ਲੁਧਿਆਣਾ (ਮਹਿੰਦਰੂ) : ਲੁਧਿਆਣਾ ਦੇ ਮੁੰਡੀਆਂ ਕਲਾਂ ਨੇੜੇ ਸਥਿਤ ਇਕ ਨਿਜੀ ਸਪੈਸ਼ਲ ਸਕੂਲ 'ਚ ਸਪੈਸ਼ਲ ਬੱਚਿਆਂ ਦੀ ਬੇਰਹਿਮੀ ਨਾਲ ਕੁੱਟਮਾਰ ਕੀਤੀ ਗਈ। ਦੋਸ਼ ਲਾਇਆ ਜਾ ਰਿਹਾ ਹੈ ਕਿ ਇਨ੍ਹਾਂ ਸਪੈਸ਼ਲ ਬੱਚਿਆਂ ਨੂੰ ਇਕ ਕਮਰੇ 'ਚ ਬੰਦ ਕਰਕੇ ਰੱਖਿਆ ਜਾਂਦਾ ਸੀ, ਜਿਸ ਦੀ ਵੀਡੀਓ ਵਾਇਰਲ ਹੋ ਗਈ ਹੈ। ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਮਾਪਿਆਂ 'ਚ ਸਕੂਲ ਪ੍ਰਤੀ ਭਾਰੀ ਰੋਸ ਦੇਖਣ ਨੂੰ ਮਿਲ ਰਿਹਾ ਹੈ। ਗੁਰਮੀਤ ਸਿੰਘ ਨਾਂ ਦੇ ਵਿਅਕਤੀ ਨੇ ਦੋਸ਼ ਲਾਇਆ ਕਿ ਸਕੂਲ ਸਟਾਫ ਦੀ ਕੁੱਟਮਾਰ ਕਾਰਨ ਉਸ ਦੇ ਪੁੱਤ ਦੀ ਲੱਤ ਟੁੱਟ ਗਈ ਪਰ ਸਕੂਲ ਪ੍ਰਬੰਧਕਾਂ ਦਾ ਕਹਿਣਾ ਹੈ ਕਿ ਬਾਥਰੂਮ 'ਚ ਡਿਗਣ ਕਾਰਨ ਇਹ ਹਾਦਸਾ ਵਾਪਰਿਆ ਹੈ।
ਫਿਲਹਾਲ ਸਕੂਲ ਸਟਾਫ ਦੇ ਕਾਰਨਾਮੇ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਪਰਿਵਾਰਕ ਮੈਂਬਰਾਂ ਨੇ ਸਕੂਲ ਖਿਲਾਫ ਮਾਮਲਾ ਦਰਜ ਕਰਕੇ ਇਸ ਨੂ ੰਬੰਦ ਕਰਨ ਦੀ ਮੰਗ ਕੀਤੀ ਹੈ। ਹੁਣ ਦੇਖਣ ਵਾਲੀ ਗੱਲ ਇਹ ਹੈ ਕਿ ਮਾਪਿਆਂ ਦੀ ਸ਼ਿਕਾਇਤ 'ਤੇ ਪੁਲਸ ਇਸ ਮਾਮਲੇ 'ਤੇ ਕੀ ਕਾਰਵਾਈ ਕਰਦੀ ਹੈ।
ਵੇਖੋ ਦੇਸੀ ਜੁਗਾੜ ਨਾਲ ਕਿਵੇਂ ਰਿਸਾਈਕਲ ਹੋਵੇਗਾ ਮੀਂਹ ਦਾ ਪਾਣੀ (ਵੀਡੀਓ)
NEXT STORY