ਸਾਹਨੇਵਾਲ (ਜਗਰੂਪ)- ਕਣਕ ਦੀ ਵਾਢੀ ਕਰਨ ਆਪਣੇ 2 ਪੁੱਤਰਾਂ ਨਾਲ ਰੋਜ਼ੀ-ਰੋਟੀ ਲਈ ਪਲਵਰ (ਯੂ. ਪੀ.) ਜਾ ਰਹੇ ਸਾਬਕਾ ਫ਼ੌਜੀ ਕਿਸਾਨ ਦੇ 2 ਮੁੰਡਿਆਂ ਦੀ ਐਕਸੀਡੈਂਟ ਦੌਰਾਨ ਫੱਟੜ ਹੋ ਗਏ, ਜਿਨ੍ਹਾਂ ਦੀ ਇਲਾਜ ਦੌਰਾਨ ਹਸਪਤਾਲ ’ਚ ਮੌਤ ਹੋ ਗਈ। ਥਾਣਾ ਸਾਹਨੇਵਾਲ ਪੁਲਸ ਨੇ ਮਾਮਲਾ ਦਰਜ ਕਰ ਕੇ ਕੈਂਟਰ ਚਾਲਕ ਨੂੰ ਗ੍ਰਿਫ਼ਤਾਰ ਕਰ ਕੇ ਅਗਲੇਰੀ ਕਾਰਵਾਈ ਆਰੰਭ ਦਿੱਤੀ।
ਇਹ ਖ਼ਬਰ ਵੀ ਪੜ੍ਹੋ - ਪੰਜਾਬੀਆਂ ਦੇ ਹੱਥੋਂ ਨਿਕਲਿਆ ਖ਼ਾਸ ਮੌਕਾ! ਹੁਣ ਹੋਰ ਢਿੱਲੀ ਕਰਨੀ ਪਵੇਗੀ ਜੇਬ
ਥਾਣਾ ਸਾਹਨੇਵਾਲ ਦੇ ਜਾਂਚ ਅਧਿਕਾਰੀ ਨੇ ਦੱਸਿਆ ਕਿ ਬੀਤੇ ਦਿਨੀਂ ਅਵਤਾਰ ਸਿੰਘ ਪੁੱਤਰ ਰੂੜ ਸਿੰਘ ਵਾਸੀ ਨੰਗਲ ਝਵਰ ਥਾਣਾ ਸ੍ਰੀ ਹਰਗੋਬਿੰਦਪੁਰ ਜ਼ਿਲ੍ਹਾ ਗੁਰਦਾਸਪੁਰ ਆਪਣੇ ਨੌਜਵਾਨ ਪੁੱਤਰ ਗੁਰਪਿੰਦਰ ਸਿੰਘ ਅਤੇ ਰਾਜਵਿੰਦਰ ਸਿੰਘ ਉਰਫ ਰਾਜਾ (19) ਪੁੱਤਰ ਜਰਨੈਲ ਸਿੰਘ ਵਾਸੀ ਪਿੰਡ ਨੰਗਲ ਡਵਰ ਥਾਣਾ ਸ੍ਰੀ ਹਰਗੋਬਿੰਦਪੁਰ ਜ਼ਿਲ੍ਹਾ ਗੁਰਦਾਸਪੁਰ (ਦੋਵੇਂ ਮੌਸੇਰੇ ਭਰਾ) ਨਾਲ ਪਲਵਰ (ਯੂ. ਪੀ.) ਵਿਖੇ ਕਣਕ ਦੀ ਫ਼ਸਲ ਕੱਟਣ ਲਈ ਆਪਣੇ ਟਰੈਕਟਰ-ਟਰਾਲੀ ਅਤੇ ਤੂੜੀ ਵਾਲੇ ਰੀਪਰ ਲੈ ਕੇ ਜਾ ਰਹੇ ਸਨ।
ਇਹ ਖ਼ਬਰ ਵੀ ਪੜ੍ਹੋ - ਲਓ ਜੀ, ਕੱਟਿਆ ਗਿਆ ਚਲਾਨ! ਪੰਜਾਬ ਖ਼ਿਲਾਫ਼ ਮੈਚ ਦੌਰਾਨ ਕੀਤੀ ਕਰਤੂਤ ਲਈ Bowler ਨੂੰ ਮਿਲੀ ਸਜ਼ਾ
ਜਦੋਂ ਉਹ ਗੁਰਦੁਆਰਾ ਸ੍ਰੀ ਰੇਰੂ ਸਾਹਿਬ ਨੰਦਪੁਰ ਸਾਹਨੇਵਾਲ ਪੁੱਜੇ ਤਾਂ ਦੋਸ਼ੀ ਸੁਰਿੰਦਰ ਸਿੰਘ ਪੁੱਤਰ ਸੁੱਲਖਣ ਸਿੰਘ ਵਾਸੀ ਨਵਾਂ ਕੋਟ ਥਾਣਾ ਜੰਡਿਆਲਾ ਗੁਰੂ, ਜ਼ਿਲ੍ਹਾ ਅੰਮ੍ਰਿਤਸਰ ਨੇ ਆਪਣਾ ਅਸ਼ੋਕਾ ਲੇਲੈਂਡ ਕੈਂਟਰ ਦੀ ਫੇਟ ਮਾਰ ਦਿੱਤੀ, ਜਿਸ ਨਾਲ ਗੁਰਪਿੰਦਰ ਸਿੰਘ ਅਤੇ ਰਾਜਵਿੰਦਰ ਸਿੰਘ ਨੂੰ ਕਾਫੀ ਸੱਟਾਂ ਲੱਗੀਆਂ। ਉਨ੍ਹਾਂ ਨੂੰ ਇਲਾਜ ਲਈ ਹਸਪਤਾਲ ਲਿਜਾਇਆ ਗਿਆ, ਜਿਥੇ ਡਾਕਟਰਾਂ ਨੇ ਇਲਾਜ ਦੌਰਾਨ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ। ਰੀਪਰ ਅਤੇ ਟਰੈਕਟਰ-ਟਰਾਲੀ ਦਾ ਵੀ ਕਾਫੀ ਨੁਕਾਸਨ ਹੋ ਗਿਆ। ਪੁਲਸ ਨੇ ਮਾਮਲਾ ਦਰਜ ਕਰ ਕੇ ਕੈਂਟਰ ਚਾਲਕ ਨੂੰ ਕੈਂਟਰ ਸਮੇਤ ਕਾਬੂ ਕਰ ਲਿਆ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਤੇਜ਼ ਰਫ਼ਤਾਰ ਟਿੱਪਰ ਨਾਲ ਹਾਦਸੇ ’ਚ ਨੌਜਵਾਨ ਦੀ ਮੌਤ
NEXT STORY