ਜਲੰਧਰ (ਦੀਪਕ) — ਇਥੋਂ ਦੇ ਫਗਵਾੜਾ ਗੇਟ ਸਥਿਤ ਸੀ. ਬੀ. ਚੋਪੜਾ ਬ੍ਰਦਰਜ਼ ਦੀ ਦੁਕਾਨ ਨੂੰ ਨਿਸ਼ਾਨਾ ਬਣਾਉਂਦੇ ਹੋਏ ਚੋਰਾਂ ਨੇ ਰਾਤੋਂ-ਰਾਤ ਕਰੀਬ 10 ਲੱਖ ਦੀ ਚੋਰੀ ਕਰਕੇ ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ। ਜਾਣਕਾਰੀ ਦਿੰਦੇ ਹੋਏ ਸੈਂਟਰਲ ਟਾਊਨ ਦੇ ਰਹਿਣ ਵਾਲੇ ਦੁਕਾਨ ਦੇ ਮਾਲਕ ਪ੍ਰਮੋਦ ਚੋਪੜਾ ਪੁੱਤਰ ਹਰਬੰਸ ਲਾਲ ਨੇ ਦੱਸਿਆ ਕਿ ਬੀਤੀ ਰਾਤ ਉਹ ਦੁਕਾਨ ਨੂੰ ਤਾਲੇ ਲਗਾ ਕੇ ਆਪਣੇ ਘਰ ਗਏ ਸਨ। ਉਨ੍ਹਾਂ ਕਿਹਾ ਕਿ ਜਦੋਂ ਬੁੱਧਵਾਰ ਸਵੇਰੇ ਉਹ ਦੁਕਾਨ ਖੋਲ੍ਹਣ ਲਈ ਦੁਕਾਨ 'ਤੇ ਪਹੁੰਚੇ ਤਾਂ ਦੁਕਾਨ ਦੇ ਤਾਲੇ ਟੁੱਟੇ ਪਏ ਸਨ ਅਤੇ ਸਾਰਾ ਸਾਮਾਨ ਖਿਲਰਿਆ ਪਿਆ ਸੀ।

ਚੋਰ ਦੁਕਾਨ 'ਚੋਂ ਕਰੀਬ ਸਵਾ ਲੱਖ ਰੁਪਏ ਨਕਦੀ ਸਮੇਤ ਲੱਖਾਂ ਦੀ ਕੀਮਤ 'ਚ ਬਿਜਲੀ ਦਾ ਸਾਮਾਨ ਚੋਰੀ ਕਰਕੇ ਲੈ ਗਏ ਹਨ। ਪ੍ਰਮੋਦ ਮੁਤਾਬਕ ਕਰੀਬ 10 ਲੱਖ ਰੁਪਏ ਦਾ ਨੁਕਸਾਨ ਹੋਇਆ ਹੈ। ਪ੍ਰਮੋਦ ਵੱਲੋਂ ਇਸ ਸਬੰਧੀ ਤੁਰੰਤ ਥਾਣਾ ਨੰਬਰ-3 'ਚ ਸੂਚਨਾ ਦਿੱਤੀ ਗਈ। ਮੌਕੇ 'ਤੇ ਪਹੁੰਚੀ ਪੁਲਸ ਨੇ ਘਟਨਾ ਦਾ ਜਾਇਜ਼ਾ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਪਿੰਡ ਪੱਕੀ ਟਿੱਬੀ 'ਚ ਭਰਿਆ ਬਰਸਾਤੀ ਪਾਣੀ, 300 ਏਕੜ ਝੋਨੇ ਦੀ ਫ਼ਸਲ ਤਬਾਹ (ਵੀਡੀਓ)
NEXT STORY