ਚੰਡੀਗੜ੍ਹ— ਫਿਲਮ ਅਦਾਕਾਰਾ ਪ੍ਰੀਤੀ ਸਪਰੂ ਨੇ ਕਸ਼ਮੀਰੀ ਪੰਡਿਤਾਂ ਬਾਰੇ ਦਿੱਤੇ ਗਏ ਆਪਣੇ ਬਿਆਨ 'ਤੇ ਸਫਾਈ ਦਿੱਤੀ ਤੇ ਕਿਹਾ ਕਿ ਜੇਕਰ ਮੇਰੇ ਬਿਆਨ ਨਾਲ ਕਿਸੇ ਦੀਆਂ ਭਾਵਨਾਵਾਂ ਨੂੰ ਸੱਟ ਲੱਗੀ ਹੈ ਤਾਂ ਮੈਂ ਸਾਰਿਆਂ ਤੋਂ ਮੁਆਫੀ ਮੰਗਦੀ ਹਾਂ। ਬੀਤੇ ਦਿਨੀਂ ਗੁਰਦਾਸਪੁਰ 'ਚ ਚੋਣ ਪ੍ਰਚਾਰ ਕਰਨ ਪਹੁੰਚੀ ਪ੍ਰੀਤੀ ਸਪਰੂ ਨੇ ਇਕ ਜਨਸਭਾ 'ਚ ਬੋਲਦੇ ਹੋਏ ਇਹ ਕਿਹਾ ਸੀ ਕਿ ਕਸ਼ਮੀਰੀ ਹਿੰਦੁਆਂ ਤੇ ਸਿੱਖਾਂ ਦੇ ਗੁਰੂਆਂ ਤੋਂ ਮੁਆਫੀ ਮੰਗਣੀ ਚਾਹੀਦੀ ਹੈ ਕਿਉਂਕਿ ਉਨ੍ਹਾਂ ਕਾਰਨ ਹੀ ਹਿੰਦੂ ਬ੍ਰਾਹਮਣਾਂ ਦਾ ਵਜੂਦ ਹੈ ਤੇ ਉਨ੍ਹਾਂ ਨੂੰ ਸਿੱਖਾਂ 'ਚ 'ਕਨਵਰਟ' ਹੋ ਜਾਣਾ ਚਾਹੀਦਾ ਹੈ। ਇਸ ਤੋਂ ਬਾਅਦ ਪ੍ਰੀਤੀ ਸਪਰੂ ਨੂੰ ਕਾਫੀ ਆਲੋਚਨਾਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਚੰਡੀਗੜ੍ਹ 'ਚ ਜਗ ਬਾਣੀ, ਪੰਜਾਬ ਕੇਸਰੀ ਨਾਲ ਗੱਲਬਾਤ ਕਰਦੇ ਹੋਏ ਪ੍ਰੀਤੀ ਸਪਰੂ ਨੇ ਕਿਹਾ ਕਿ ਹਾਲਾਂਕਿ ਮੈਂ ਦਰਜਨਾਂ ਪੰਜਾਬੀ ਫਿਲਮਾਂ 'ਚ ਕੰਮ ਕੀਤਾ ਹੈ ਪਰ ਮੇਰਾ ਜਨਮ ਮੁੰਬਈ 'ਚ ਹੋਇਆ ਹੈ ਤੇ ਮੇਰੇ ਪਰਿਵਾਰ ਵਾਲੇ ਸਾਰੇ ਹਿੰਦੀ 'ਚ ਗੱਲ ਕਰਦੇ ਹਨ। ਇਸ ਲਈ ਮੇਰੀ ਪੰਜਾਬੀ ਭਾਸ਼ਾ ਕਾਫੀ ਕਮਜ਼ੋਰ ਹੈ ਤੇ ਕਈ ਵਾਰ ਮੇਰੇ ਤੋਂ ਪੰਜਾਬੀ ਬੋਲਣ 'ਚ ਗਲਤੀ ਹੋ ਜਾਂਦੀ ਹੈ। ਮੈਂ 'ਗੁਰੂ ਦੀ ਸ਼ਰਣ' 'ਚ ਜਾਣਾ ਕਹਿਣਾ ਹੈ ਪਰ ਮੈਂ 'ਕਨਵਰਟ' ਹੋਣਾ ਬੋਲ ਗਈ। ਇਹ ਸਿਰਫ ਸ਼ਬਦਾਂ ਦੀ ਗਲਤੀ ਹੈ ਹੋਰ ਕੁਝ ਨਹੀਂ। ਜੇਕਰ ਮੇਰੇ ਕਾਰਨ ਕਿਸੇ ਦੀਆਂ ਭਾਵਨਾਵਾਂ ਨੂੰ ਸੱਟ ਲੱਗੀ ਹੋਵੇ ਤਾਂ ਮੈਨੂੰ ਮੁਆਫ ਕਰ ਦਿਓ।
ਵੋਟਾਂ ਤੋਂ ਪਹਿਲਾਂ 48 ਘੰਟਿਆਂ ਲਈ ਜ਼ਿਲੇ ਦੀਆਂ ਸਮੁੱਚੀਆਂ ਹੱਦਾਂ ਹੋਣਗੀਆਂ ਸੀਲ : ਵੀ. ਕੇ. ਸਿੰਘ
NEXT STORY