ਲੁਧਿਆਣਾ : ਚੋਣ ਰਣਨੀਤੀ ਘੜਨ ਵਾਲੇ ਪ੍ਰਸ਼ਾਂਤ ਕਿਸ਼ੋਰ ਦੋ ਨਾਂ ’ਤੇ ਠੱਗੀ ਦੇ ਮਾਮਲੇ ’ਚ ਪੁਲਸ ਨੇ ਜਾਂਚ ਵਿਚ ਵੱਡੇ ਖੁਲਾਸੇ ਕੀਤੇ ਹਨ। ਪੁਲਸ ਵਲੋਂ ਕਾਬੂ ਕੀਤੇ ਗਏ ਨਕਲੀ ਪ੍ਰਸ਼ਾਂਤ ਕਿਸ਼ੋਰ ਨੇ ਪੁੱਛਗਿੱਛ ਦੌਰਾਨ ਦੱਸਿਆ ਕਿ ਉਸ ਨੇ ਪਿਛਲੇ ਕੁਝ ਦਿਨਾਂ ਵਿਚ ਹੀ ਪੰਜਾਬ ਦੇ 10 ਕਾਂਗਰਸੀ ਆਗੂਆਂ ਪਾਸੋਂ 50 ਲੱਖ ਰੁਪਏ ਦੀ ਠੱਗੀ ਕੀਤੀ ਹੈ ਪਰ ਫਿਲਹਾਲ ਕੋਈ ਵੀ ਪੁਲਸ ਅਧਿਕਾਰੀ ਇਸ ਮਾਮਲੇ ਵਿਚ ਕਾਂਗਰਸੀ ਆਗੂਆਂ ਬਾਰੇ ਕੁਝ ਵੀ ਦੱਸਣ ਤੋਂ ਇਨਕਾਰ ਕਰ ਰਿਹਾ ਹੈ। ਜਾਅਲੀ ਪ੍ਰਸ਼ਾਂਤ ਕਿਸ਼ੋਰ ਬਣੇ ਹਿੰਦੂ ਸ਼ਿਵ ਸੈਨਾ ਆਗੂ ਰਾਕੇਸ਼ ਕੁਮਾਰ ਉਰਫ਼ ਭਸੀਨ ਅਤੇ ਉਸਦੇ ਸਾਥੀ ਰਜਤ ਕੁਮਾਰ ਉਰਫ ਰਾਜਾ ਨੇ ਪੁਲਸ ਕੋਲ ਜਿਹੜੇ ਖੁਲਾਸੇ ਕੀਤੇ ਹਨ, ਉਸ ਤੋਂ ਪੁਲਸ ਅਧਿਕਾਰੀ ਵੀ ਹੈਰਾਨ ਹਨ।
ਇਹ ਵੀ ਪੜ੍ਹੋ : ਜਗਰਾਓਂ ’ਚ ਦੋ ਥਾਣੇਦਾਰਾਂ ਨੂੰ ਕਤਲ ਕਰਨ ਦੇ ਮਾਮਲੇ ’ਚ ਵੱਡਾ ਖ਼ੁਲਾਸਾ, ਗੈਂਗਸਟਰ ਜੈਪਾਲ ਭੁੱਲਰ ’ਤੇ ਮਾਮਲਾ ਦਰਜ
ਪਿਛਲੇ ਕੁਝ ਦਿਨਾਂ ਵਿਚ ਹੀ ਇਨ੍ਹਾਂ ਨੇ ਪੰਜਾਬ ਦੇ 10 ਕਾਂਗਰਸੀ ਆਗੂਆਂ ਪਾਸੋਂ ਪੰਜਾਹ ਲੱਖ ਰੁਪਏ ਉਨ੍ਹਾਂ ਨੂੰ ਪਾਰਟੀ ਵਿਚ ਉੱਚ ਅਹੁਦਾ ਅਤੇ ਵਿਧਾਨ ਸਭਾ ਦੀ ਟਿਕਟ ਦਿਵਾਉਣ ਬਦਲੇ ਹਾਸਲ ਕਰ ਲਏ। ਇਨ੍ਹਾਂ ਵਿਚ ਬਟਾਲਾ ਦਾ ਇਕ ਕਾਂਗਰਸੀ ਆਗੂ, ਜਲੰਧਰ ਦੇ ਦੋ, ਲੁਧਿਆਣਾ ਦੇ ਤਿੰਨ, ਸੰਗਰੂਰ ਦਾ ਇਕ, ਮੋਗਾ ਦੇ ਦੋ ਅਤੇ ਦਿੜ੍ਹਬਾ ਦਾ ਇਕ ਕਾਂਗਰਸੀ ਸ਼ਾਮਲ ਹੈ। ਦਰਅਸਲ ਇਹ ਠੱਗ ਉਦੋਂ ਫੜੇ ਗਏ ਜਦੋਂ ਇਨ੍ਹਾਂ ਨੇ ਲੁਧਿਆਣਾ ਦੇ ਇਕ ਵਿਧਾਇਕ ਪਾਸੋਂ ਵੀ ਅਜਿਹੀ ਠੱਗੀ ਕਰਨ ਦੀ ਕੋਸ਼ਿਸ਼ ਕੀਤੀ ਪਰ ਵਿਧਾਇਕ ਨੂੰ ਸ਼ੱਕ ਹੋਣ ’ਤੇ ਉਸ ਨੇ ਇਹ ਸਾਰਾ ਮਾਮਲਾ ਪੁਲਸ ਦੇ ਉੱਚ ਅਧਿਕਾਰੀਆਂ ਦੇ ਧਿਆਨ ਵਿਚ ਲਿਆਂਦਾ ਤਾਂ ਪੁਲਸ ਵਲੋਂ ਕਾਰਵਾਈ ਕਰਦਿਆਂ ਇਨ੍ਹਾਂ ਨੂੰ ਕਾਬੂ ਕਰ ਲਿਆ।
ਇਹ ਵੀ ਪੜ੍ਹੋ : ਬੇਅਦਬੀ ਦੇ ਸਬੂਤ ਮੰਗਣ ਵਾਲੇ ਸੁਖਬੀਰ ਬਾਦਲ ਨੂੰ ਨਵਜੋਤ ਸਿੱਧੂ ਦਾ ਠੋਕਵਾਂ ਜਵਾਬ, ਪੇਸ਼ ਕੀਤੇ ਸਬੂਤ
ਸੂਤਰ ਦੱਸਦੇ ਹਨ ਕਿ ਜਿਸ ਆਗੂ ਨਾਲ ਇਨ੍ਹਾਂ ਕਥਿਤ ਦੋਸ਼ੀਆਂ ਨੇ ਠੱਗੀ ਕਰਨੀ ਹੁੰਦੀ ਸੀ, ਉਸ ਦਾ ਪੂਰਾ ਬਿਊਰੋ ਨੇਤਾ ਜੀ ਡਾਟ ਕੌਮ ਤੋਂ ਹਾਸਲ ਕਰ ਲੈਂਦੇ ਸਨ ਅਤੇ ਫਿਰ ਉਸਦੇ ਵਿਰੋਧੀਆਂ ਬਾਰੇ ਪਤਾ ਲਗਾਉਂਦੇ ਸਨ। ਸੂਤਰਾਂ ਅਨੁਸਾਰ ਇਹ ਕਥਿਤ ਦੋਸ਼ੀ ਜੂਆ ਖੇਡਣ ਦੇ ਸ਼ੌਕੀਨ ਹਨ ਅਤੇ ਜੂਏ ਵਿਚ ਹੀ ਕਈ ਕਰੋੜਾਂ ਰੁਪਏ ਹੁਣ ਤੱਕ ਹਾਰ ਚੁੱਕੇ ਹਨ। ਇਨ੍ਹਾਂ ਕਥਿਤ ਮੁਲਜ਼ਮਾਂ ਵਲੋਂ ਰਾਜਸਥਾਨ ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਸਾਬਕਾ ਵਿਧਾਇਕ ਪਾਸੋਂ ਦੋ ਕਰੋੜ ਦੀ ਠੱਗੀ ਕਰ ਲਈ ਸੀ। ਉਸ ਨੇ ਇਸ ਸਬੰਧੀ ਪੁਲਸ ਨੂੰ ਸੂਚਿਤ ਕੀਤਾ। ਪੁਲਸ ਵਲੋਂ ਇਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਸੀ ਅਤੇ ਤਿੰਨ ਮਹੀਨੇ ਜੇਲ੍ਹ ਅੰਦਰ ਰਹਿਣ ਉਪਰੰਤ ਇਹ ਕਥਿਤ ਦੋਸ਼ੀ ਜ਼ਮਾਨਤ ’ਤੇ ਬਾਹਰ ਆਏ ਸਨ। ਫਿਲਹਾਲ ਪੁਲਸ ਵਲੋਂ ਇਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਇਸ ਕਾਂਡ ਵਿਚ ਕਈ ਹੋਰਾਂ ਦੇ ਨਾਮ ਉਜਾਗਰ ਹੋ ਸਕੇ ਹਨ।
ਇਹ ਵੀ ਪੜ੍ਹੋ : ਵੱਡੀ ਖ਼ਬਰ : ਲੁਧਿਆਣਾ ’ਚ ਕਰਫਿਊ ਦੀ ਮਿਆਦ ’ਚ ਵਾਧਾ, 23 ਮਈ ਤਕ ਜਾਰੀ ਰੱਖਣ ਦੇ ਹੁਕਮ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?
ਦਰਦਨਾਕ: ਦੋ ਮੋਟਰਸਾਈਕਲਾਂ ਦੀ ਸਿੱਧੀ ਟੱਕਰ ’ਚ ਦੋ ਵਿਅਕਤੀਆਂ ਦੀ ਮੌਤ ,ਤਸਵੀਰਾਂ ’ਚ ਦੇਖੋ ਭਿਆਨਕ ਮੰਜਰ
NEXT STORY