ਪਟਿਆਲਾ— ਕਾਲਜਾਂ ਵਿਚ ਐਡਮਿਸ਼ਨ ਪ੍ਰਕਿਰਿਆ ਲਗਭਗ ਖਤਮ ਹੋਣ ਵਾਲੀ ਹੈ। ਉਥੇ ਹੀ ਕਾਲਜਾਂ ਨੇ 1 ਅਗਸਤ ਤੋਂ ਕਲਾਸਾਂ ਵੀ ਸ਼ੁਰੂ ਕਰ ਦਿੱਤੀਆਂ ਹਨ ਪਰ ਸਵਾਲ ਇਹ ਹੈ ਕਿ ਇਨ੍ਹਾਂ ਕਲਾਸਾਂ ਵਿਚ ਪੜ੍ਹਾਏਗਾ ਕੌਣ। ਕਿਉਂਕਿ ਪੰਜਾਬ ਵਿਚ 48 ਕਾਲਜਾਂ ਵਿਚ 1271 ਅਹੁਦੇ ਅਸਿਸਟੈਂਟ ਪ੍ਰੋਫੈਸਰਾਂ ਦੇ ਖਾਲੀ ਪਏ ਹੋਏ ਹਨ। ਇਸ ਤੋਂ ਸਪੱਸ਼ਟ ਹੈ ਕਿ ਕਾਲਜਾਂ ਵਿਚ ਅਧਿਆਪਕ ਨਾ ਹੋਣ ਨਾਲ ਉਨ੍ਹਾਂ ਨੂੰ ਗੈਸਟ ਫੈਕੇਲਿਟੀ 'ਤੇ ਨਿਰਭਰ ਰਹਿਣਾ ਪਏਗਾ। ਉਥੇ ਹੀ ਪਿਛਲੇ ਲੰਬੇ ਸਮੇਂ ਤੋਂ ਕਾਲਜਾਂ ਵਿਚ ਅਧਿਆਪਕਾਂ ਦੀ ਭਰਤੀ ਨਹੀਂ ਹੋਈ ਹੈ। ਕਾਲਜਾਂ ਦੀ ਇਸ ਸਮੱਸਿਆ ਨੂੰ ਲੈ ਕੇ ਨਾ ਤਾਂ ਪੰਜਾਬ ਸਰਕਾਰ ਗੰਭੀਰ ਹੈ ਅਤੇ ਨਾ ਹੀ ਹਾਇਰ ਐਜੂਕੇਸ਼ਨ ਡਿਪਾਰਟਮੈਂਟ ਗੰਭੀਰ ਹੈ।
ਪੰਜਾਬ ਵਿਚ 48 ਕਾਲਜਾਂ ਵਿਚ 1873 ਅਧਿਆਪਕਾਂ ਦੇ ਅਹੁਦੇ ਹਨ। ਇਨ੍ਹਾਂ ਵਿਚ ਸਿਰਫ 90 ਪ੍ਰੋਫੈਸਰ ਐਕਸਟੈਂਸ਼ਨ 'ਤੇ ਪੜ੍ਹਾ ਰਹੇ ਹਨ ਅਤੇ ਸਿਰਫ 512 ਅਧਿਆਪਕ ਹੀ ਕਾਲਜਾਂ ਵਿਚ ਪੜ੍ਹਾ ਰਹੇ ਹਨ। ਜਦੋਂ ਕਿ 1271 ਅਹੁਦੇ ਖਾਲੀ ਪਏ ਹੋਏ ਹਨ। ਜਦੋਂ ਕਿ ਯੂ.ਜੀ.ਸੀ. ਦੇ ਨਿਯਮਾਂ ਮੁਤਾਬਕ ਇਕ ਅਧਿਆਪਕ ਦੀ ਕਲਾਸ ਵਿਚ 60 ਵਿਦਿਆਰਥੀ ਹੋਣੇ ਚਾਹੀਦੇ ਹਨ ਪਰ ਪੰਜਾਬ ਦੇ ਕਾਲਜਾਂ ਵਿਚ ਇਹ ਨਿਯਮ ਤਾਂ ਲਾਗੂ ਹੋ ਨਹੀਂ ਰਿਹਾ ਹੈ। ਇਕ ਅਧਿਆਰਕ ਇਕ ਕਲਾਸ ਵਿਚ ਕਰੀਬ 150 ਵਿਦਿਆਰਥੀਆਂ ਨੂੰ ਪੜ੍ਹਾ ਰਿਹਾ ਹੈ। ਇਸ ਤੋਂ ਸਪਸ਼ਟ ਹੈ ਕਿ ਮੌਜੂਦਾ ਪ੍ਰੋਫੈਸਰਾਂ 'ਤੇ ਵਾਧੂ ਬੋਝ ਪਾਇਆ ਜਾ ਰਿਹਾ ਹੈ। ਇਸ ਮਾਮਲੇ ਵਿਚ ਸੈਕਰੇਟਰੀ ਵੀਕੇ ਮੀਣਾ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਡੀ.ਪੀ.ਆਈ. ਕਾਲਜ ਹੀ ਜ਼ਿਆਦਾ ਜਾਣਕਾਰੀ ਦੇ ਸਕਦਾ ਹੈ।
ਸਿਹਤ ਮੰਤਰੀ ਵਲੋਂ 5 ਨਸ਼ਾ ਛੁਡਾਊ ਜਾਗਰੂਕ ਵੈਨਾਂ ਨੂੰ ਹਰੀ ਝੰਡੀ
NEXT STORY