ਤਲਵੰਡੀ ਭਾਈ (ਗੁਲਾਟੀ) - ਸਥਾਨਕ ਸ਼ਹਿਰ ਦੀ ਸਿੱਖ ਸੰਗਤ ਵੱਲੋਂ ਫਿਲਮ ਨਾਨਕ ਸ਼ਾਹ ਫਕੀਰ 'ਤੇ ਪਾਬੰਦੀ ਲਗਾਉਣ ਦੀ ਮੰਗ ਨੂੰ ਲੈ ਕੇ ਸਥਾਨਕ ਰੇਲਵੇ ਫਾਟਕ ਨੇੜੇ ਰੋਸ ਪ੍ਰਦਰਸ਼ਨ ਕੀਤਾ ਗਿਆ।
ਇਸ ਮੌਕੇ ਇਕੱਤਰ ਸਤਵੰਤ ਸਿੰਘ, ਸੁਖਚੈਨ ਸਿੰਘ ਖਾਲਸਾ, ਜਸਪ੍ਰੀਤ ਕੌਰ, ਗੁਰਮੀਤ ਸਿੰਘ ਖਾਲਸਾ, ਪਰਵਿੰਦਰ ਸਿੰਘ, ਭੁਪਿੰਦਰ ਸਿੰਘ, ਜਗਦੇਵ ਸਿੰਘ ਆਦਿ ਨੇ ਕਿਹਾ ਕਿ ਸਿੱਖ ਕੌਮ ਦੀਆਂ ਭਾਵਨਾਂਵਾਂ ਨਾਲ ਖਿਲਵਾੜ ਕਰਦੀ ਇਸ ਫਿਲਮ ਨਾਨਕ ਸ਼ਾਹ ਫਕੀਰ 'ਤੇ ਪੂਰਨ ਤੌਰ 'ਤੇ ਪਾਬੰਦੀ ਲਗਾਈ ਜਾਵੇ। ਉਨ੍ਹਾਂ ਨੇ ਕਿਹਾ ਕਿ ਇਸ ਫ਼ਿਲਮੀ ਦੀ ਪੂਰੀ ਟੀਮ ਖਿਲਾਫ਼ ਮਾਮਲਾ ਦਰਜ ਕੀਤਾ ਜਾਵੇ। ਇਸ ਮੌਕੇ ਉਨ੍ਹਾਂ ਨੇ ਚੇਤਾਵਨੀ ਦਿੰਦਿਆਂ ਕਿਹਾ ਕਿ ਪੰਜਾਬ 'ਚ ਇਸ ਫ਼ਿਲਮ ਨੂੰ ਕਿਸੇ ਵੀ ਕੀਮਤ 'ਤੇ ਚੱਲਣ ਨਹੀਂ ਦਿੱਤਾ ਜਾਵੇਗਾ।
ਕਾਂਗਰਸ ਨੇ ਆਪਸੀ ਖਾਨਾਜੰਗੀ 'ਚ ਉਲਝ ਕੇ ਪੰਜਾਬ ਮਸਲਿਆਂ ਨੂੰ ਵਿਸਾਰਿਆ : ਚੰਦੂਮਾਜਰਾ
NEXT STORY