ਆਨੰਦਪੁਰ ਸਾਹਿਬ: ਆਨੰਦਪੁਰ ਸਾਹਿਬ ਦੀ ਜੰਗਲਾਤ ਵਿਭਾਗ ਦੀ ਸਰਕਾਰੀ ਰੇਂਜ ਦੋਨਾਲ 'ਚ ਅੱਜ ਅਚਾਨਕ ਭਿਆਨਕ ਲੱਗ ਗਈ, ਜਿਸ ਨੂੰ ਬੁਝਾਉਣ ਲਈ 5 ਘੰਟੇ ਤਕ ਵੀ ਫਾਇਰ ਬ੍ਰਿਗੇਡ ਦੀ ਇਕ ਵੀ ਗੱਡੀ ਨਹੀਂ ਪਹੁੰਚੀ ਹੈ। ਜਿਸ ਦੌਰਾਨ ਸੈਂਕੜੇ ਏਕੜ ਜ਼ਮੀਨ 'ਚ ਲੱਗੇ ਸਰਕਾਰੀ ਪੇੜ-ਪੌਦਿਆਂ ਨੂੰ ਅੱਗ ਨੇ ਆਪਣੀ ਲਪੇਟ 'ਚ ਲੈ ਲਿਆ ਹੈ। ਜਾਣਕਾਰੀ ਮੁਤਾਬਕ 5 ਘੰਟੇ ਤੋਂ ਜ਼ਿਆਦਾ ਸਮੇਂ ਅੱਗ ਲੱਗੀ ਨੂੰ ਹੋ ਗਿਆ ਹੈ ਪਰ ਵਿਭਾਗ ਵਲੋਂ ਅਜੇ ਤਕ ਕੋਈ ਵੀ ਅੱਗ 'ਤੇ ਕਾਬੂ ਪਾਉਣ ਨਹੀਂ ਆਇਆ ਹੈ। ਇਸ ਦੌਰਾਨ ਜੰਗਲਾਤ ਵਿਭਾਗ ਦਾ ਕੋਈ ਵੀ ਅਧਿਕਾਰੀ ਅੱਗ ਬੁਝਾਉਣ ਲਈ ਉਥੇ ਮੌਜੂਦ ਨਹੀਂ ਸੀ। ਜਿਸ ਤੋਂ ਬਾਅਦ ਕੁੱਝ ਵਿਅਕਤੀਆਂ ਵਲੋਂ ਸਬੰਧਿਤ ਵਿਭਾਗ ਦੇ ਗਾਰਡ ਰਾਮਪਾਲ ਨਾਲ ਸੰਪਰਕ ਕੀਤਾ ਗਿਆ ਤਾਂ ਉਸ ਦਾ ਫੋਨ ਬੰਦ ਆਇਆ। ਉਸ ਉਪਰੰਤ ਉਨ੍ਹਾਂ ਦੇ ਉਚ ਅਧਿਕਾਰੀ ਜਿਲਾ ਵਨ ਅਫਸਰ ਨੇਵੀ ਨੂੰ ਫੋਨ ਕੀਤਾ ਤਾਂ ਉਸ ਨੇ ਫੋਨ ਨਹੀਂ ਚੁੱਕਿਆ। ਅੰਤ 'ਚ ਜਦ ਵਿਭਾਗ ਦੇ ਬਲਾਕ ਅਫਸਰ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਨੇ ਕਿਹਾ ਕਿ ਉਹ ਅੱਗ ਬੁਝਾ ਕੇ ਵਾਪਸ ਆਪਣੇ ਘਰਾਂ ਨੂੰ ਜਾ ਚੁਕੇ ਹਨ ਪਰ ਮੌਕੇ 'ਤੇ ਅੱਗ ਦਾ ਤਾਂਡਵ ਮਚਾ ਹੋਇਆ ਹੈ। ਉਥੇ ਹੀ ਵਿਭਾਗ ਦਾ ਕਹਿਣਾ ਹੈ ਕਿ ਸਾਰੇ ਲੋਕ ਖਾਣਾ ਖਾਣ ਤੇ ਆਰਾਮ ਕਰਨ ਲਈ ਆਪਣੇ ਘਰਾਂ 'ਚ ਜਾ ਚੁਕੇ ਹਨ। ਉਥੇ ਹੈਰਾਨੀ ਦੀ ਗੱਲ ਹੈ ਕਿ ਜੰਗਲਾਤ ਵਿਭਾਗ ਦੀ ਮਾਤਰ ਇਕ ਅੱਗ ਬੁਝਾਉਣ ਵਾਲੀ ਗੱਡੀ ਵੀ ਖਰਾਬ ਹੋ ਚੁਕੀ ਹੈ। ਜਿਸ ਦੇ ਚੱਲਦੇ ਫਾਇਰ ਬ੍ਰਿਗੇਡ ਦੀ ਕੋਈ ਵੀ ਗੱਡੀ ਅੱਗ ਬੁਝਾਉਣ ਲਈ ਨਹੀਂ ਪਹੁੰਚ ਸਕੀ।
ਮਾਨਸਾ 'ਚ ਪੁਲਸ ਤੇ ਗੈਂਗਸਟਰਾਂ ਵਿਚਾਲੇ ਫਾਇਰਿੰਗ, ਬੁੱਢਾ ਗਰੁੱਪ ਦੇ 4 ਮੈਂਬਰ ਗ੍ਰਿਫਤਾਰ
NEXT STORY