ਲੁਧਿਆਣਾ (ਮੁੱਲਾਂਪੁਰੀ) : ਪੰਜਾਬ ਦੀ ਸਿਆਸਤ ਤੇ ਪੁਲਸ ਪ੍ਰਸ਼ਾਸਨ 'ਚ ਅੱਜ ਹਾਈਕੋਰਟ 'ਚ ਖੁੱਲ੍ਹਣ ਵਾਲੇ ਲਿਫਾਫੇ ਵੱਡੀ ਹਲਚਲ ਪੈਦਾ ਕਰ ਸਕਦੇ ਹਨ। ਪਤਾ ਲੱਗਾ ਹੈ ਕਿ ਅੱਜ ਹੀ ਮਾਣਯੋਗ ਪੰਜਾਬ ਤੇ ਹਰਿਆਣਾ ਹਾਈਕੋਰਟ 'ਚ ਪੰਜਾਬ ਪੁਲਸ ਦੇ ਤਿੰਨ ਵੱਡੀਆਂ ਤੋਪਾਂ ਦੇ ਨਾਂ ਐੱਸ. ਟੀ. ਐੱਫ. ਵਲੋਂ ਸੀਲ ਕੀਤੇ ਬੰਦ ਲਿਫਾਫੇ 'ਚ ਖੁੱਲ੍ਹਣ ਜਾ ਰਹੇ ਹਨ।
ਇਨ੍ਹਾਂ ਲਿਫਾਫਿਆਂ ਦੇ ਖੁੱਲ੍ਹਣ 'ਤੇ ਚੋਟੀ ਦੇ ਉੱਚ ਅਧਿਕਾਰੀਆਂ 'ਚੋਂ ਕਿਸ 'ਤੇ ਦੋਸ਼ ਲੱਗਦੇ ਹਨ ਤੇ ਕਿਸ ਨੂੰ ਕਲੀਨ ਚਿੱਟ ਮਿਲਦੀ ਹੈ। ਇਹ ਤਾਂ ਲਿਫਾਫੇ ਖੁੱਲ੍ਹਣ ਤੋਂ ਬਾਅਦ ਮਾਣਯੋਗ ਜੱਜ ਹੀ ਫਰਮਾਉਣਗੇ। ਦੂਜੇ ਪਾਸੇ ਇਹ ਵੀ ਪਤਾ ਲੱਗਾ ਹੈ ਕਿ ਠੀਕ ਉਸ ਤੋਂ ਅਗਲੇ ਦਿਨ ਇਕ ਹੋਰ ਲਿਫਾਫਾ ਖੁੱਲ੍ਹਣ ਜਾ ਰਿਹਾ ਹੈ, ਜਿਸ 'ਚ ਵੀ ਨਸ਼ਿਆਂ ਦੇ ਮਾਮਲੇ ਨੂੰ ਲੈ ਕੇ ਕੀਤੀ ਜਾਂਚ ਬਾਰੇ ਹਾਈਕੋਰਟ 'ਚ ਪੇਸ਼ ਕੀਤੀ ਰਿਪੋਰਟ ਦੱਸੀ ਜਾ ਰਹੀ ਹੈ। ਇਸ ਲਿਫਾਫੇ 'ਚ ਇਕ ਸਾਬਕਾ ਅਕਾਲੀ ਮੰਤਰੀ ਜਿਸ 'ਤੇ ਪਿਛਲੇ ਸਮੇਂ ਨਸ਼ੇ ਦੇ ਕਥਿਤ ਦੋਸ਼ ਲੱਗੇ ਸਨ।
ਹੁਣ ਦੇਖਣਾ ਇਹ ਹੋਵੇਗਾ ਕਿ ਉਸ ਨੂੰ ਕਲੀਨ ਚਿੱਟ ਮਿਲਦੀ ਹੈ ਜਾਂ ਫਿਰ ਉਸ 'ਤੇ ਵੀ ਲਿਫਾਫਾ ਭਾਰੀ ਪੈਂਦਾ ਹੈ। ਇਹ ਮਾਮਲਾ ਸਿਆਸੀ ਹਲਕਿਆਂ 'ਚ ਵੱਡਾ ਸਥਾਨ ਰੱਖਦਾ ਹੈ। ਬਾਕੀ ਸ਼ਾਇਦ ਪੰਜਾਬ ਦੇ ਇਤਿਹਾਸ 'ਚ ਪਹਿਲਾ ਮੌਕਾ ਹੋਵੇਗਾ ਕਿ ਹਾਈਕੋਰਟ 'ਚ ਤਿੰਨ ਵੱਡੇ ਚੋਟੀ ਦੇ ਉੱਚ ਅਧਿਕਾਰੀਆਂ ਦੇ ਲਿਫਾਫੇ ਖੁੱਲ੍ਹਣ ਜਾ ਰਹੇ ਹਨ ਤੇ ਉਸ ਤੋਂ ਬਾਅਦ ਸਿਆਸੀ ਖੇਤਰ 'ਚ ਵੱਡੀ ਹਲਚਲ ਜਾਂ ਸ਼ਾਂਤ ਕਰਨ ਵਾਲਾ ਫੈਸਲਾ ਆਪਣੇ ਆਪ 'ਚ ਵੱਡਾ ਸਥਾਨ ਰੱਖਦਾ ਹੈ ਕਿਉਂਕਿ ਇਹ ਮਾਮਲੇ ਪਿਛਲੇ ਲੰਬੇ ਸਮੇਂ ਤੋਂ ਕਈ ਘੁੰਮਣ ਘੇਰੀਆਂ 'ਚੋਂ ਘੁੰਮ ਕੇ ਹਾਈਕੋਰਟ 'ਚ ਪੁੱਜੇ, ਜਿੱਥੇ ਉਹ ਅੱਜ ਆਪਣਾ ਰਾਜ਼ ਖੋਲ੍ਹਣਗੇ, ਜਿਸ ਕਾਰਨ ਪੰਜਾਬੀਆਂ ਦੀਆਂ ਅੱਖਾਂ 'ਤੇ ਕੰਨ ਹਾਈਕੋਰਟ ਵੱਲ ਲੱਗੇ ਦੱਸੇ ਜਾ ਰਹੇ ਹਨ।
ਜਲੰਧਰ: ਫਗਵਾੜਾ ਗੇਟ ਸਥਿਤ ਇਲੈਕਟ੍ਰੀਸ਼ੀਅਨ ਦੀ ਦੁਕਾਨ 'ਚੋਂ 10 ਲੱਖ ਦੀ ਚੋਰੀ
NEXT STORY