ਪਟਿਆਲਾ (ਪ੍ਰਤਿਭਾ)-'ਚਿਲਡਰਨ ਡੇ' ਤੋਂ ਜ਼ਿਲੇ ਦੇ 946 ਸਕੂਲਾਂ ਵਿਚ ਪ੍ਰੀ-ਪ੍ਰਾਇਮਰੀ ਕਲਾਸਾਂ ਸ਼ੁਰੂ ਹੋਣ ਜਾ ਰਹੀਆਂ ਹਨ। ਸਰਕਾਰੀ ਸਕੂਲਾਂ ਵਿਚ ਵਿਦਿਆਰਥੀਆਂ ਦੀ ਗਿਣਤੀ ਨੂੰ ਵਧਾਉਣ ਅਤੇ ਪ੍ਰਾਈਵੇਟ ਸਕੂਲਾਂ ਦੀ ਤਰਜ਼ 'ਤੇ ਉਨ੍ਹਾਂ ਨੂੰ 3 ਸਾਲ ਦੀ ਉਮਰ ਤੋਂ ਹੀ ਸਿੱਖਿਆ ਦੀ ਅਹਿਮੀਅਤ ਸਮਝਣ ਦੇ ਇਰਾਦੇ ਨਾਲ ਸਰਕਾਰ ਨੇ ਪ੍ਰੀ-ਪ੍ਰਾਇਮਰੀ ਕੰਸੈਪਟ ਦੀ ਸ਼ੁਰੂਆਤ ਕੀਤੀ ਹੈ। ਇਸ ਨੂੰ ਕਾਫੀ ਵਧੀਆ ਕਦਮ ਵੀ ਦੱਸਿਆ ਜਾ ਰਿਹਾ ਹੈ। ਜਿਹੜੇ ਲੋਕ ਆਪਣੇ ਬੱਚਿਆਂ ਨੂੰ ਪ੍ਰਾਈਵੇਟ ਸਕੂਲਾਂ ਵਿਚ ਨਹੀਂ ਭੇਜ ਸਕਦੇ, ਹੁਣ ਉਨ੍ਹਾਂ ਦੇ 3 ਸਾਲ ਦੇ ਬੱਚੇ ਘਰ ਨਹੀਂ ਬੈਠਣਗੇ। ਸਕੂਲ ਵਿਚ ਜਾ ਕੇ ਪੜ੍ਹਣਗੇ। ਇਸ ਨੂੰ ਲੈ ਕੇ ਜ਼ਿਲਾ ਸਿੱਖਿਆ ਵਿਭਾਗ (ਪ੍ਰਾਇਮਰੀ) ਵੱਲੋਂ ਇਕ ਵਿਸ਼ੇਸ਼ ਪ੍ਰੋਗਰਾਮ ਦਾ ਆਯੋਜਨ ਤ੍ਰਿਪੜੀ ਸਰਕਾਰੀ ਸਕੂਲ ਵਿਚ ਕਰਵਾਇਆ ਜਾ ਰਿਹਾ ਹੈ ਤਾਂ ਕਿ ਇਸ ਯੋਜਨਾ ਦੀ ਸ਼ੁਰੂਆਤ ਹੋ ਸਕੇ। ਹੁਣ ਦੇਖਣਾ ਇਹ ਹੈ ਕਿ ਸਰਕਾਰ ਦੀ ਇਹ ਯੋਜਨਾ ਕਿੰਨੀ ਸਫਲ ਹੁੰਦੀ ਹੈ ਅਤੇ ਕਿੰਨੇ ਸਕੂਲ ਇਸ ਨਿਰਦੇਸ਼ ਨੂੰ ਲਾਗੂ ਕਰਦੇ ਹਨ?
ਆਂਗਣਵਾੜੀ ਵਰਕਰਾਂ ਦਾ ਵੀ ਲਿਆ ਜਾਵੇਗਾ ਸਹਿਯੋਗ
ਪ੍ਰੀ-ਪ੍ਰਾਇਮਰੀ ਕਲਾਸਾਂ ਵਿਚ ਬੱਚਿਆਂ ਨੂੰ ਪੜ੍ਹਾਉਣ 'ਚ ਜਿੱਥੇ ਸਕੂਲ ਸਟਾਫ ਸਾਥ ਦੇਵੇਗਾ, ਉਥੇ ਆਂਗਣਵਾੜੀ ਵਰਕਰਾਂ ਦਾ ਵੀ ਸਹਿਯੋਗ ਲਿਆ ਜਾਵੇਗਾ। ਪ੍ਰੀ-ਪ੍ਰਾਇਮਰੀ ਐਜੂਕੇਸ਼ਨ ਸਿਸਟਮ ਵਿਚ ਬੱਚਿਆਂ ਨੂੰ ਪਲੇਵੇਜ਼ ਮੈਥਡ ਰਾਹੀਂ ਪੜ੍ਹਾਇਆ ਜਾਵੇਗਾ। ਉਸ ਲਈ ਕੁੱਝ ਪਲੇਵੇਜ਼ ਸਟੇਸ਼ਨਰੀ ਅਤੇ ਹੋਰ ਸਾਮਾਨ ਦੀ ਲੋੜ ਹੋਵੇਗੀ, ਜਿਸ ਲਈ ਫੰਡ ਚਾਹੀਦੇ ਹਨ। ਬੱਚਿਆਂ ਦੀ ਦੇਖਭਾਲ ਦਾ ਕੰਮ ਆਂਗਣਵਾੜੀ ਵਰਕਰ ਕਰਨਗੇ, ਜਿਵੇਂ ਕਿ ਉਹ ਆਂਗਣਵਾੜੀ ਸੈਂਟਰਾਂ ਵਿਚ ਕਰਦੇ ਹਨ। ਨਾਲ ਹੀ ਬੱਚਿਆਂ ਨੂੰ ਮਿੱਡ-ਡੇ-ਮੀਲ ਵੀ ਦਿੱਤਾ ਜਾਵੇਗਾ।
ਹੁਣ ਤੱਕ ਨਹੀਂ ਪਹੁੰਚੇ ਫੰਡ
ਉਥੇ ਪ੍ਰੀ-ਪ੍ਰਾਇਮਰੀ ਸਕੂਲ ਸ਼ੁਰੂ ਕਰਨ ਲਈ ਵਿਭਾਗ ਨੂੰ ਫੰਡ ਨਹੀਂ ਮਿਲੇ ਹਨ। ਅਥਾਰਟੀ ਦੀ ਮੰਨੀ ਜਾਵੇ ਤਾਂ ਇਸ ਲਈ ਬਹੁਤ ਜ਼ਿਆਦਾ ਫੰਡਾਂ ਦੀ ਲੋੜ ਵੀ ਨਹੀਂ ਹੈ। ਸਰਕਾਰ ਨੇ ਕੋਈ ਵੱਡੀ ਰਾਸ਼ੀ ਵੀ ਇਸ ਲਈ ਨਹੀਂ ਰੱਖੀ ਹੈ ਪਰ ਇਹ ਇਕ ਅਜਿਹਾ ਕਦਮ ਹੈ, ਜਿਸ ਨਾਲ ਕਿ ਛੋਟੇ ਬੱਚੇ ਵੀ ਪੜ੍ਹਾਈ ਕਰ ਸਕਣਗੇ। ਸਰਕਾਰੀ ਸਕੂਲਾਂ ਵਿਚ ਬੱਚਿਆਂ ਨੂੰ ਪੜ੍ਹਾਉਣ ਦਾ ਲੋਕਾਂ 'ਚ ਰੁਝਾਨ ਖਤਮ ਹੋ ਰਿਹਾ ਹੈ। ਉਸ ਨੂੰ ਫਿਰ ਤੋਂ ਰਿਵਾਈਵ ਕੀਤਾ ਜਾਣਾ ਹੈ। ਬੱਚਿਆਂ ਦੀ ਗਿਣਤੀ ਵਧੇਗੀ ਅਤੇ ਉਨ੍ਹਾਂ ਨੂੰ ਸਟਾਫ ਵੀ ਮੁਹੱਈਆ ਕਰਵਾਇਆ ਜਾਵੇਗਾ।
ਸਰਕਾਰ ਨੇ ਕਿਹਾ, ਜਲਦੀ ਹੀ ਫੰਡ ਭਿਜਵਾਇਆ ਜਾਵੇਗਾ : ਡੀ. ਈ. ਓ.
ਇਸ ਸਬੰਧੀ ਡੀ. ਈ. ਓ. ਐਲੀਮੈਂਟਰੀ ਦਰਸ਼ਨ ਲਾਲ ਨੇ ਕਿਹਾ ਕਿ 14 ਨਵੰਬਰ ਤੋਂ ਪ੍ਰੀ-ਪ੍ਰਾਇਮਰੀ ਕਲਾਸਾਂ ਦੀ ਸ਼ੁਰੂਆਤ ਹੋ ਰਹੀ ਹੈ। ਇਹ ਵਧੀਆ ਸ਼ੁਰੂਆਤ ਹੈ ਤਾਂ ਕਿ ਗਰੀਬ ਤੇ ਜ਼ਰੂਰਤਮੰਦ ਲੋਕਾਂ ਦੇ ਬੱਚਿਆਂ ਨੂੰ ਸ਼ੁਰੂ ਤੋਂ ਹੀ ਸਿੱਖਿਆ ਮਿਲ ਸਕੇ। ਖੇਡ-ਖੇਡ ਵਿਚ ਬੱਚੇ ਸਿੱਖਿਆ ਪ੍ਰਾਪਤ ਕਰਨਗੇ। ਫੰਡਾਂ ਨੂੰ ਲੈ ਕੇ ਸਰਕਾਰ ਦਾ ਕਹਿਣਾ ਹੈ ਕਿ ਵਿਭਾਗ ਆਪਣੇ ਪੱਧਰ 'ਤੇ ਖਰਚਾ ਕਰ ਲਵੇ ਅਤੇ ਜਲਦੀ ਹੀ ਫੰਡ ਭਿਜਵਾ ਦਿੱਤਾ ਜਾਵੇਗਾ। ਸਾਰੇ ਪ੍ਰਾਇਮਰੀ ਸਕੂਲਾਂ ਨੂੰ ਕਿਹਾ ਗਿਆ ਹੈ ਕਿ ਉਹ ਪ੍ਰੀ-ਪ੍ਰਾਇਮਰੀ ਕਲਾਸਾਂ ਸ਼ੁਰੂ ਕਰਨ। ਫਿਲਹਾਲ ਇਹ ਰਿਪੋਰਟ ਕੱਲ ਹੀ ਮਿਲ ਜਾਵੇਗੀ ਕਿ ਕਿੰਨੇ ਸਕੂਲ ਪ੍ਰੀ-ਪ੍ਰਾਇਮਰੀ ਕਲਾਸਾਂ ਸ਼ੁਰੂ ਨਹੀਂ ਕਰ ਸਕੇ? ਉਸ ਕਾਰਨ ਦਾ ਹੱਲ ਵੀ ਕੱਢਿਆ ਜਾਵੇਗਾ।
ਹਿੰਦੂ ਆਗੂਆਂ ਦੇ ਕਤਲ ਮਾਮਲੇ 'ਚ ਗ੍ਰਿਫਤਾਰ ਕੀਤਾ ਜਗਤਾਰ 17 ਨਵੰਬਰ ਤਕ ਪੁਲਸ ਰਿਮਾਂਡ 'ਤੇ
NEXT STORY