ਝਬਾਲ (ਨਰਿੰਦਰ) - ਪੰਜਾਬ ਹਰਿਆਣਾਂ ਹਾਈ ਕੋਰਟ ਦੇ ਜੱਜ ਐੱਚ. ਐੱਸ. ਮਦਾਨ ਵੀਰਵਾਰ ਨੂੰ ਮਾਝੇ ਦੇ ਪ੍ਰਸਿੱਧ ਇਤਿਹਾਸਕ ਬੀੜ ਬਾਬਾ ਬੁਢਾ ਸਾਹਿਬ ਜੀ ਵਿਖੇ ਪਰਿਵਾਰ ਸਮੇਤ ਨਤਮਸਤਕ ਹੋਏ, ਜਿਥੇ ਉਨ੍ਹਾਂ ਨੇ ਗੁਰਦੁਆਰਾਂ ਸਾਹਿਬ ਵਿਖੇ ਮੱਥਾਂ ਟੇਕਿਆਂ ਅਤੇ ਬੈਠ ਕੇ ਗੁਰਬਾਣੀ ਦਾ ਕੀਰਤਨ ਸਰਵਣ ਕੀਤਾ। ਇਸ ਸਮੇਂ ਮਦਾਨ ਨੇ ਸਰਬੱਤ ਦੇ ਭਲੇ ਲਈ ਅਰਦਾਸ ਬੇਨਤੀ ਵੀ ਕੀਤੀ। ਇਸ ਸਮੇਂ ਉਨ੍ਹਾਂ ਨੂੰ ਮੈਨੇਜਰ ਜਸਪਾਲ ਸਿੰਘ ਨੇ ਗੁਰੂ ਘਰ ਵਲੋਂ ਸਿਰੋਪਾਂ ਅਤੇ ਬਾਬਾ ਬੁੱਢਾ ਸਾਹਿਬ ਜੀ ਦੀ ਤਸਵੀਰ ਭੇਟ ਕੀਤੀ। ਇਸ ਮੌਕੇ ਉਨ੍ਹਾਂ ਨਾਲ ਐੱਸ. ਪੀ ਤਿਲਕ ਰਾਜ, ਡੀ. ਐੱਸ. ਪੀ ਪਿਆਰਾ ਸਿੰਘ, ਥਾਣਾ ਮੁਖੀ ਝਬਾਲ ਇੰ. ਹਰਪ੍ਰੀਤ ਸਿੰਘ, ਦਿਲਬਾਗ ਸਿੰਘ ਰਿਕਾਰਡ ਕੀਪਰ, ਐਡੀਸ਼ਨਲ ਮੈਨੇਜਰ ਸਤਨਾਮ ਸਿੰਘ ਝਬਾਲ, ਗੁਰਜੀਤ ਸਿੰਘ ਪੰਜਵੜ ਆਦਿ ਹਾਜ਼ਰ ਸਨ।
ਜੰਗਲ 'ਚੋਂ ਸਰਕਾਰੀ ਦਰੱਖਤ ਕੱਟਣ ਵਾਲੇ ਅਣਪਛਾਤੇ ਵਿਅਕਤੀਆਂ ਖਿਲਾਫ ਮਾਮਲਾ ਦਰਜ
NEXT STORY