ਚੰਡੀਗੜ੍ਹ : ਪੰਜਾਬ ਕੈਬਨਿਟ ਦੀ ਅਹਿਮ ਮੀਟਿੰਗ ਚੰਡੀਗੜ੍ਹ ਵਿਖੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਹੋਈ। ਪੰਜਾਬ ਕੈਬਨਿਟ ਨੇ ਸਮਗਲਿੰਗ ਨੂੰ ਰੋਕਣ ਲਈ ਐਕਸਾਈਜ਼ ਐਕਟ 'ਚ ਸੋਧ ਕੀਤਾ ਹੈ। 27 ਨੂੰ ਵਿਧਾਨ ਸਭਾ ਵਿਚ ਬਿੱਲ ਪਾਸ ਹੋਵੇਗਾ। ਕੈਬਨਿਟ ਨੇ ਝੋਨੇ ਅਤੇ ਕਣਕ ਦੀ ਫਸਲ 'ਤੇ ਮਾਰਕੀਟ ਫੀਸ ਵਿਚ ਵਧਾ ਕੀਤਾ ਹੈ ਇਹ 1 ਤੋਂ 2 ਅਤੇ 2 ਤੋਂ 3 ਫੀਸਦੀ ਤੱਕ ਕੀਤਾ ਗਿਆ ਹੈ। ਕੈਬਨਿਟ ਬੈਠਕ ਤੋਂ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਕਿਹਾ ਕਿ ਜੀ. ਐੱਸ. ਟੀ. ਇਕ ਵੱਡੀ ਸਮੱਸਿਆ ਹੈ। ਜਿਸ ਕਾਰਨ ਕੇਂਦਰ ਕੋਲ ਪੰਜਾਬ ਦੇ 3600 ਕਰੋੜ ਰੁਪਏ ਫਸੇ ਪਏ ਹਨ। ਵਾਰ-ਵਾਰ ਕਹਿਣ 'ਤੇ ਵੀ ਜੋ ਅਦਾਅ ਨਹੀਂ ਕੀਤੇ ਜਾ ਰਹੇ, ਜਿਸ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਕੇਂਦਰ ਨੂੰ ਪੱਤਰ ਲਿਖਿਆ ਜਾਵੇਗਾ। ਮਨਪ੍ਰੀਤ ਮੁਤਾਬਕ ਜੀ. ਐੱਸ ਟੀ. ਕਰਕੇ ਹੀ ਕਈ ਥਾਵਾਂ 'ਤੇ ਪੈਨਸ਼ਨ ਰੁਕੀ ਹੋਈ ਹੈ,
ਇਸ ਦੇ ਨਾਲ ਹੀ ਕੈਬਨਿਟ ਨੇ ਕੌਆਪਰੇਟਿਵ ਸੋਸਾਇਟੀ 'ਚ 6 ਸੋਧਾਂ ਨੂੰ ਮਨਜ਼ੂਰੀ ਦੇ ਦਿੱਤੀ ਹੈ। ਪੰਜਾਬ ਰੂਰਲ ਡਿਵੈਲਪਮੈਂਟ ਬੋਰਡ ਬਿੱਲ ਨੂੰ ਵੀ ਕੈਬਨਿਟ ਦੀ ਮਨਜ਼ੂਰੀ ਮਿਲ ਗਈ ਹੈ। ਲੁਧਿਆਣਾ ਹਾਦਸੇ ਬਾਰੇ ਬੋਲਦਿਆਂ ਮਨਪ੍ਰੀਤ ਨੇ ਕਿਹਾ ਕਿ ਕੈਬਨਿਟ ਨੇ ਇਸ 'ਤੇ ਭਾਰੀ ਅਫਸੋਸ ਜਤਾਇਆ ਹੈ ਤੇ ਇਹ ਫੈਸਲਾ ਹੋਇਆ ਹੈ ਕਿ ਫਾਇਰ ਬ੍ਰਿਗੇਡ ਦੇ ਮੁਲਾਜ਼ਮਾਂ ਨੂੰ ਇਕ ਵਿਸ਼ੇਸ਼ ਡਰੈਸ ਦਿੱਤੀ ਜਾਵੇਗੀ ਤਾਂ ਜੋ ਹਾਦਸੇ ਮੌਕੇ ਫਾਇਰ ਬ੍ਰਿਗੇਡ ਮੁਲਾਜ਼ਮਾਂ ਦਾ ਨੁਕਸਾਨ ਨਾ ਹੋਵੇ।
ਮਹਿਲਾ ਨੂੰ ਅਸ਼ਲੀਲ ਇਸ਼ਾਰੇ ਕਰਨ ਦੇ ਦੋਸ਼ 'ਚ ਨੌਜਵਾਨ ਖਿਲਾਫ ਕੇਸ ਦਰਜ
NEXT STORY