ਫਿਰੋਜ਼ਪੁਰ (ਸੰਨੀ ਚੋਪੜਾ) : ਪਹਿਲਗਾਮ ਵਿੱਚ ਸੈਲਾਨੀਆਂ ’ਤੇ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਭਾਰਤ ਅਤੇ ਪਾਕਿਸਤਾਨ ਵਿਚਕਾਰ ਤਣਾਅ ਦਾ ਮਾਹੌਲ ਹੈ ਅਤੇ ਪਾਕਿਸਤਾਨ ਪੂਰੀ ਤਰ੍ਹਾਂ ਬੌਖਲਾਇਆ ਹੋਇਆ ਹੈ। ਅਜਿਹੇ ਹਾਲਾਤ ਦੇ ਮੱਦੇਨਜ਼ਰ ਸਾਡੇ ਦੇਸ਼ ਦੀਆਂ ਸਾਰੀਆਂ ਸੁਰੱਖਿਆ ਏਜੰਸੀਆਂ ਪੂਰੀ ਤਰ੍ਹਾਂ ਚੌਕਸ ਹਨ। ਇਸੇ ਦੌਰਾਨ ਭਾਰਤ-ਪਾਕਿਸਤਾਨ ਸਰਹੱਦ 'ਤੇ ਵਧਦੇ ਤਣਾਅ ਕਾਰਨ ਅੱਜ ਫਿਰੋਜ਼ਪੁਰ ਛਾਉਣੀ ਵਿੱਚ ਛਾਉਣੀ ਬੋਰਡ ਵੱਲੋਂ ਅੱਧੇ ਘੰਟੇ ਲਈ ਬਲੈਕ ਆਊਟ ਦੀ ਇੱਕ ਮੌਕ ਡ੍ਰਿਲ ਕੀਤੀ ਗਈ। ਇਸ ਤੋਂ ਪਹਿਲਾਂ ਇਸ ਦਾ ਬਾਕਾਇਦਾ ਐਲਾਨ ਕੀਤਾ ਗਿਆ ਸੀ। ਇਸ ਦੌਰਾਨ ਪੂਰੇ ਇਲਾਕੇ ਵਿੱਚ ਸਾਇਰਨ ਵੀ ਵਜਾਏ ਗਏ।

ਇਹ ਵੀ ਪੜ੍ਹੋ : 3 ਬੱਚਿਆਂ ਸਿਰੋਂ ਉੱਠਿਆ ਪਿਓ ਦਾ ਸਾਇਆ, ਸੜਕ ਹਾਦਸੇ 'ਚ ਹੋਈ ਮੌਤ
ਇਸ ਦੌਰਾਨ ਫਿਰੋਜ਼ਪੁਰ ਛਾਉਣੀ ਵਿੱਚ 30 ਮਿੰਟਾਂ ਲਈ ਪੂਰੀ ਤਰ੍ਹਾਂ ਹਨੇਰਾ ਰਿਹਾ, ਜਿਸ ਲਈ ਲੋਕਾਂ ਤੋਂ ਸਹਿਯੋਗ ਦੀ ਮੰਗ ਕੀਤੀ ਗਈ। ਇਹ ਵੀ ਕਿਹਾ ਗਿਆ ਸੀ ਕਿ ਘਰ ਦੇ ਬਾਹਰ ਅਤੇ ਇਨਵਰਟਰਾਂ ਅਤੇ ਜਨਰੇਟਰਾਂ ਦੀਆਂ ਲਾਈਟਾਂ ਤੱਕ ਨਹੀਂ ਜਗਾਈਆਂ ਜਾਣੀਆਂ ਚਾਹੀਦੀਆਂ। ਲੋਕਾਂ ਨੇ ਆਪਣੀਆਂ ਲਾਈਟਾਂ ਬੁਝਾਈਆਂ ਅਤੇ ਕੈਂਟ ਵਿੱਚ ਹਨੇਰਾ ਛਾ ਗਿਆ। ਹਾਲਾਂਕਿ, ਪੁਲਸ ਨੇ ਬਲੈਕਆਊਟ ਦੌਰਾਨ ਨਾਕਾਬੰਦੀ ਕਰਕੇ ਆਉਣ-ਜਾਣ ਵਾਲੇ ਵਾਹਨ ਚਾਲਕਾਂ ਦੀ ਜਾਂਚ ਵੀ ਕੀਤੀ। ਇਸ ਦੌਰਾਨ ਪੁਲਸ ਨੇ ਦੱਸਿਆ ਕਿ ਰਿਹਰਸਲ ਲਈ ਕੈਂਟ ਇਲਾਕੇ ਵਿੱਚ ਬਲੈਕਆਊਟ ਲਗਾ ਦਿੱਤਾ ਗਿਆ ਹੈ।
ਉਥੇ, ਇਸ ਦੌਰਾਨ ਰਾਹਗੀਰ ਆਪਣੇ ਵਾਹਨਾਂ ਦੀਆਂ ਲਾਈਟਾਂ ਜਗਾ ਕੇ ਚੱਲਦੇ ਰਹੇ। ਇਸ ਦੌਰਾਨ ਇੱਕ ਢਾਬਾ ਮਾਲਕ ਨੇ ਦੱਸਿਆ ਕਿ ਫਿਰੋਜ਼ਪੁਰ ਛਾਉਣੀ ਵਿੱਚ ਛਾਉਣੀ ਬੋਰਡ ਵੱਲੋਂ ਅੱਧੇ ਘੰਟੇ ਲਈ ਬਲੈਕਆਊਟ ਦੀ ਮੌਕ ਡ੍ਰਿਲ ਕੀਤੀ ਗਈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਚੜ੍ਹਦੀ ਜਵਾਨੀ 'ਚ ਨੌਜਵਾਨ ਨੂੰ ਖਾ ਗਿਆ 'ਨਸ਼ੇ ਦਾ ਦੈਂਤ', ਪਰਿਵਾਰ ਦਾ ਸੀ ਇਕਲੌਤਾ ਪੁੱਤ
NEXT STORY