ਮੋਹਾਲੀ (ਨਿਆਮੀਆਂ) : ਜ਼ਿਲਾ ਮੈਜਿਸਟਰੇਟ ਮੋਹਾਲੀ ਗੁਰਪ੍ਰੀਤ ਕੌਰ ਸਪਰਾ ਨੇ ਸਮੂਹ ਪਾਣੀ ਵਾਲੀਆਂ ਟੈਂਕੀਆਂ/ਟਿਊਬਵੈੱਲਾਂ, ਟੈਲੀਫੋਨ ਟਾਵਰਾਂ, ਸਰਕਾਰੀ/ਨਿੱਜੀ ਇਮਾਰਤਾਂ 'ਤੇ ਚੜ੍ਹਨ, ਇਨ੍ਹਾਂ ਆਲੇ-ਦੁਆਲੇ ਧਰਨੇ/ਰੈਲੀਆਂ ਕਰਨ ਤੇ ਸੜਕਾਂ ਆਦਿ ਜਾਮ ਕਰਨ 'ਤੇ ਮੁਕੰਮਲ ਪਾਬੰਦੀ ਦੇ ਹੁਕਮ ਜਾਰੀ ਕੀਤੇ ਹਨ। ਇਸ ਤੋਂ ਇਲਾਵਾ ਸਪਰਾ ਨੇ ਜ਼ਿਲੇ ਵਿਚ ਪੈਂਦੀਆਂ ਸਾਰੀਆਂ ਹਾਊਸ ਬਿਲਡਿੰਗ ਸੁਸਾਇਟੀਜ਼/ਰੈਜ਼ੀਡੈਂਸ਼ੀਅਲ ਵੈੱਲਫੇਅਰ ਐਸੋਸੀਏਸ਼ਨਾਂ ਨੂੰ ਸੋਸਾਇਟੀ ਰਜਿਸਟਰੇਸ਼ਨ ਐਕਟ 1860, ਪੰਜਾਬ ਕੋਆਪ੍ਰੇਟਿਵ ਸੋਸਾਇਟੀ ਐਕਟ 1961, ਪੰਜਾਬ ਅਪਾਰਟਮੈਂਟ ਆਨਰਸ਼ਿਪ ਐਕਟ 1995 ਅਤੇ ਹੋਰ ਸਬੰਧਤ ਐਕਟ/ਰੂਲਾਂ ਅਧੀਨ ਸਮਰੱਥ ਅਥਾਰਟੀ ਕੋਲ ਇਹ ਹੁਕਮ ਜਾਰੀ ਹੋਣ ਤੋਂ 21 ਦਿਨਾਂ ਦੇ ਅੰਦਰ-ਅੰਦਰ ਰਜਿਸਟਰਡ ਕਰਵਾਉਣਾ ਯਕੀਨੀ ਬਣਾਉਣ ਦੇ ਹੁਕਮ ਜਾਰੀ ਕੀਤੇ ਹਨ। ਇਹ ਹੁਕਮ 30 ਮਾਰਚ ਤਕ ਤੁਰੰਤ ਲਾਗੂ ਰਹਿਣਗੇ।
ਬ੍ਰਹਮਪੁਰਾ ਮਾਲਵੇ ਤੇ ਸੁਖਬੀਰ ਮਾਝੇ 'ਚ ਇਕ-ਦੂਜੇ ਦਾ ਸਿਆਸੀ ਕਿਲਾ ਢਾਹੁਣ ਲਈ ਸਰਗਰਮ
NEXT STORY