ਪੰਜਾਬ— ਪੰਜਾਬ ਸਰਕਾਰ ਦੀਆਂ ਹਿਦਾਇਤਾਂ 'ਤੇ 15 ਜੂਨ ਤੋਂ ਝੋਨੇ ਦੀ ਬਿਜਾਈ ਸ਼ੁਰੂ ਹੋ ਗਈ ਹੈ। ਤਸਵੀਰਾਂ ਪਟਿਆਲਾ ,ਤਰਨਤਾਰਨ ਤੇ ਤਲਵੰਡੀ ਸਾਬੋ ਦੀਆਂ ਹਨ। ਜਿੱਥੇ ਕਿਸਾਨਾਂ ਨੇ ਝੋਨਾ ਲਗਾਉਣਾ ਸ਼ੁਰੂ ਕਰ ਦਿੱਤਾ ਹੈ ਪਰ ਬਿਜਾਈ ਦੇ ਪਹਿਲੇ ਦਿਨ ਬਹੁਤ ਘੱਟ ਕਿਸਾਨ ਝੋਨਾ ਲਗਾਉਂਦੇ ਨਜ਼ਰ ਆਏ। ਸਰਕਾਰ ਵੱਲੋਂ ਪੂਰੀ ਬਿਜਲੀ ਮੁਹੱਈਆ ਨਾ ਕਰਵਾਉਣ 'ਤੇ ਕਿਸਾਨ ਤੇ ਮਜ਼ਦੂਰ ਕਾਫੀ ਪਰੇਸ਼ਾਨ ਹਨ। ਬਿਜਲੀ ਦੇ ਕੱਟ ਕਾਰਨ ਕਿਸਾਨਾਂ ਨੂੰ ਝੋਨਾ ਲਗਾਉਣ ਲਈ ਮਹਿੰਗੇ ਰੇਟ ਦਾ ਡੀਜ਼ਲ ਫੂਕ ਕੇ ਪਾਣੀ ਦਾ ਪ੍ਰਬੰਧ ਕਰਨਾ ਪੈ ਰਿਹਾ ਹੈ। ਕਿਸਾਨਾਂ ਨੇ ਰੋਸ ਜਤਾਇਆ ਹੈ ਕਿ ਸਰਕਾਰ ਨੇ ਅੱਠ ਘੰਟੇ ਬਿਜਲੀ ਦੇਣ ਦਾ ਵਾਅਦਾ ਕੀਤਾ ਸੀ, ਪਰ ਉਹਨਾਂ ਨੂੰ 4 ਤੋਂ 5 ਘੰਟੇ ਤੱਕ ਵੀ ਬਿਜਲੀ ਨਹੀਂ ਮਿਲ ਰਹੀ।

ਇਸ ਵਾਰ ਝੋਨਾ ਲਗਾਉਣ ਲਈ ਮਜ਼ਦੂਰ ਨਾ ਮਿਲਣ ਕਾਰਨ ਵੀ ਕਿਸਾਨ ਪਰੇਸ਼ਾਨ ਹਨ। ਦਰਅਸਲ ਯੂ.ਪੀ., ਬਿਹਾਰ ਤੋਂ ਆ ਕੇ ਮਜ਼ਦੂਰ ਝੋਨੇ ਦੀ ਬਿਜਾਈ ਕਰਦੇ ਹਨ ਪਰ ਮਹਿੰਗਾਈ ਵੱਧਣ ਨਾਲ ਮਜ਼ਦੂਰਾਂ ਨੇ ਵੀ ਆਪਣਾ ਰੇਟ ਵਧਾ ਦਿੱਤਾ ਹੈ, ਜਿਸ ਕਾਰਨ ਕਿਸਾਨਾਂ ਨੂੰ ਮਜ਼ਦੂਰ ਬਹੁਤ ਮੁਸ਼ਕਲ ਨਾਲ ਮਿਲ ਰਹੇ ਹਨ। ਦੂਜੇ ਪਾਸੇ ਕਿਸਾਨਾਂ ਦੀ ਸਮੱਸਿਆਵਾਂ ਤੋਂ ਅਣਜਾਣ ਪਾਵਰਕਾਮ ਦੇ ਅਧਿਕਾਰੀ ਝੋਨੇ ਦੀ ਫਸਲ ਲਈ ਪੂਰੇ ਪੁਖਤਾ ਇੰਤਜ਼ਾਮ ਕਰਨ ਦੀ ਗੱਲ ਕਹਿ ਰਹੇ ਹਨ। ਖੇਤੀਬਾੜੀ ਵਿਭਾਗ ਮੁਤਾਬਕ ਇਸ ਵਾਰ ਝੋਨੇ ਦਾ ਰਕਬਾ ਘੱਟ ਗਿਆ ਹੈ। ਖੇਤੀਬਾੜੀ ਅਫਸਰ ਨੇ ਕਿਸਾਨਾਂ ਨੂੰ ਸਰਕਾਰੀ ਹਿਦਾਇਤਾਂ ਮੁਤਾਬਕ ਬੀਜ ਬੀਜਣ ਦੀ ਅਪੀਲ ਕੀਤੀ ਹੈ।
ਸਾਵਧਾਨ ਅਜਿਹੇ ਸ਼ਾਤਰ ਚੋਰ ਤੁਹਾਡਾ ਵਾਹਨ ਲੈ ਕੇ ਵੀ ਹੋ ਸਕਦੇ ਨੇ ਰਫੂਚੱਕਰ (ਵੀਡੀਓ)
NEXT STORY