ਸੰਗਰੂਰ(ਬੇਦੀ, ਵਿਵੇਕ ਸਿੰਧਵਾਨੀ, ਰੂਪਕ, ਯਾਦਵਿੰਦਰ, ਨਰੇਸ਼)— ਕੇਂਦਰ ਸਰਕਾਰ ਵੱਲੋਂ ਬੀਤੇ ਦਿਨੀਂ ਪੇਸ਼ ਕੀਤੇ ਗਏ ਬਜਟ 'ਚ ਦਲਿਤ ਬੱਚਿਆਂ ਲਈ ਵੱਖਰੇ ਸਕੂਲ ਖੋਲ੍ਹਣ ਲਈ ਸ਼ੁਰੂ ਕੀਤੀ ਜਾ ਰਹੀ ਏਕਲਵਯ ਯੋਜਨਾ ਬਾਰੇ ਦਲਿਤ ਵੈੱਲਫੇਅਰ ਸੰਗਠਨ ਪੰਜਾਬ ਨੇ ਰੋਸ ਪ੍ਰਗਟ ਕਰਦਿਆਂ ਸੰਗਠਨ ਦੇ ਸੂਬਾ ਪ੍ਰਧਾਨ ਦਰਸ਼ਨ ਸਿੰਘ ਕਾਂਗੜਾ ਦੀ ਅਗਵਾਈ ਹੇਠ ਕੇਂਦਰ ਸਰਕਾਰ ਵਿਰੁੱਧ ਡੀ. ਸੀ. ਦੀ ਕੋਠੀ ਨੇੜੇ ਨਾਅਰੇਬਾਜ਼ੀ ਕੀਤੀ। ਇਸ ਮੌਕੇ ਸੰਬੋਧਨ ਕਰਦਿਆਂ ਕਾਂਗੜਾ ਨੇ ਕਿਹਾ ਕਿ ਭਾਜਪਾ ਪੂਰੀ ਤਰ੍ਹਾਂ ਦਲਿਤ ਵਿਰੋਧੀ ਹੈ, ਜੋ ਸ਼ੁਰੂ ਤੋਂ ਹੀ ਦਲਿਤਾਂ ਨਾਲ ਭੇਦ-ਭਾਵ ਕਰਦੀ ਆ ਰਹੀ ਹੈ। ਦਲਿਤਾਂ ਦੇ ਮਸੀਹਾ ਭਾਰਤ ਰਤਨ ਡਾ. ਬੀ. ਆਰ. ਅੰਬੇਡਕਰ ਜੀ ਨੇ ਬੜੀ ਜੱਦੋ-ਜਹਿਦ ਨਾਲ ਦਲਿਤਾਂ ਨੂੰ ਸਿੱਖਿਆ 'ਚ ਬਰਾਬਰੀ ਦਾ ਹੱਕ ਦਿਵਾਇਆ ਹੈ ਪਰ ਮੋਦੀ ਸਰਕਾਰ ਛੂਆਛਾਤ ਨੂੰ ਸ਼ਹਿ ਦਿੰਦਿਆਂ ਦਲਿਤਾਂ ਤੋਂ ਇਹ ਹੱਕ ਖੋਹ ਰਹੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ ਨਿਸ਼ਾਨਾ ਵਿਨ੍ਹਦਿਆਂ ਉਨ੍ਹਾਂ ਕਿਹਾ ਕਿ ਮੋਦੀ ਨਹੀਂ ਚਾਹੁੰਦੇ ਕਿ ਦਲਿਤਾਂ ਦੇ ਬੱਚੇ ਵੀ ਪੜ੍ਹ-ਲਿਖ ਕੇ ਕਿਸੇ ਮੁਕਾਮ 'ਤੇ ਪਹੁੰਚਣ। ਇਸ ਮੌਕੇ ਸੰਸਥਾ ਦੇ ਜ਼ਿਲਾ ਸੰਗਰੂਰ ਦੇ ਪ੍ਰਧਾਨ ਨਿਸ਼ਾਨ ਸਿੰਘ ਧੂਰੀ, ਜ਼ਿਲਾ ਬਰਨਾਲਾ ਦੇ ਪ੍ਰਧਾਨ ਪ੍ਰੀਤਮ ਸਿੰਘ ਤਪਾ, ਸੂਬਾ ਜਨਰਲ ਸਕੱਤਰ ਮੇਸ਼ੀ ਤਪਾ, ਰੂਪ ਸਿੰਘ ਧਾਲੀਵਾਲ, ਇੰਦਰਜੀਤ ਸਿੰਘ, ਅਕਾਸ਼ ਲੋਹਟ, ਸ਼ਿਵ ਕੁਮਾਰ ਸਹੋਤਾ, ਧਰਮਵੀਰ ਲੋਹਟ, ਪ੍ਰਮੋਦ ਬੱਗਣ, ਬਲਜੀਤ ਸਿੰਘ ਬਾਮਣੀਵਾਲਾ, ਅਸ਼ੋਕ ਕੁਮਾਰ ਟਾਂਕ ਤੋਂ ਇਲਾਵਾ ਹੋਰ ਵੀ ਭਾਰੀ ਗਿਣਤੀ 'ਚ ਸੰਸਥਾ ਦੇ ਆਗੂ ਤੇ ਵਰਕਰ ਹਾਜ਼ਰ ਸਨ।
ਭਾਜਪਾ ਨੂੰ 2019 ਨੂੰ ਲੈ ਕੇ ਬਣਾਈ ਰਣਨੀਤੀ 'ਤੇ ਮੁੜ ਵਿਚਾਰ ਲਈ ਹੋਣਾ ਪਿਆ ਮਜਬੂਰ
NEXT STORY