ਲੁਧਿਆਣਾ (ਵਿੱਕੀ) : ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਬੀਤੇ ਦਿਨ 12ਵੀਂ ਜਮਾਤ ਦੇ ਨਤੀਜਿਆਂ ਦੇ ਐਲਾਨ ਮਗਰੋਂ ਹੁਣ 10ਵੀਂ ਜਮਾਤ ਦੇ ਨਤੀਜਿਆਂ ਦਾ ਐਲਾਨ ਕੀਤਾ ਜਾਣਾ ਹੈ। ਬੋਰਡ ਵੱਲੋਂ 26 ਮਈ ਮਤਲਬ ਕਿ ਸ਼ੁੱਕਰਵਾਰ ਸਵੇਰੇ 11.30 ਵਜੇ 10ਵੀਂ ਜਮਾਤ ਦੇ ਨਤੀਜਿਆਂ ਦਾ ਐਲਾਨ ਕੀਤਾ ਜਾਵੇਗਾ।
ਇਹ ਵੀ ਪੜ੍ਹੋ : ਜਲੰਧਰ 'ਚ ਸਵੇਰ ਵੇਲੇ ਵਾਪਰੀ ਘਟਨਾ : ਨਿੱਜੀ ਸਕੂਲ 'ਚ ਪੜ੍ਹਦੇ ਵਿਦਿਆਰਥੀ ਦਾ ਕਾਰਾ ਦੇਖ ਲੋਕ ਹੈਰਾਨ
ਬੋਰਡ ਦੇ ਵਾਈਸ ਚੇਅਰਮੈਨ ਡਾ. ਵਰਿੰਦਰ ਭਾਟੀਆ ਨੇ ਇਸ ਦੀ ਜਾਣਕਾਰੀ ਦਿੱਤੀ। ਨਤੀਜੇ ਦੀ ਤਾਰੀਖ਼ ਦਾ ਐਲਾਨ ਹੁੰਦੇ ਹੀ ਵਿਦਿਆਰਥੀਆਂ ਦੀਆਂ ਧੜਕਣਾਂ ਵੱਧ ਗਈਆਂ ਹਨ ਅਤੇ ਹਰ ਕੋਈ ਬੇਸਬਰੀ ਨਾਲ ਨਤੀਜੇ ਦੀ ਉਡੀਕ ਕਰ ਰਿਹਾ ਹੈ।
ਇਹ ਵੀ ਪੜ੍ਹੋ : ਗੈਂਗਸਟਰ ਲਾਰੈਂਸ ਬਿਸ਼ਨੋਈ ਨਾਲ ਜੁੜੀ ਅਹਿਮ ਖ਼ਬਰ : ਮੰਡੋਲੀ ਜੇਲ੍ਹ 'ਚ ਕੀਤਾ ਗਿਆ ਸ਼ਿਫਟ
ਬੱਚਿਆਂ ਦੇ ਨਾਲ ਹੀ ਮਾਪਿਆਂ ਨੂੰ ਵੀ ਨਤੀਜੇ ਦੀ ਉਡੀਕ ਹੈ। ਵਿਦਿਆਰਥੀ ਆਪਣਾ ਰਿਜ਼ਲਟ ਬੋਰਡ ਦੀ ਅਧਿਕਾਰਿਤ ਵੈੱਬਸਾਈਟ 'ਤੇ ਚੈੱਕ ਕਰ ਸਕਣਗੇ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
ਜਲੰਧਰ ’ਚ ਅਜੇ ਵੀ 672 ਏਕੜ ਸ਼ਾਮਲਾਟ ਜ਼ਮੀਨ ’ਤੇ ਨਾਜਾਇਜ਼ ਕਬਜ਼ਾ, ਕਈ ਥਾਵਾਂ ’ਤੇ ਲਤੀਫ਼ਪੁਰਾ ਵਰਗੇ ਹਾਲਾਤ
NEXT STORY