ਚੰਡੀਗੜ੍ਹ (ਹਾਂਡਾ) : ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਨਿਰਦੇਸ਼ ਜਾਰੀ ਕਰਦੇ ਹੋਏ ਪੰਜਾਬ ਸਰਕਾਰ ਨੂੰ ਕਿਹਾ ਕਿ ਸਰਕਾਰ ਦੀ ਪੰਜਾਬ ਗੋਰਮਿੰਟ ਐਸ਼ਿਓਰਡ ਕੈਰੀਅਰ ਪ੍ਰੋਗਰੈਸ਼ਨ (ਏ. ਸੀ. ਪੀ.) ਪਾਲਿਸੀ ਤਹਿਤ ਜੂਨੀਅਰ ਤੇ ਸਹਾਇਕ ਇੰਜੀਨੀਅਰਾਂ ਨੂੰ ਲਾਭ 3 ਮਹੀਨਿਆਂ ਅੰਦਰ ਜਾਰੀ ਕੀਤੇ ਜਾਣ। ਨਰੇਸ਼ ਕੁਮਾਰ ਤੇ ਹੋਰ ਪਟੀਸ਼ਨ ਕਰਤਾਵਾਂ ਨੇ ਐਡਵੋਕੇਟ ਵਿਕਾਸ ਚਤਰਥ ਦੇ ਮਾਧਿਅਮ ਰਾਹੀਂ ਪਟੀਸ਼ਨ ਦਾਖਲ ਕਰਦੇ ਹੋਏ ਅਦਾਲਤ ਨੂੰ ਦੱਸਿਆ ਕਿ ਪੰਜਾਬ ਸਰਕਾਰ ਨੇ 3 ਨਵੰਬਰ, 2011 'ਚ ਪਾਲਿਸੀ ਬਣਾਈ ਸੀ, ਜਿਸ ਨੂੰ ਲਾਗੂ ਕੀਤਾ ਸੀ। ਉਕਤ ਪਾਲਿਸੀ 'ਚ ਜੂਨੀਅਰ ਇੰਜੀਨੀਅਰ ਅਤੇ ਸਹਾਇਕ ਇੰਜੀਨੀਅਰ ਮੁਲਾਜ਼ਮਾਂ ਨੂੰ ਏ. ਸੀ. ਪੀ. ਦੇ ਲਾਭ ਦਿੱਤੇ ਜਾਣ ਦਾ ਨਿਯਮ ਸੀ ਪਰ ਸਰਕਾਰ ਨੇ ਉਨ੍ਹਾਂ ਨੂੰ ਉਕਤ ਲਾਭ ਨਹੀਂ ਦਿੱਤੇ।
ਮੁਆਫੀ ਮੰਗਦੇ ਹੋਏ ਰਵੀਨਾ ਟੰਡਨ ਨੇ ਝਾੜਿਆ ਪੱਲ੍ਹਾ, ਕਿਹਾ 'ਭਾਰਤੀ ਤੇ ਫਰਾਹ ਵੀ ਹੈ ਦੋਸ਼ੀ'
NEXT STORY