੀ. ਐੱਲ. ਨਾਲ ਸਬੰਧਿਤ ਮਿਊਜ਼ਿਕ ਵਜਾਉਣ 'ਤੇ ਅਦਾਲਤ ਨੇ ਸਟੇਅ ਆਰਡਰ ਵੀ ਜਾਰੀ ਕੀਤੇ ਹੋਏ ਹਨ।
ਸ਼ਹੀਦੀ ਜੋੜ ਮੇਲ: ਦੂਜੇ ਦਿਨ ਵੀ ਉਮੜਿਆ ਸੰਗਤਾਂ ਦਾ ਸੈਲਾਬ
NEXT STORY