ਲੁਧਿਆਣਾ (ਵਿੱਕੀ) : ਅੱਜ ਤੋਂ ਸ਼ੁਰੂ ਹੋਈਆਂ ਸੀ. ਬੀ. ਐੱਸ. ਈ. 10ਵੀਂ ਅਤੇ 12ਵੀਂ ਦੀਆਂ ਸਾਲਾਨਾ ਪ੍ਰੀਖਿਆਵਾਂ ਲਈ ਬੋਰਡ ਵਲੋਂ ਵੱਖ-ਵੱਖ ਡਿਊਟੀਆਂ ’ਤੇ ਨਿਯੁਕਤ ਕੀਤੇ ਗਏ ਸਕੂਲਾਂ ਦੇ ਪ੍ਰਿੰਸੀਪਲਾਂ, ਵਾਈਸ ਪ੍ਰਿੰਸੀਪਲਾਂ ਅਤੇ ਅਧਿਆਪਕਾਂ ਲਈ ਇਹ ਖ਼ਬਰ ਬਹੁਤ ਮਹੱਤਵਪੂਰਨ ਹੈ। ਦਰਅਸਲ ਬੋਰਡ ਨੂੰ ਸਪੱਸ਼ਟ ਕਰ ਦਿੱਤਾ ਗਿਆ ਹੈ ਕਿ ਡਿਊਟੀ ’ਤੇ ਤਾਇਨਾਤ ਕਿਸੇ ਵੀ ਕਰਮਚਾਰੀ ਦੀ ਡਿਊਟੀ ਨਾ ਤਾਂ ਬਦਲੀ ਜਾਵੇਗੀ ਅਤੇ ਨਾ ਹੀ ਕੱਟੀ ਜਾਵੇਗੀ। ਸੀ. ਬੀ. ਐੱਸ. ਈ. ਦੇ ਰੀਜਨਲ ਅਧਿਕਾਰੀ ਰਾਜੇਸ਼ ਗੁਪਤਾ ਨੇ ਉਕਤ ਹੁਕਮਾਂ ਸਬੰਧੀ ਸਾਰੇ ਪ੍ਰਿੰਸੀਪਲਾਂ ਨੂੰ ਪੱਤਰ ਜਾਰੀ ਕੀਤਾ ਹੈ। ਜਾਣਕਾਰੀ ਅਨੁਸਾਰ ਪ੍ਰੀਖਿਆਵਾਂ ਨੂੰ ਸੁਚਾਰੂ ਢੰਗ ਨਾਲ ਨੇਪਰੇ ਚਾੜ੍ਹਨ ਲਈ ਬੋਰਡ ਵਲੋਂ ਵੱਖ-ਵੱਖ ਪ੍ਰੀਖਿਆ ਕੇਂਦਰਾਂ ’ਚ ਸੈਂਟਰ ਸੁਪਰਡੈਂਟ, ਆਬਜ਼ਰਵਰ, ਫਲਾਇੰਗ ਸਕੁਐਡ, ਹੈੱਡ ਐਗਜ਼ਾਮੀਨਰ ਦੇ ਤੌਰ ’ਤੇ ਪ੍ਰਿੰਸੀਪਲਾਂ, ਵਾਈਸ ਪ੍ਰਿੰਸੀਪਲਾਂ ਅਤੇ ਅਧਿਆਪਕਾਂ ਦੀਆਂ ਡਿਊਟੀਆਂ ਲਗਾਈਆਂ ਗਈਆਂ ਹਨ ਪਰ ਪ੍ਰੀਖਿਆ ਡਿਊਟੀ ਲੱਗਣ ਤੋਂ ਬਾਅਦ ਕਈ ਅਧਿਆਪਕਾਂ ਨੇ ਇਸ ਡਿਊਟੀ ਤੋਂ ਬਚਣ ਲਈ ਬੋਰਡ ਨੂੰ ਕਈ ਤਰ੍ਹਾਂ ਦੇ ਬਹਾਨੇ ਘੜਨੇ ਸ਼ੁਰੂ ਕਰ ਦਿੱਤੇ ਹਨ।
ਇਹ ਵੀ ਪੜ੍ਹੋ : ਪੰਜਾਬ ਦੇ ਵੱਡੇ ਅਫ਼ਸਰਾਂ ਲਈ ਖ਼ਤਰੇ ਦੀ ਘੰਟੀ! ਟਰਾਂਸਫਰ ਨੂੰ ਲੈ ਕੇ ਆ ਰਹੀ ਵੱਡੀ ਖ਼ਬਰ
ਇਹ ਦੱਸਿਆ ਗਿਆ ਹੈ ਕਿ ਕਈਆਂ ਨੇ ਆਪਣੇ ਨਿੱਜੀ ਮੁੱਦਿਆਂ, ਡਾਕਟਰੀ ਕਾਰਨਾਂ ਦਾ ਹਵਾਲਾ ਦਿੰਦੇ ਹੋਏ ਬਿਨਾਂ ਕਿਸੇ ਸਹਾਇਕ ਦਸਤਾਵੇਜ਼ਾਂ ਤੋਂ ਡਿਊਟੀ ਬਦਲਣ ਜਾਂ ਰੱਦ ਕਰਨ ਦੀ ਬੇਨਤੀ ਕੀਤੀ ਹੈ, ਜਦੋਂ ਕਿ ਕਈਆਂ ਨੇ ਸਿਫਾਰਸ਼ਾਂ ਰਾਹੀਂ ਆਪਣੀ ਡਿਊਟੀ ਘਟਾਉਣ ਜਾਂ ਬਦਲਣ ਦੀ ਬੇਨਤੀ ਕੀਤੀ ਹੈ ਪਰ ਸੀ. ਬੀ. ਐੱਸ. ਈ. ਨੇ ਅਜਿਹੀਆਂ ਸਾਰੀਆਂ ਅਰਜ਼ੀਆਂ ਨੂੰ ਨਜ਼ਰ-ਅੰਦਾਜ਼ ਕਰ ਦਿੱਤਾ ਹੈ ਅਤੇ ਸਪੱਸ਼ਟ ਕੀਤਾ ਹੈ ਕਿ ਵਿਅਕਤੀ ਨੂੰ ਜਿੱਥੇ ਵੀ ਸੌਂਪੀ ਗਈ ਹੈ, ਉਸ ਨੂੰ ਆਪਣੀ ਡਿਊਟੀ ਕਰਨੀ ਪਵੇਗੀ। ਇਸ ਨੂੰ ਨਾ ਤਾਂ ਹੁਣ ਕੱਟਿਆ ਜਾਵੇਗਾ ਅਤੇ ਨਾ ਹੀ ਬਦਲਿਆ ਜਾਵੇਗਾ।
ਇਹ ਵੀ ਪੜ੍ਹੋ : ਪੰਜਾਬ ਦੇ ਲੱਖਾਂ ਡਰਾਈਵਿੰਗ ਲਾਇਸੈਂਸ ਧਾਰਕਾਂ ਲਈ ਬੁਰੀ ਖ਼ਬਰ! ਘਰੋਂ ਨਿਕਲਣ ਤੋਂ ਡਰਨ ਲੱਗੇ
ਮੈਡੀਕਲ ਸਰਟੀਫਿਕੇਟ ਵਾਲੀਆਂ ਅਰਜ਼ੀਆਂ ’ਤੇ ਹੀ ਕੀਤਾ ਜਾਵੇਗਾ ਵਿਚਾਰ
ਪੱਤਰ ’ਚ ਸਪੱਸ਼ਟ ਤੌਰ ’ਤੇ ਕਿਹਾ ਗਿਆ ਹੈ ਕਿ ਅਜਿਹੀ ਸਥਿਤੀ ਨੂੰ ਸਿਰਫ ਜਾਇਜ਼ ਮੈਡੀਕਲ ਕਾਰਨ ਜਾਂ ਐਮਰਜੈਂਸੀ ਮੈਡੀਕਲ ਆਧਾਰ ’ਤੇ ਹੀ ਮੰਨਿਆ ਜਾਵੇਗਾ ਪਰ ਇਸ ਲਈ ਵੀ ਸਿਵਲ ਸਰਜਨ ਵਲੋਂ ਪ੍ਰਮਾਣਿਤ ਸਰਟੀਫਿਕੇਟ ਹੀ ਜਾਇਜ਼ ਹੋਵੇਗਾ। ਜੇਕਰ ਕੋਈ ਸਟਾਫ਼ ਡਿਊਟੀ ਅਲਾਟ ਕੀਤੇ ਜਾਣ ਤੋਂ ਪਹਿਲਾਂ ਕਿਸੇ ਜਾਇਜ਼ ਕਾਰਨ ਕਰ ਕੇ ਮੈਡੀਕਲ ਛੁੱਟੀ ’ਤੇ ਹੈ, ਤਾਂ ਉਸ ਨੂੰ ਛੋਟ ਦਿੱਤੀ ਜਾ ਸਕਦੀ ਹੈ ਪਰ ਇਸ ਲਈ ਸਕੂਲ ਤੋਂ ਉਸ ਦਾ ਮੈਡੀਕਲ ਰਿਕਾਰਡ ਵੀ ਦੇਖਿਆ ਜਾਵੇਗਾ। ਬੋਰਡ ਦੇ ਅਧਿਕਾਰੀ ਨੇ ਕਿਹਾ ਹੈ ਕਿ ਜੇਕਰ ਡਿਊਟੀ ’ਤੇ ਕਿਸੇ ਸਟਾਫ਼ ਦਾ ਕੋਈ ਰਿਸ਼ਤੇਦਾਰ ਜਾਂ ਨਜ਼ਦੀਕੀ ਉਸੇ ਪ੍ਰੀਖਿਆ ਕੇਂਦਰ ’ਚ ਪ੍ਰੀਖਿਆ ਦੇ ਰਿਹਾ ਹੈ, ਤਾਂ ਉਸ ਨੂੰ ਪਹਿਲਾਂ ਹੀ ਸੀ. ਬੀ. ਐੱਸ. ਈ. ਨੂੰ ਸੂਚਿਤ ਕਰਨਾ ਹੋਵੇਗਾ। ਅਧਿਕਾਰੀ ਨੇ ਕਿਹਾ ਕਿ ਪ੍ਰੀਖਿਆਵਾਂ ਸਬੰਧੀ ਜਾਰੀ ਹਦਾਇਤਾਂ ਦੀ ਹਰ ਹਾਲਤ ’ਚ ਪਾਲਣਾ ਕਰਨਾ ਜ਼ਰੂਰੀ ਹੈ। ਜੇਕਰ ਕਿਤੇ ਵੀ ਕੋਈ ਅਣਗਹਿਲੀ ਪਾਈ ਜਾਂਦੀ ਹੈ ਤਾਂ ਸਕੂਲ ਦੇ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਅਧਿਆਪਕ ਨੂੰ ਜੁਰਮਾਨਾ ਵੀ ਕੀਤਾ ਜਾਵੇਗਾ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪਾਕਿ ਤੋਂ ਹੈਰੋਇਨ ਦੀ ਤਸਕਰੀ ਕਰਨ ਵਾਲੇ 3 ਨੌਜਵਾਨਾਂ ਨੂੰ ਰਿਮਾਂਡ 'ਤੇ ਭੇਜਿਆ, ਕੀਤੇ ਵੱਡੇ ਖ਼ੁਲਾਸੇ
NEXT STORY