ਫਿਲੌਰ (ਭਾਖੜੀ) - ਕੌਣ ਕਿੰਨੇ ਦਿਨ ਜੀਵੇਗਾ, ਇਸ ਦਾ ਫ਼ੈਸਲਾ ਪੁਲਸ ਦੀ ਨਿਗਰਾਨੀ ’ਚ ਜੇਲ੍ਹਾਂ ’ਚ ਬੈਠੇ ਗੈਂਗਸਟਰ ਕਰ ਰਹੇ ਹਨ। ਔੜ ਪੁਲਸ ਦੇ ਹੱਥ ਭਾਰੀ ਅਸਲੇ ਸਮੇਤ ਲੱਗੇ ਗੈਂਗਸਟਰਾਂ ਨੇ ਸਨਸਨੀਖੇਜ਼ ਖੁਲਾਸੇ ਕੀਤੇ ਹਨ ਕਿ ਫਿਲੌਰ ਟਰੱਕ ਯੂਨੀਅਨ ਦੇ ਪ੍ਰਧਾਨ ਸਮੇਤ 3 ਹੋਰ ਵਿਅਕਤੀਆਂ ਨੂੰ ਮਾਰਨ ਦੇ ਨਿਰਦੇਸ਼ ਉਨ੍ਹਾਂ ਨੂੰ ਜੇਲ੍ਹਾਂ ’ਚ ਬੈਠੇ ਗੈਗਸਟਰਾਂ ਨੇ ਦਿੱਤੇ ਸਨ। ਸੂਚਨਾ ਮੁਤਾਬਕ ਬੀਤੇ ਦਿਨ ਔੜ ਪੁਲਸ ਥਾਣਾ ਦੇ ਮੁਖੀ ਮਲਕੀਤ ਸਿੰਘ ਨੇ ਫਿਲੌਰ-ਨਵਾਂਸ਼ਹਿਰ ਰੋਡ ’ਤੇ ਚੈਕਿੰਗ ਦੌਰਾਨ ਸਫੇਦ ਰੰਗ ਦੀ ਸਵਿਫਟ ਕਾਰ ਵਿਚ ਸਵਰ ਮੱਖਣ ਸਿੰਘ ਪੁੱਤਰ ਕਰਨੈਲ ਸਿੰਘ, ਰਣਜੀਤ ਸਿੰਘ ਪੁੱਤਰ ਗਿਆਨ ਸਿੰਘ ਨੂੰ 3 ਪਿਸਤੌਲਾਂ, 46 ਜ਼ਿੰਦਾ ਰੌਦਾਂ 7.65 ਐੱਮ. ਐੱਮ. ਅਤੇ 6 ਮੈਗਜ਼ੀਨਾਂ ਸਮੇਤ ਗ੍ਰਿਫਤਾਰ ਕਰਨ ’ਚ ਸਫਲਤਾ ਹਾਸਲ ਕੀਤੀ।
ਪੜ੍ਹੋ ਇਹ ਵੀ ਖ਼ਬਰ - ਮਾਸਟਰ ਸਲੀਮ ਨੂੰ ਮਾਸਕ ਨਾ ਪਾਉਣਾ ਪਿਆ ਮਹਿੰਗਾ, ਪੁਲਸ ਨੇ ਕੱਟਿਆ ਚਲਾਨ
ਉਕਤ ਮੁਲਜ਼ਮਾਂ ਨੇ ਪੁੱਛਗਿੱਛ ਦੌਰਾਨ ਕਈ ਸਨਸਨੀਖੇਜ਼ ਖੁਲਾਸੇ ਕਰਦੇ ਹੋਏ ਦੱਸਿਆ ਕਿ ਉਨ੍ਹਾਂ ਨੂੰ ਪੰਜਾਬ ਦੀ ਜੇਲ੍ਹ ’ਚ ਬੈਠੇ ਗੈਂਗਸਟਰ ਤਜਿੰਦਰ ਸਿੰਘ ਤੇਜਾ ਪੁੱਤਰ ਜੁਝਾਰ ਸਿੰਘ ਵਾਸੀ ਬਲਾਚੌਰ ਤੇ ਪੰਜਾਬ ਦੀ ਦੂਜੀ ਜੇਲ ਫਰੀਦਕੋਟ ’ਚ ਬੈਠੇ ਗੈਂਗਸਟਰ ਕੁਲਦੀਪ ਸਿੰਘ ਕੀਪਾ ਵਾਸੀ ਮਾਣੂਕੇ ਨੇ ਫਿਲੌਰ ਟਰੱਕ ਯੂਨੀਅਨ ਦੇ ਪ੍ਰਧਾਨ ਰਣਜੀਤ ਸਿੰਘ ਪੋਲਾ ਸਮੇਤ 3 ਹੋਰ ਵਿਅਕਤੀਆਂ ਨੂੰ ਮੌਤ ਦੇ ਘਾਟ ਉਤਾਰਨ ਦੇ ਨਿਰਦੇਸ਼ ਦਿੱਤੇ ਸਨ। ਲੋਕਾਂ ਨੂੰ ਜਾਨ ਤੋਂ ਮਾਰਨ ਤੋਂ ਪਹਿਲਾਂ ਹੀ ਉਹ ਪੁਲਸ ਦੇ ਹੱਥ ਚੜ੍ਹ ਗਏ।
ਪੜ੍ਹੋ ਇਹ ਵੀ ਖ਼ਬਰ - ਅਹਿਮ ਖ਼ਬਰ : ਪਾਕਿ ’ਚ ਨੌਕਰੀ ਤੋਂ ਘਰ ਵਾਪਸ ਆ ਨਾਬਾਲਿਗ ਹਿੰਦੂ ਕੁੜੀ ਹੋਈ ਅਗਵਾ
ਜੇਲ ’ਚ ਬੈਠੇ ਗੈਂਗਸਟਰਾਂ ਨੂੰ ਸੁਪਾਰੀ ਇੰਗਲੈਂਡ ’ਚ ਬੈਠੇ ਵਿਅਕਤੀ ਨੇ ਦਿੱਤੀ
ਫੜੇ ਗਏ ਮੁਲਜ਼ਮਾਂ ਨੇ ਦੱਸਿਆ ਕਿ ਇੰਗਲੈਂਡ ’ਚ ਬੈਠੇ ਹਰੀਸ਼ ਕੁਮਾਰ ਸਾਬੀ ਪੁੱਤਰ ਧਰਮਚੰਦ ਵਾਸੀ ਥਾਣਾ ਗੜ੍ਹਸ਼ੰਕਰ ਜ਼ਿਲ੍ਹਾ ਹੁਸ਼ਿਆਰਪੁਰ ਨੇ ਜੇਲ੍ਹ ਵਿਚ ਬੈਠੇ ਖ਼ਤਰਨਾਕ ਗੈਂਗਸਟਰਾਂ ਤੇਜਾ ਅਤੇ ਕੀਪਾ ਨੂੰ ਟਰੱਕ ਯੂਨੀਅਨ ਦੇ ਪ੍ਰਧਾਨ ਰਣਜੀਤ ਸਿੰਘ ਪੋਲਾ ਸਮੇਤ 3 ਹੋਰਨਾਂ ਵਿਅਕਤੀਆਂ ਦਾ ਕੰਮ ਤਮਾਮ ਕਰਨ ਦੀ ਸੁਪਾਰੀ ਦਿੱਤੀ ਸੀ। ਇਸ ਤੋਂ ਬਾਅਦ ਉਨ੍ਹਾਂ ਗੈਂਗਸਟਰਾਂ ਨੇ ਉਨ੍ਹਾਂ ਨੂੰ ਮਾਰਨ ਦੇ ਨਿਰਦੇਸ਼ ਦਿੱਤੇ ਅਤੇ ਉਹ ਇਸ ਕੰਮ ਵਿਚ ਜੁਟ ਗਏ। ਉਨ੍ਹਾਂ ਨੂੰ ਮਾਰਨ ਲਈ ਉਨ੍ਹਾਂ ਦੀ ਰੇਕੀ ਕਰਨੀ ਸ਼ੁਰੂ ਕਰ ਦਿੱਤੀ ਸੀ। ਪ੍ਰਧਾਨ ਨੂੰ ਮਾਰਨ ਲਈ ਉਹ ਉਨ੍ਹਾਂ ਦੇ ਦਫ਼ਤਰ ਪੁੱਜ ਗਏ ਸਨ। ਚੰਗੀ ਕਿਸਮਤ ਨਾਲ ਉਹ ਉਸ ਦਿਨ ਦਫ਼ਤਰ ਪੁੱਜੇ ਨਹੀਂ, ਉਹ ਪੂਰਾ ਦਿਨ ਉਸ ਦੇ ਇੰਤਜ਼ਾਰ ’ਚ ਉਥੇ ਹੀ ਬੈਠੇ ਰਹੇ।
ਪੜ੍ਹੋ ਇਹ ਵੀ ਖ਼ਬਰ - ਪੈਸੇ ਦੇ ਲੈਣ-ਦੇਣ ਕਾਰਣ ਨੌਜਵਾਨ ਦਾ ਕਤਲ, ਗਲੀ-ਸੜੀ ਲਾਸ਼ ਸੂਏ ’ਚੋਂ ਬਰਾਮਦ
ਜੇਲ ’ਚ ਬੈਠੇ ਗੈਂਗਸਟਰਾਂ ਨੇ ਮੁਹੱਈਆ ਕਰਵਾਇਆ ਸੀ ਅਸਲਾ ਤੇ ਕਾਰ
ਉਨ੍ਹਾਂ ਨੇ ਪੁਲਸ ਨੂੰ ਦੱਸਿਆ ਕਿ ਜਿਉਂ ਹੀ ਉਨ੍ਹਾਂ ਨੂੰ ਜੇਲ੍ਹ ਤੋਂ ਉਕਤ ਲੋਕਾਂ ਨੂੰ ਮਾਰਨ ਦੇ ਨਿਰਦੇਸ਼ ਮਿਲੇ ਤਾਂ ਉਨ੍ਹਾਂ ਨੇ ਉਕਤ ਵਿਅਕਤੀਆਂ ਨੂੰ ਮਾਰਨ ਲਈ ਵੱਡੀ ਗਿਣਤੀ ’ਚ ਅਸਲਾ ਅਤੇ ਕਾਰ ਦੀ ਮੰਗ ਰੱਖੀ। ਜੇਲ੍ਹ ਵਿਚ ਬੈਠੇ ਗੈਂਗਸਟਰ ਤਜਿੰਦਰ ਸਿੰਘ ਨੇ ਉਨ੍ਹਾਂ ਨੂੰ ਬਾਹਰ 3 ਪਿਸਤੌਲ, 46 ਰੌਂਦ ਅਤੇ 6 ਮੈਗਜ਼ੀਨ ਕਿਸੇ ਦੇ ਹੱਥ ਭੇਜ ਦਿੱਤੇ। ਅਗਲੇ ਹੀ ਦਿਨ ਦੂਜੀ ਜੇਲ ’ਚ ਬੈਠੇ ਗੈਂਗਸਟਰ ਕੁਲਦੀਪ ਨੇ ਉਨ੍ਹਾਂ ਕੋਲ ਸਵਿਫਟ ਕਾਰ ਪਹੁੰਚਾ ਦਿੱਤੀ, ਜਿਸ ਤੋਂ ਬਾਅਦ ਉਹ ਇਸ ਮਿਸ਼ਨ ’ਚ ਜੁਟ ਗਏ।
ਪੜ੍ਹੋ ਇਹ ਵੀ ਖ਼ਬਰ - ਵੱਡੀ ਖ਼ਬਰ : ਪੰਜਾਬ ਦੇ ਇਸ ਜ਼ਿਲ੍ਹੇ ’ਚ ਨਹੀਂ ਲੱਗੇਗਾ ਨਾਈਟ ਕਰਫਿਊ
ਪੜ੍ਹੋ ਇਹ ਵੀ ਖ਼ਬਰ - ਖਡੂਰ ਸਾਹਿਬ 'ਚ ਹੋਈ ਗੈਂਗਵਾਰ ਦੌਰਾਨ ਚੱਲੀਆਂ ਗੋਲ਼ੀਆਂ, ਬੇ-ਕਸੂਰ ਬਜ਼ੁਰਗ ਦੀ ਹੋਈ ਮੌਕੇ ’ਤੇ ਮੌਤ
ਯੂਨੀਅਨ ਪ੍ਰਧਾਨ ਨੇ ਕਿਹਾ ਉਹ ਗੈਂਗਸਟਰਾਂ ਵਿਰੁੱਧ ਦੇਣ ਵਾਲੇ ਸਨ ਗਵਾਹੀ
ਜਦੋਂ ਇਸ ਸਬੰਧੀ ਫਿਲੌਰ ਟਰੱਕ ਯੂਨੀਅਨ ਦੇ ਪ੍ਰਧਾਨ ਰਣਜੀਤ ਸਿੰਘ ਪੋਲਾ ਨਾਲ ਗੱਲ ਕੀਤੀ ਤਾਂ ਉਕਤ ਲੋਕ ਉਨ੍ਹਾਂ ਨੂੰ ਕਿਉਂ ਜਾਨੋਂ ਮਾਰਨਾ ਚਾਹੁੰਦੇ ਸਨ ਤਾਂ ਉਨ੍ਹਾਂ ਦੱਸਿਆ ਕਿ ਇਹ ਖ਼ਤਰਨਾਕ ਗੈਂਗਸਟਰ ਹਨ। ਇਨ੍ਹਾਂ ’ਚੋਂ ਕੁਝ ਵਿਦੇਸ਼ ਵਿਚ ਰਹਿ ਰਹੇ ਹਨ ਅਤੇ ਕੁਝ ਪੰਜਾਬ ਦੀਆਂ ਜੇਲ੍ਹਾਂ ’ਚ ਬੰਦ ਹਨ। ਸਾਲ 2016 ਵਿਚ ਜਦੋਂ ਉਹ ਕਿਸੇ ਕੰਮ ਦੇ ਸਿਲਸਿਲੇ ਵਿਚ ਨਵਾਂਸ਼ਹਿਰ ਵੱਲ ਜਾ ਰਹੇ ਸਨ ਤਾਂ ਰਸਤੇ ਵਿਚ ਕੁਝ ਗੈਂਗਸਟਰਾਂ ਨੇ ਪੁਲਸ ਪਾਰਟੀ ’ਤੇ ਹਮਲਾ ਕਰ ਕੇ ਉਨ੍ਹਾਂ ’ਤੇ ਅੰਨ੍ਹੇਵਾਹ ਗੋਲੀਆਂ ਚਲਾ ਕੇ ਉਨ੍ਹਾਂ ਨੂੰ ਜ਼ਖ਼ਮੀ ਕਰ ਦਿੱਤਾ ਅਤੇ ਹਿਰਾਸਤ ’ਚੋਂ ਆਪਣੇ ਇਕ ਸਾਥੀ ਗੈਂਗਸਟਰ ਨੂੰ ਛੁਡਵਾ ਕੇ ਲੈ ਗਏ ਸਨ।
ਪੜ੍ਹੋ ਇਹ ਵੀ ਖ਼ਬਰ - ਗ਼ੈਰ ਜਨਾਨੀ ਨਾਲ ਨਾਜਾਇਜ਼ ਸਬੰਧਾਂ ਤੋਂ ਰੋਕਦੀ ਸੀ ਪਤਨੀ, ਪਰਿਵਾਰ ਨਾਲ ਮਿਲ ਪਤੀ ਨੇ ਕਰ ਦਿੱਤਾ ਕਤਲ
ਉਹ ਮੌਕਾ-ਏ-ਵਾਰਦਾਤ ’ਤੇ ਹੋਣ ਕਾਰਨ ਉਕਤ ਕੇਸ ਵਿਚ ਪੁਲਸ ਦੇ ਗਵਾਹ ਬਣ ਗਏ। ਬੀਤੀ 15 ਮਾਰਚ ਨੂੰ ਉਹ ਉਕਤ ਗੈਂਗਸਟਰਾਂ ਵਿਰੁੱਧ ਅਦਾਲਤ ’ਚ ਗਵਾਹੀ ਦੇਣ ਵਾਲੇ ਸਨ। ਕੋਰੋਨਾ ਕਾਰਨ ਉਸ ਦਿਨ ਅਦਾਲਤ ਨਹੀਂ ਲੱਗੀ, ਜਿਸ ਕਾਰਨ ਗਵਾਹੀ ਨਹੀਂ ਦੇ ਸਕੇ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਉਕਤ ਲੋਕ ਉਨ੍ਹਾਂ ਨੂੰ ਮਾਰਨ ਲਈ 11 ਮਾਰਚ ਨੂੰ ਸ਼ਿਵਰਾਤਰੀ ਵਾਲੇ ਦਿਨ ਉਨ੍ਹਾਂ ਦੇ ਦਫ਼ਤਰ ਆ ਪੁੱਜੇ ਸਨ। ਉਹ ਕਿਸੇ ਕਾਰਨ ਉਸ ਦਿਨ ਦਫ਼ਤਰ ਨਹੀਂ ਪੁੱਜ ਸਕੇ, ਜਿਸ ਕਾਰਨ ਉਹ ਬਚ ਗਏ।
ਪੜ੍ਹੋ ਇਹ ਵੀ ਖ਼ਬਰ - ਅੰਮ੍ਰਿਤਸਰ ’ਚ ਕੋਰੋਨਾ ਦਾ ਕਹਿਰ : ਪਿਕਨਿਕ ਮਨਾ ਕੇ ਵਾਪਸ ਆਏ ਮੈਡੀਕਲ ਕਾਲਜ ਦੇ 20 ਵਿਦਿਆਰਥੀ ਕੋਰੋਨਾ ਪਾਜ਼ੇਟਿਵ
ਮਾਸਟਰ ਸਲੀਮ ਨੂੰ ਮਾਸਕ ਨਾ ਪਾਉਣਾ ਪਿਆ ਮਹਿੰਗਾ, ਪੁਲਸ ਨੇ ਕੱਟਿਆ ਚਲਾਨ
NEXT STORY