ਬਠਿੰਡਾ (ਵਰਮਾ)-12 ਸਾਲਾ ਮਾਸੂਮ ਨਾਲ ਥਾਣਾ ਕੋਤਵਾਲੀ 'ਚ ਪੁਲਸ ਵੱਲੋਂ ਕੀਤੇ ਗਏ ਥਰਡ ਡਿਗਰੀ ਟਾਰਚਰ ਦੇ ਮਾਮਲੇ 'ਚ ਬਾਲ ਕਮਿਸ਼ਨ ਨੇ ਪੀੜਤ ਬੱਚੇ ਦਾ ਦੁਬਾਰਾ ਮੈਡੀਕਲ ਕਰਵਾਉਣ ਦਾ ਹੁਕਮ ਦਿੱਤਾ, ਜਿਸ ਤਹਿਤ ਚਾਰ ਡਾਕਟਰਾਂ ਦੀ ਟੀਮ ਨੇ ਬੁੱਧਵਾਰ ਨੂੰ ਰੀਮੈਡੀਕਲ ਕੀਤਾ। ਆਪਣੀ ਰਿਪੋਰਟ 'ਚ ਮੈਡੀਕਲ ਬੋਰਡ ਦੇ ਡਾਕਟਰਾਂ ਨੇ ਥਰਡ ਡਿਗਰੀ ਟਾਰਚਰ ਦੀ ਪੁਸ਼ਟੀ ਕਰ ਦਿੱਤੀ। ਇਸ ਮੈਡੀਕਲ ਟੀਮ 'ਚ ਡਾ. ਗੁਰਮੇਲ ਸਿੰਘ, ਡਾ. ਮਨਪ੍ਰੀਤ ਸਿੰਘ, ਡਾ. ਸੀਮਾ ਤੇ ਡਾ. ਬਾਂਸਲ ਸ਼ਾਮਲ ਸਨ, ਜਿਨ੍ਹਾਂ ਨੇ ਕਮਿਸ਼ਨ ਦੇ ਹੁਕਮਾਂ ਅਨੁਸਾਰ ਹੀ ਮੈਡੀਕਲ ਕੀਤਾ। ਬੁੱਧਵਾਰ ਨੂੰ ਪੀੜਤ ਬੱਚੇ ਦੀ ਮਾਂ ਅਮਨਦੀਪ ਕੌਰ ਨੇ ਦੱਸਿਆ ਕਿ ਅੱਜ ਉਸ ਦੇ ਬੱਚੇ ਦਾ ਮੈਡੀਕਲ ਹੋਇਆ ਹੈ ਪਰ ਉਸ ਵਿਚ ਪੈਟਰੋਲ ਦੀ ਗੱਲ ਸਾਹਮਣੇ ਇਸ ਲਈ ਨਹੀਂ ਆਈ ਕਿਉਂਕਿ ਘਟਨਾ ਦੇ 10 ਦਿਨ ਬਾਅਦ ਮੈਡੀਕਲ ਕੀਤਾ ਗਿਆ ਹੈ। ਪੀੜਤ ਬੱਚੇ ਦੀ ਮਾਂ ਨੇ ਦੋਸ਼ ਲਾਇਆ ਕਿ ਜਦੋਂ ਉਸ ਦੇ ਬੱਚੇ ਦਾ ਪਹਿਲਾਂ ਮੈਡੀਕਲ ਕੀਤਾ ਗਿਆ ਸੀ ਤਾਂ ਡਾਕਟਰਾਂ ਨੇ ਉਸੇ ਵੇਲੇ ਕਿਉਂ ਨਹੀਂ ਇੰਡੋਸਕੋਪੀ ਕੀਤੀ। ਬੱਚੇ ਦੀ ਮਾਂ ਨੇ ਮੰਗ ਕਰਦਿਆਂ ਕਿਹਾ ਕਿ ਪੁਲਸ ਜਲਦ ਤੋਂ ਜਲਦ ਮੁਲਜ਼ਮਾਂ 'ਤੇ ਕਾਰਵਾਈ ਕਰੇ। ਮੈਡੀਕਲ ਬੋਰਡ ਦੇ ਸੂਤਰਾਂ ਨੇ ਬੱਚੇ ਨਾਲ ਥਾਣੇ 'ਚ ਥਰਡ ਡਿਗਰੀ ਟਾਰਚਰ ਹੋਣ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਬੱਚੇ ਨੂੰ ਇੰਨੀ ਬੁਰੀ ਤਰ੍ਹਾਂ ਨਾਲ ਕੁੱਟਿਆ ਗਿਆ ਕਿ ਉਸ ਦੇ ਪੱਟਾਂ, ਪਿੱਠ ਅਤੇ ਹੱਥਾਂ-ਪੈਰਾਂ 'ਚ ਸੱਟਾਂ ਦੇ ਨਿਸ਼ਾਨ ਆਏ ਹਨ, ਜਿਸ ਤੋਂ ਸਾਫ ਜ਼ਾਹਰ ਹੁੰਦਾ ਹੈ ਕਿ ਪੁਲਸ ਨੇ ਬੱਚੇ ਨਾਲ ਅਣ-ਮਨੁੱਖੀ ਵਿਵਹਾਰ ਕੀਤਾ ਹੈ, ਜਿਸ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਹੈ।
ਕੀ ਕਹਿਣਾ ਹੈ ਐੱਸ. ਐੱਸ. ਪੀ. ਦਾ
ਐੱਸ. ਐੱਸ. ਪੀ. ਨਵੀਨ ਸਿੰਗਲਾ ਨੇ ਕਿਹਾ ਕਿ ਇਸ ਮਾਮਲੇ ਦੀ ਜਾਂਚ ਉਹ ਖੁਦ ਕਰ ਰਹੇ ਹਨ ਕਿਸੇ ਵੀ ਮੁਲਜ਼ਮ ਨੂੰ ਬਖ਼ਸ਼ੇ ਜਾਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ। ਉਨ੍ਹਾਂ ਕਿਹਾ ਕਿ ਮਾਸੂਮ ਨਾਲ ਹੋਈ ਦਰਿੰਦਗੀ ਨੂੰ ਲੈ ਕੇ ਪਰਿਵਾਰ ਨੂੰ ਪੂਰਾ ਇਨਸਾਫ ਦਿੱਤਾ ਜਾਵੇਗਾ। ਬੱਚੇ ਦਾ ਕਸੂਰ ਕਿੰਨਾ ਸੀ ਜਾਂਚ ਤੋਂ ਬਾਅਦ ਹੀ ਇਸ ਦਾ ਪਤਾ ਲੱਗੇਗਾ।
ਮੈਡੀਕਲ ਰਿਪੋਰਟ ਲਈ ਆਨਾ-ਕਾਨੀ
ਪੀੜਤ ਬੱਚੇ ਦੀ ਮਾਂ ਅਮਨਦੀਪ ਕੌਰ ਨੂੰ ਸਿਵਲ ਹਸਪਤਾਲ ਦੇ ਐੱਸ. ਐੱਮ. ਓ. ਡਾਕਟਰ ਐੱਸ. ਐੱਸ. ਗਿੱਲ ਨੇ ਰਿਪੋਰਟ ਦੇਣ ਤੋਂ ਆਨਾ-ਕਾਨੀ ਕੀਤੀ ਤੇ ਉਸ ਨਾਲ ਬਦਤਮੀਜ਼ੀ ਕੀਤੀ। ਉਨ੍ਹਾਂ ਦੱਸਿਆ ਕਿ ਬੱਚੇ ਦਾ ਡਾਕਟਰਾਂ ਦੇ ਬੋਰਡ ਨੇ ਮੈਡੀਕਲ ਕਰ ਦਿੱਤਾ ਤਾਂ ਕਰੀਬ 5 ਘੰਟੇ ਬਾਅਦ ਜਦ ਉਹ ਆਪਣੇ ਬੱਚੇ ਦੀ ਮੈਡੀਕਲ ਰਿਪੋਰਟ ਲੈਣ ਲਈ ਐੱਸ. ਐੱਮ. ਓ. ਦਫਤਰ ਵਿਚ ਗਈ ਤਾਂ ਪਹਿਲਾਂ ਉਸ ਨੂੰ ਫੀਸ ਭਰਨ ਲਈ ਹੇਠਾਂ ਭੇਜ ਦਿੱਤਾ। ਜਦ ਉਹ ਫੀਸ ਭਰ ਕੇ ਵਾਪਸ ਦਫਤਰ ਵਿਚ ਗਈ ਤਾਂ ਉਸ ਨੂੰ ਇਹ ਕਹਿ ਦਿੱਤਾ ਗਿਆ ਕਿ 5 ਵੱਜ ਗਏ ਹਨ ਤੇ ਰਿਪੋਰਟ ਨਹੀਂ ਦਿੱਤੀ ਜਾਵੇਗੀ। ਜਦੋਂ ਉਸ ਨੇ ਇਸ ਗੱਲ ਦਾ ਵਿਰੋਧ ਕੀਤਾ ਤਾਂ ਐੱਸ. ਐੱਮ. ਓ. ਨੇ ਉਸ ਨਾਲ ਬਦਤਮੀਜ਼ੀ ਕਰਦਿਆਂ ਕਿਹਾ ਕਿ ਗੈੱਟ ਆਊਟ ਫਰੋਮ ਹੇਅਰ। ਬੱਚੇ ਦੀ ਮਾਂ ਨੇ ਕਿਹਾ ਕਿ ਉਹ ਇਸ ਸਬੰਧੀ ਸਿਵਲ ਸਰਜਨ ਤੇ ਕਮਿਸ਼ਨਰ ਕੋਲ ਐੱਸ. ਐੱਮ. ਓ. ਦੀ ਸ਼ਿਕਾਇਤ ਕਰੇਗੀ।
17 ਮਈ ਤਕ ਸਾਰੇ ਘਰਾਂ 'ਚ ਲਾਉਣੇ ਹੋਣਗੇ ਸੋਲਰ ਪਲਾਂਟ
NEXT STORY