ਅਬੋਹਰ(ਸੁਨੀਲ)—ਬੀਤੀ ਰਾਤ ਰਾਸਾ ਦੇ ਪ੍ਰਦੇਸ਼ ਸੀਨੀਅਰ ਮੀਤ ਪ੍ਰਧਾਨ ਸ਼ਾਮ ਲਾਲ ਅਰੋੜਾ ਦੇ ਭਤੀਜੇ ਅਮਨ ਅਰੋੜਾ ਪੁੱਤਰ ਰਾਜ ਕੁਮਾਰ ਅਰੋੜਾ ਤੋਂ ਬਾਜ਼ਾਰ ਨੰਬਰ 4 'ਚ ਸਥਿਤ ਸਟੇਟ ਬੈਂਕ ਆਫ ਪਟਿਆਲਾ ਏ. ਟੀ. ਐੱਮ. ਦੇ ਨੇੜਿਓਂ ਤਿੰਨ ਮੋਟਰਸਾਈਕਲ ਸਵਾਰ ਮੋਬਾਇਲ ਖੋਹ ਕੇ ਫਰਾਰ ਹੋ ਗਏ ਸੀ। ਰੌਲਾ ਪਾਉਣ ਦੇ ਬਾਅਦ ਨੇੜੇ-ਤੇੜੇ ਦੇ ਲੋਕਾਂ ਵੱਲੋਂ ਪਿੱਛਾ ਕਰਨ ਬਾਅਦ ਇਕ ਨੌਜਵਾਨ ਨੂੰ ਕਾਬੂ ਵੀ ਕਰ ਲਿਆ ਗਿਆ ਅਤੇ ਬਾਕੀ ਦੋ ਭੱਜਣ ਵਿਚ ਕਾਮਯਾਬ ਹੋ ਗਏ। ਸੂਚਨਾ ਪੁਲਸ ਨੂੰ ਦੇ ਦਿੱਤੀ ਗਈ ਸੀ ਪਰ ਪੁਲਸ ਉਕਤ ਫੜੇ ਗਏ ਨੌਜਵਾਨ ਨੂੰ ਘਟਨਾ ਦੇ ਡੇਢ ਘੰਟੇ ਬਾਅਦ ਮੌਕੇ 'ਤੇ ਪਹੁੰਚੀ, ਜਿਸ ਕਾਰਨ ਲੋਕਾਂ ਵਿਚ ਗੁੱਸਾ ਸੀ। ਫੜੇ ਗਏ ਨੌਜਵਾਨ ਦਾ ਹੌਸਲਾ ਇੰਨਾ ਸੀ ਕਿ ਉਸ ਨੇ ਇਸ ਡੇਢ ਘੰਟੇ ਦੌਰਾਨ ਫੋਨ 'ਤੇ ਆਪਣੇ ਹੋਰ ਸਾਥੀਆਂ ਨੂੰ ਵੀ ਬੁਲਾ ਲਿਆ, ਜਿਹੜੇ ਡੰਡੇ ਲੈ ਕੇ ਮੌਕੇ 'ਤੇ ਪਹੁੰਚੇ, ਜਿਥੇ ਉਨ੍ਹਾਂ ਨੇ ਗੁੰਡਾਗਰਦੀ ਕੀਤੀ ਅਤੇ ਮਾਹੌਲ ਖਰਾਬ ਹੁੰਦਾ ਦੇਖ ਉਥੇ ਡੰਡੇ ਸੁੱਟ ਕੇ ਫਰਾਰ ਹੋ ਗਏ। ਕਰੀਬ ਡੇਢ ਘੰਟੇ ਬਾਅਦ ਪੁਲਸ ਦੇ 2 ਪੀ. ਸੀ. ਆਰ. ਕਰਮੀ ਘਟਨਾ ਸਥਾਨ 'ਤੇ ਪਹੁੰਚੇ ਅਤੇ ਉਕਤ ਨੌਜਵਾਨ ਨੂੰ ਆਪਣੀ ਹਿਰਾਸਤ 'ਚ ਲਿਆ। ਇਸ ਸਬੰਧੀ ਥਾਣਾ ਮੁਖੀ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਹਾਲੇ ਉਕਤ ਫੜੇ ਗਏ ਨੌਜਵਾਨ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ।
ਚੰਡੀਗੜ੍ਹ ਦੇ ਆਈਟੀ ਪਾਰਕ 'ਚ ਨੌਜਵਾਨਾਂ ਵਲੋਂ ਪੁਲਸ ਨਾਲ ਕੁੱਟਮਾਰ
NEXT STORY