ਫਿਰੋਜ਼ਪੁਰ(ਕੁਮਾਰ, ਮਲਹੋਤਰਾ, ਸ਼ੈਰੀ, ਪਰਮਜੀਤ, ਕੁਲਦੀਪ, ਹਰਚਰਨ, ਬਿੱਟੂ)—ਅੱਜ ਫਿਰੋਜ਼ਪੁਰ ਵਿਚ ਜਬਰ ਵਿਰੋਧੀ ਸੰਘਰਸ਼ ਕਮੇਟੀ ਦੇ ਸੱਦੇ 'ਤੇ ਜ਼ਿਲਾ ਭਰ 'ਚੋਂ ਵੱਖ-ਵੱਖ ਜੱਥੇਬੰਦੀਆਂ ਦੇ ਵਰਕਰਾਂ ਦੀ ਅਗਵਾਈ ਹੇਠ ਐੱਸ. ਐੱਸ. ਪੀ. ਦਫਤਰ ਫਿਰੋਜ਼ਪੁਰ ਅੱਗੇ ਧਰਨਾ ਦਿੱਤਾ ਤੇ ਫਿਰੋਜ਼ਪੁਰ ਛਾਉਣੀ ਦੇ ਬਾਜ਼ਾਰਾਂ ਵਿਚ ਰੋਸ ਪ੍ਰਦਰਸ਼ਨ ਤੇ ਨਾਅਰੇਬਾਜ਼ੀ ਕੀਤੀ ਗਈ। ਧਰਨੇ ਦੀ ਅਗਵਾਈ ਕਰ ਰਹੇ ਸੰਘਰਸ਼ ਕਮੇਟੀ ਦੇ ਕਨਵੀਨਰ ਹਰਨੇਕ ਸਿੰਘ ਮਹਿਮਾ ਨੇ ਕਿਹਾ ਕਿ ਬੀਤੀ 20 ਅਕਤੂਬਰ ਨੂੰ ਪਿੰਡ ਬਾਜੇ ਕੇ ਦੇ ਕਸ਼ਮੀਰ ਚੰਦ ਵੱਲੋਂ ਇਕ ਛੋਟੇ ਕਿਸਾਨ ਅਤੇ ਦੁਕਾਨਦਾਰ ਹਾਕਮ ਚੰਦ ਨੂੰ ਦੁਕਾਨ ਦਿੱਤੀ ਸੀ ਤੇ ਜੇ. ਸੀ. ਬੀ. ਮਸ਼ੀਨ ਨਾਲ ਦੁਕਾਨ ਵਿਚ ਪਿਆ ਸਮਾਨ ਲੁੱਟ ਲਿਆ ਅਤੇ ਹਾਕਮ ਚੰਦ ਦੇ ਪਰਿਵਾਰ ਦੀ ਕੁੱਟ-ਮਾਰ ਕੀਤੀ। ਉਨ੍ਹਾਂ ਦੱਸਿਆ ਕਿ 4 ਮਹੀਨੇ ਬੀਤੇ ਜਾਣ 'ਤੇ ਪੁਲਿਸ ਪ੍ਰਸ਼ਾਸਨ ਵੱਲੋਂ ਕੋਈ ਕਾਰਵਾਈ ਨਹੀ ਕੀਤੀ ਗਈ। ਆਗੂਆਂ ਨੇ ਹਾਕਮ ਚੰਦ ਦਾ ਲੁੱਟਿਆ ਸਮਾਨ ਵਾਪਸ ਕਰਵਾਉਣ, ਦੁਕਾਨ ਦਾ ਮਲਬਾ ਤੇ ਜ਼ਮੀਨ ਵਾਪਸ ਕਰਵਾਉਣ ਦੀ ਮੰਗ ਕਰਦੇ ਕਿਹਾ ਕਿ ਜੱਥੇਬੰਦੀਆਂ ਵੱਲੋਂ ਸੰਘਰਸ਼ ਦੀ ਨਵੀ ਰੂਪ-ਰੇਖਾ ਤਿਆਰ ਕੀਤੀ ਜਾਵੇਗੀ। ਇਸ ਤੋਂ ਇਲਾਵਾ ਜੱਥੇਬੰਦੀਆਂ ਦੇ ਆਗੂਆਂ ਨੇ ਪਿੰਡ ਸ਼ੇਰਖਾਂ ਦੇ ਠੇਕੇਦਾਰ ਵੱਲੋਂ ਪਿੰਡ ਦੇ ਗਰੀਬ ਮਜਦੂਰ ਨੂੰ ਅਗਵਾ ਕਰਕੇ ਲਾਪਤਾ ਕਰਨ ਦੇ ਮਾਮਲੇ ਸਬੰਧੀ ਅਤੇ ਸ਼ਹੀਦੀ ਦਿਹਾੜੇ ਮੌਕੇ ਹੁਸੈਨੀਵਾਲਾ ਵਿਖੇ ਸ਼ਹੀਦਾਂ ਦੀ ਸਮਾਧ 'ਤੇ ਫੁੱਲਾਂ ਨਾਲ ਸਾਈਕਲ ਦੇ ਟਾਇਰ ਚੜ੍ਹਾ ਕੇ ਕੀਤੇ ਅਪਮਾਨ ਦੇ ਮਾਮਲੇ ਵਿਚ ਵੀ ਰੋਸ ਪ੍ਰਗਟ ਕਰਦੇ ਦੋਸ਼ੀਆਂ ਖਿਲਾਫ ਕਾਰਵਾਈ ਦੀ ਮੰਗ ਕੀਤੀ।
ਜਾਅਲੀ ਵੀਜ਼ਾ ਲਾ ਕੇ 3.80 ਲੱਖ ਰੁਪਏ ਠੱਗੇ
NEXT STORY