ਚੰਡੀਗੜ੍ਹ : ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਕੁਲਵੰਤ ਸਿੰਘ, ਉਸ ਦੀ ਪਤਨੀ ਅਤੇ 2 ਬੱਚਿਆਂ ਨੂੰ ਨਹਿਰ 'ਚ ਧੱਕਾ ਦੇਣ ਵਾਲੇ ਖੁਸ਼ਵਿੰਦਰ ਸਿੰਘ ਦੀ ਮੌਤ ਦੀ ਸਜ਼ਾ ਬਰਕਰਾਰ ਰੱਖੀ ਹੈ। ਦੋਸ਼ੀ ਖੁਸ਼ਵਿੰਦਰ ਸਿੰਘ, ਕੁਲਵੰਤ ਸਿੰਘ, ਉਸ ਦੀ ਪਤਨੀ ਅਤੇ 2 ਬੱਚਿਆਂ ਨੂੰ ਭਾਖੜਾ ਮੇਨ ਲਾਈਨ ਨਹਿਰ ਕੰਢੇ ਬਾਬੇ ਦਾ ਆਸ਼ੀਰਵਾਦ ਦਿਵਾਉਣ ਲਈ ਪੂਜਾ ਕਰਨ ਵਾਸਤੇ ਲੈ ਕੇ ਗਿਆ ਸੀ ਪਰ ਜਦੋਂ ਪਰਿਵਾਰ ਦੇ ਮੈਂਬਰ ਅੱਖਾਂ ਬੰਦ ਕਰਕੇ ਆਪਣੇ ਕਥਿਤ ਪਾਪਾਂ ਨੂੰ ਧੋਣ ਲਈ ਪੂਜਾ 'ਚ ਲੱਗ ਗਏ ਤਾਂ ਖੁਸ਼ਵਿੰਦਰ ਸਿੰਘ ਨੇ ਉਨ੍ਹਾਂ ਨੂੰ ਨਹਿਰ 'ਚ ਧੱਕਾ ਦੇ ਦਿੱਤਾ ਸੀ। ਹੁਣ ਹਾਈਕੋਰਟ ਨੇ 15 ਸਾਲ ਬਾਅਦ ਹੇਠਲੀ ਅਦਾਲਤ ਵਲੋਂ ਦੋਸ਼ੀ ਨੂੰ ਸੁਣਾਈ ਮੌਤ ਦੀ ਸਜ਼ਾ ਨੂੰ ਬਰਕਰਾਰ ਰੱਖਿਆ ਅਤੇ ਉਸ ਦੀ ਅਪੀਲ ਨੂੰ ਰੱਦ ਕਰ ਦਿੱਤਾ ਹੈ। ਮੋਹਾਲੀ ਦੀ ਸੀ. ਬੀ. ਆਈ. ਅਦਾਲਤ ਦੇ ਵਿਸ਼ੇਸ਼ ਜੱਜ ਵਲੋਂ ਸੁਣਾਈ ਸਜ਼ਾ ਦੀ ਪੁਸ਼ਟੀ ਕਰਦਿਆਂ ਹਾਈਕੋਰਟ ਨੇ ਦੋਸ਼ੀ ਦੀ ਮੌਤ ਦੀ ਸਜ਼ਾ ਨੂੰ ਬਰਕਰਾਰ ਰੱਖਿਆ ਹੈ।
ਸੁਖਬੀਰ ਨੇ ਔਖੇ ਸਮੇਂ ਨਹੀਂ ਫੜੀ ਸੀ ਬਲਾਕ ਯੂਥ ਅਕਾਲੀ ਆਗੂ ਦੀ ਬਾਂਹ: ਗੋਲਡਨ
NEXT STORY