ਮੋਗਾ(ਪਵਨ ਗਰੋਵਰ, ਗੋਪੀ ਰਾਊਕੇ)-ਪੰਜਾਬ ਸਟੂਡੈਂਟਸ ਯੂਨੀਅਨ ਵੱਲੋਂ ਕਠੂਆ 'ਚ ਜਬਰ-ਜ਼ਨਾਹ ਦਾ ਸ਼ਿਕਾਰ ਹੋਈ ਬੱਚੀ ਦੇ ਕਾਤਿਲਾਂ ਨੂੰ ਫੜਨ ਤੇ ਉਸ ਦੇ ਮਾਪਿਆਂ ਨੂੰ ਇਨਸਾਫ ਦਿਵਾਉਣ ਲਈ ਵਿਸ਼ਾਲ ਰੋਸ ਮਾਰਚ ਕੱਢਿਆ ਗਿਆ। ਰੋਸ ਧਰਨੇ ਨੂੰ ਸੰਬੋਧਨ ਕਰਦਿਆਂ ਜ਼ਿਲਾ ਪ੍ਰਧਾਨ ਮੋਹਨ ਸਿੰਘ ਔਲਖ਼, ਜ਼ਿਲਾ ਸਕੱਤਰ ਬ੍ਰਿਜ ਲਾਲ ਰਾਜੇਆਣਾ ਅਤੇ ਜ਼ਿਲਾ ਕੈਸ਼ੀਅਰ ਜਗਵੀਰ ਕੌਰ ਨੇ ਸਰਕਾਰ ਤੋਂ ਮੰਗ ਕੀਤੀ ਕਿ ਦੋਸ਼ੀਆਂ 'ਤੇ ਸਖਤ ਕਾਰਵਾਈ ਅਮਲ ਵਿਚ ਲਿਆਂਦੀ ਜਾਵੇ। ਇਸ ਮੌਕੇ ਵੱਡੀ ਗਿਣਤੀ ਵਿਚ ਵਿਦਿਆਰਥੀ ਹਾਜ਼ਰ ਸਨ। ਇਸੇ ਤਰ੍ਹਾਂ ਮਿਲੇਨਿਅਮ ਵਰਲਡ ਸਕੂਲ 'ਚ ਸਮਾਜ ਵਿਚ ਔਰਤਾਂ ਤੇ ਬੱਚਿਆਂ 'ਤੇ ਅੱਤਿਆਚਾਰ ਰੋਕਣ ਅਤੇ ਜੰਮੂ-ਕਸ਼ਮੀਰ ਦੇ ਕਠੂਆ ਦੀ ਨਾਬਾਲਗ ਬੱਚੀ ਨਾਲ ਹੋਏ ਜਬਰ-ਜ਼ਨਾਹ ਦੇ ਦੋਸ਼ੀਆਂ ਨੂੰ ਫਾਂਸੀ ਦੀ ਸਜ਼ਾ ਦਿਵਾਉਣ ਦੀ ਮੰਗ ਕਰਦੇ ਹੋਏ ਕੈਂਡਲ ਮਾਰਚ ਕੱਢ ਕੇ ਬੱਚੀ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ। ਇਸ ਮੌਕੇ ਸਕੂਲ ਡਾਇਰੈਕਟਰ ਵਾਸੂ ਸ਼ਰਮਾ, ਚੇਅਰਪਰਸਨ ਮੈਡਮ ਸੀਮਾ ਸ਼ਰਮਾ ਨੇ ਸਾਂਝੇ ਤੌਰ 'ਤੇ ਕਿਹਾ ਕਿ ਜਦ ਤਕ ਔਰਤ ਜਾਤੀ ਨਾਲ ਅੱਤਿਆਚਾਰ ਕਰਨ ਵਾਲਿਆਂ ਖਿਲਾਫ ਫਾਂਸੀ ਦੀ ਸਜ਼ਾ ਦਾ ਕਾਨੂੰਨ ਨਹੀਂ ਬਣ ਜਾਂਦਾ ਹੈ, ਤਦ ਤੱਕ ਅਜਿਹੀਆਂ ਘਟਨਾਵਾਂ ਨੂੰ ਰੋਕਣਾ ਮੁਸ਼ਕਲ ਹੈ। ਉਨ੍ਹਾਂ ਕੇਂਦਰ ਤੇ ਸੂਬਾ ਸਰਕਾਰ ਤੋਂ ਮੰਗ ਕੀਤੀ ਕਿ ਉਹ ਔਰਤਾਂ ਦੀ ਹਿਫਾਜ਼ਤ ਲਈ ਜਲਦ ਤੋਂ ਜਲਦ ਫਾਂਸੀ ਦੀ ਸਜ਼ਾ ਦਾ ਕਾਨੂੰਨ ਬਣਾ ਕੇ ਲਾਗੂ ਕਰੇ। ਬਾਘਾਪੁਰਾਣ ਤੋਂ ਰਾਕੇਸ਼ : ਸਮਾਜ ਵਿਚ ਔਰਤਾਂ 'ਤੇ ਅੱਤਿਆਚਾਰ ਰੋਕਣ ਅਤੇ ਆਸਿਫਾ ਦੇ ਕਾਤਲਾਂ ਨੂੰ ਸਜ਼ਾ ਦਿਵਾਉਣ ਅਤੇ ਜਬਰ-ਜ਼ਨਾਹ ਵਰਗੀਆਂ ਘਟਨਾਵਾਂ ਨੂੰ ਅੰਜਾਮ ਦੇਣ ਵਾਲਿਆਂ ਲਈ ਫਾਂਸੀ ਦੀ ਸਜ਼ਾ ਦੀ ਮੰਗ ਕਰਦਿਆਂ ਯੂਥ ਅਗਰਵਾਲ ਸਭਾ ਦੀ ਅਗਵਾਈ ਕਸਬੇ ਦੀਆਂ ਸਮੂਹ ਸੰਸਥਾਵਾਂ ਵੱਲੋਂ ਕਸਬੇ ਦੇ ਬਾਜ਼ਾਰਾਂ 'ਚ ਕੈਡਲ ਮਾਰਚ ਕੱਢਿਆ ਗਿਆ, ਜਿਸ ਵਿਚ ਸ਼ਹਿਰ ਦੇ ਵਿਜੇ ਬਾਂਸਲ, ਪਵਨ ਗੋਇਲ, ਕੇਵਲ ਕ੍ਰਿਸ਼ਨ ਬਾਂਸਲ, ਪਵਨ ਗੁਪਤਾ, ਬਲਵਿੰਦਰ ਗਰਗ, ਰੋਸ਼ਨ ਲਾਲ ਰੋਸ਼ੀ, ਪ੍ਰਵੀਨ ਗੋਇਲ, ਯੋਗੇਸ਼ ਯੋਗੀ, ਅਸ਼ਵਨੀ ਸ਼ਰਮਾ, ਨਰੇਸ਼ ਜੈਦਕਾ, ਮਨਦੀਪ ਕੱਕੜ, ਸੁਖਦਰਸ਼ਨ ਸਿੰਗਲਾ ਹਰਪ੍ਰੀਤ ਰਿੰਟੂ, ਗਗਨਦੀਪ ਗਰਗ, ਰਣਜੀਤ ਝੀਤੇ, ਸੰਜੂ ਮਿੱਤਲ, ਸੰਜੀਵ ਗੋਇਲ, ਪੰਕਜ ਗਰਗ, ਮਨੀ ਸਿੰਗਲਾ, ਅੰਤੁਲ ਬਾਂਸਲ, ਵਿਨੋਦ ਸਿੰਗਲਾ, ਤਨੂੰ ਸਿੰਗਲਾ ਸਾਹਿਲ ਬਾਂਸਲ, ਵਿਨੋਦ ਗੁੰਬਰ, ਰਾਮ ਤੀਰਥ ਗੁੰਬਰ, ਵੇਦ ਪ੍ਰਕਾਸ਼ ਤਨੇਜਾ, ਰਾਕੇਸ਼ ਤੋਤਾ, ਪਵਨ ਢੰਡ, ਗੁਰਦਿੱਤ ਢਿੱਲੋਂ, ਸੁਰਿੰਦਰ ਬਾਂਸਲ, ਦਵਿੰਦਰ ਗਰਗ, ਦਵਿੰਦਰ ਬੱਲੂ, ਵਿਜੇ ਮੁੰਨਾ, ਬਿੱਟੂ ਮਿੱਤਲ, ਅਸ਼ੋਕ ਗਰਗ, ਦਵਿੰਦਰ ਚੀਕਾ ਸ਼ਾਮਲ ਹੋਏ।
ਮੋਗਾ ਤੋਂ ਸੰਦੀਪ ਅਨੁਸਾਰ : ਜ਼ਿਲਾ ਪੱਧਰੀ ਸਿਵਲ ਹਸਪਤਾਲ 'ਚ ਸਟਾਫ ਨਰਸ ਯੂਨੀਅਨ ਦੀ ਪ੍ਰਧਾਨ ਜਗਪਾਲ ਦੀ ਅਗਵਾਈ 'ਚ ਸਟਾਫ ਨਰਸ ਯੂਨੀਅਨ ਵੱਲੋਂ ਅੱਠ ਸਾਲਾ ਬੱਚੀ ਨੂੰ ਜਬਰ-ਜ਼ਨਾਹ ਤੋਂ ਬਾਅਦ ਕਤਲ ਕਰਨ ਦੇ ਵਿਰੋਧ 'ਚ ਕਾਲੇ ਬਿੱਲੇ ਲਾ ਕੇ ਡਿਊਟੀ ਕੀਤੀ ਗਈ। ਇਸ ਮੌਕੇ ਐੱਲ. ਟੀ. ਪਰਮਿੰਦਰ, ਸਟੀਫਨ ਸਿੱਧੂ, ਪ੍ਰਸ਼ਾਂਤ, ਚਰਨਜੀਤ ਕੌਰ, ਸੁਰਿੰਦਰ ਕੌਰ, ਦਵਿੰਦਰ ਕੌਰ, ਰਣਜੀਤ ਕੌਰ, ਮੰਜੂ ਭਾਰਦਵਾਜ, ਪੁਨੀਤ, ਕੀਰਤ, ਜਸਵਿੰਦਰ ਸਿੰਘ, ਫਾਰਮਾਸਿਸਟ ਰਾਜੇਸ਼ ਭਾਰਦਵਾਜ, ਗੁਲਾਬ ਸਿੰਘ, ਜਗਦੀਪ ਕੌਰ, ਗੁਰਜੰਟ ਸਿੰਘ, ਅਨਮੋਲ, ਜਗਤਾਰ ਸਿੰਘ ਆਦਿ ਕਰਮਚਾਰੀ ਹਾਜ਼ਰ ਸਨ।
ਭਾਕਿਯੂ ਵੱਲੋਂ ਮੰਗਾਂ ਸਬੰਧੀ ਰਮਦਾਸ-ਅਜਨਾਲਾ ਰੋਡ 'ਤੇ ਚੱਕਾ ਜਾਮ
NEXT STORY