ਫਿਰੋਜ਼ਪੁਰ(ਕੁਮਾਰ)—ਫਿਰੋਜ਼ਪੁਰ ਨੇ ਸ਼ੂਟਿੰਗ ਦੇ ਖੇਤਰ ਵਿਚ ਅੰਤਰਰਾਸ਼ਟਰੀ ਰੋਂਜਨ ਸੋਢੀ, ਬੇਰਨ ਸੋਢੀ ਅਤੇ ਮਾਨਵਜੀਤ ਸੰਧੂ ਆਦਿ ਵਰਗੇ ਨਾਮੀ ਸ਼ੂਟਰ ਦਿੱਤੇ ਹਨ, ਜਿਨ੍ਹਾਂ ਨੇ ਭਾਰਤ ਦਾ ਨਾਂ ਪੂਰੇ ਵਿਸ਼ਵ ਵਿਚ ਰੌਸ਼ਨ ਕੀਤਾ ਹੈ ਅਤੇ ਅੱਜ ਵੀ ਅਜਿਹੇ ਯੋਗ ਸ਼ੂਟਰ ਹਨ, ਜੋ ਅੰਤਰਰਾਸ਼ਟਰੀ ਖੇਤਰ ਦੇ ਮੁਕਾਬਲਿਆਂ ਵਿਚ ਹਿੱਸਾ ਲੈਣ ਦੀ ਤਿਆਰੀ ਵਿਚ ਹਨ ਅਤੇ ਰਾਸ਼ਟਰੀ ਪੱਧਰ 'ਤੇ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕਰ ਰਹੇ ਹਨ। ਜੇਕਰ ਇਨ੍ਹਾਂ ਖਿਡਾਰੀਆਂ ਨੂੰ ਕੇਂਦਰ ਅਤੇ ਪੰਜਾਬ ਸਰਕਾਰ ਦੇ ਨਾਲ-ਨਾਲ ਜ਼ਿਲਾ ਫਿਰੋਜ਼ਪੁਰ ਪ੍ਰਸ਼ਾਸਨ ਦਾ ਸਹਿਯੋਗ ਮਿਲੇ ਤਾਂ ਇਹ ਖਿਡਾਰੀ ਆਪਣਾ ਉਦੇਸ਼ ਨਿਸ਼ਚਿਤ ਸਮੇਂ ਤੋਂ ਪਹਿਲਾਂ ਪੂਰਾ ਕਰ ਸਕਦੇ ਹਨ। ਜੂਨੀਅਰ ਟੀਮ ਨੇ 61ਵੀਂ ਨੈਸ਼ਨਲ ਸ਼ੂਟਿੰਗ ਚੈਂਪੀਅਨਸ਼ਿਪ 'ਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਜ਼ਿਲਾ ਰਾਈਫਲ ਐਸੋਸੀਏਸ਼ਨ ਫਿਰੋਜ਼ਪੁਰ ਦੇ ਕੋਚ ਤੇ ਸੈਕਟਰੀ ਪਰਵਿੰਦਰ ਸੋਢੀ ਨੇ ਦੱਸਿਆ ਕਿ ਹਾਲ ਹੀ ਵਿਚ ਆਯੋਜਿਤ 61ਵੀਂ ਨੈਸ਼ਨਲ ਸ਼ੂਟਿੰਗ ਚੈਂਪੀਅਨਸ਼ਿਪ ਵਿਚ ਫਿਰੋਜ਼ਪੁਰ ਦੇ ਜੂਨੀਅਰ ਟੀਮ ਦੇ ਖਿਡਾਰੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ, ਜਿਸ ਵਿਚ 2 ਸਿਲਵਰ ਖਿਡਾਰੀ ਸਹਿਜਪ੍ਰੀਤ ਨੇ ਬ੍ਰਾਊਂਜ਼ ਅਤੇ ਨਵਜੋਤ ਨੇ ਸਿਲਵਰ ਮੈਡਲ ਜਿੱਤਿਆ ਹੈ। ਉਨ੍ਹਾਂ ਦੱਸਿਆ ਕਿ ਚੈਂਪੀਅਨਸ਼ਿਪ ਵਿਚ ਫਿਰੋਜ਼ਪੁਰ ਦੇ ਖਿਡਾਰੀ ਹਮੇਸ਼ਾ ਚੌਹਾਨ ਨੇ ਟ੍ਰੇਪ ਵਿਚ ਸਿਲਵਰ ਅਤੇ ਜੂਨੀਅਰ ਵਿਚ ਡਬਲ ਟ੍ਰੇਪ ਵਿਚ ਜਸਵਿੰਦਰ ਸਿੰਘ ਨੇ ਗੋਲਡ ਮੈਡਲ ਜਿੱਤ ਕੇ ਫਿਰੋਜ਼ਪੁਰ ਦਾ ਨਾਂ ਰੌਸ਼ਨ ਕੀਤਾ ਹੈ।
ਲੋਕਾਂ ਨੇ ਮੋਬਾਇਲ ਝਪਟਮਾਰ ਨੌਜਵਾਨ ਨੂੰ ਕੀਤਾ ਕਾਬੂ
NEXT STORY