ਬੁਢਲਾਡਾ (ਬਾਂਸਲ)- ਸਥਾਨਕ ਸ਼ਹਿਰ ਅੰਦਰ ਗਊਸ਼ਾਲਾ ਅੰਦਰ ਨਹਿਰੀ ਪਾਣੀ ਦੀ ਪਾਈਪ ਦੌਰਾਨ ਨਾਜਾਇਜ਼ ਤੌਰ ’ਤੇ ਗਊਸ਼ਾਲਾ ਦੀ ਇਮਾਰਤ ਨੂੰ ਢਾਹੁਣ ਅਤੇ ਭਾਈਚਾਰਕ ਸਾਂਝ ਵਿਚ ਦਰਾਰ ਪਾਉਣ ਵਾਲੇ ਸੰਚਾਈ ਵਿਭਾਗ ਦੇ ਅਧਿਕਾਰੀ ਖ਼ਿਲਾਫ਼ ਰੋਸ ਪ੍ਰਗਟ ਕਰਨ ਲਈ ਬੁਢਲਾਡਾ ਸ਼ਹਿਰ 8 ਮਾਰਚ ਨੂੰ ਬੰਦ ਕਰਨ ਦਾ ਫ਼ੈਸਲਾ ਕੀਤਾ ਗਿਆ ਹੈ। ਸ਼ਹਿਰ ਦੇ ਵੱਖ-ਵੱਖ ਧਾਰਮਿਕ ਅਤੇ ਵਪਾਰਕ ਸੰਗਠਨਾਂ ਨੇ ਅਧਿਕਾਰੀ ਦੀ ਧੱਕੇਸ਼ਾਹੀ ਖ਼ਿਲਾਫ਼ ਰੋਸ ਪ੍ਰਗਟ ਕਰਦਿਆਂ ਸ਼ਹਿਰ ਨੂੰ ਬੰਦ ਕਰਨ ਦਾ ਫ਼ੈਸਲਾ ਕੀਤਾ ਗਿਆ। ਇਸ ਸਬੰਧੀ ਸਥਾਨਕ ਗਊਸ਼ਾਲਾ ਭਵਨ ਵਿਚ ਸ਼ਹਿਰੀਆਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਕਮੇਟੀ ਦੇ ਪ੍ਰਧਾਨ ਬ੍ਰਿਛਭਾਨ, ਵਿਨੋਦ ਕੁਮਾਰ, ਸੁਭਾਸ਼ ਕੁਮਾਰ, ਗਿਆਨ ਚੰਦ, ਆਸ਼ੂ ਸਿੰਗਲਾ ਨੇ ਦੱਸਿਆ ਕਿ ਗਊਸ਼ਾਲਾ ਅੰਦਰ ਵਾਰਡ ਨੰ. 7 ਨੂੰ ਜਾਣ ਵਾਲੇ ਖੇਤਾਂ ਨੂੰ ਪਾਣੀ ਜਾਣ ਲਈ ਸੰਚਾਈ ਵਿਭਾਗ ਵੱਲੋਂ ਖਾਲ ਬਣਾਇਆ ਹੋਇਆ ਹੈ।
ਇਹ ਖ਼ਬਰ ਵੀ ਪੜ੍ਹੋ - ਪੰਜਾਬ ਸਰਕਾਰ ਨੇ ਪੂਰੀ ਕੀਤੀ ਗਾਰੰਟੀ, ਮੁੱਖ ਮੰਤਰੀ ਨੇ ਖੁਦ ਦਿੱਤੀ ਜਾਣਕਾਰੀ
ਇਸ ਵਿਚ ਦੁਬਾਰਾ ਵਿਭਾਗ ਵੱਲੋਂ ਨਵੀਨੀਕਰਨ ਕਰਨ ਕਾਰਨ ਗਊਸ਼ਾਲਾ ਪ੍ਰਬੰਧਕ ਕਮੇਟੀ ਪਾਈਪ ਨੂੰ ਪਾਉਣ ਸਬੰਧੀ ਸਹਿਮਤੀ ਬਣਾ ਲਈ ਗਈ ਸੀ ਪਰ ਨਹਿਰੀ ਵਿਭਾਗ ਦੇ ਇਕ ਉੱਚ ਅਧਿਕਾਰੀ ਨੇ ਗਊਸ਼ਾਲਾ ਦੀ ਨਾਜਾਇਜ਼ ਤੌਰ ’ਤੇ ਇਮਾਰਤ ਢਾਹੁਣ, ਕਿਸਾਨਾਂ ਅਤੇ ਸ਼ਹਿਰ ਦੇ ਲੋਕਾਂ ਵਿਚਕਾਰ ਭਾਈਚਾਰਕ ਸਾਂਝ ਨੂੰ ਠੇਸ ਪਹੁੰਚਾਉਂਦਿਆਂ ਗਲਤ ਸ਼ਬਦਾਵਲੀ ਦੀ ਵਰਤੋਂ ਕਰਦਿਆਂ ਇਕ ਧਿਰ ਨੂੰ ਭੜਕਾਉਂਦਿਆਂ ਦਰਾਰ ਪਾਉਣ ਦੀ ਕੋਸ਼ਿਸ਼ ਕੀਤੀ ਗਈ, ਜਿਸ ਕਾਰਨ ਲੋਕਾਂ ’ਚ ਭਾਰੀ ਰੋਸ ਹੈ। ਮੀਟਿੰਗ ਵਿਚ ਹਾਜ਼ਰ ਲੋਕਾਂ ਨੇ ਦੱਸਿਆ ਕਿ ਇਸ ਸਬੰਧੀ ਹਲਕਾ ਵਿਧਾਇਕ ਦੇ ਵੀ ਧਿਆਨ ਵਿਚ ਲਿਆਂਦਾ ਗਿਆ ਸੀ ਪਰ ਸੰਚਾਈ ਵਿਭਾਗ ਦੇ ਅਧਿਕਾਰੀ ਦਾ ਵਤੀਰਾ ਗਊਸ਼ਾਲਾ ਦਾ ਨੁਕਸਾਨ ਕਰਨ ਵਾਲਾ ਸੀ।
ਇਸ ’ਤੇ ਸ਼ਹਿਰੀਆਂ ਨੇ ਇਕਮੁੱਠ ਹੋ ਕੇ ਫ਼ੈਸਲਾ ਕੀਤਾ ਗਿਆ ਕਿ ਸੰਚਾਈ ਵਿਭਾਗ ਦੇ ਅਧਿਕਾਰੀਆਂ ਦੀ ਧੱਕੇਸ਼ਾਹੀ ਖਿਲਾਫ ਬੁਢਲਾਡਾ ਸ਼ਹਿਰ ਸ਼ਨੀਵਾਰ ਨੂੰ ਬੰਦ ਕਰਨ ਦਾ ਐਲਾਨ ਕੀਤਾ ਗਿਆ ਅਤੇ ਰੋਸ ਪ੍ਰਗਟ ਕਰਦਿਆਂ ਕਿਹਾ ਕਿ ਵਿਧਾਇਕ ਵੱਲੋਂ ਸਬੰਧਤ ਅਧਿਕਾਰੀ ਨੂੰ ਗਊਸ਼ਾਲਾ ਕਮੇਟੀ ਨਾਲ ਸਹਿਯੋਗ ਕਰਨ ਦੇ ਹੁਕਮ ਦੇਣ ਦੇ ਬਾਵਜੂਦ ਵੀ ਅਧਿਕਾਰੀ ਗਊਸ਼ਾਲਾ ਦਾ ਨੁਕਸਾਨ ਕਰਨ ’ਤੇ ਜੁਟਿਆ ਹੋਇਆ ਹੈ ਅਤੇ ਗਊਸ਼ਾਲਾ ਪ੍ਰਤੀ ਗਲਤ ਸ਼ਬਦਾਂ ਦੀ ਵਰਤੋਂ ਕਰਨ ਬਾਰੇ ਪਤਾ ਲੱਗਾ ਹੈ ਜੋ ਕਿ ਅਤਿ ਨਿੰਦਣਯੋਗ ਹੈ।
ਇਹ ਖ਼ਬਰ ਵੀ ਪੜ੍ਹੋ : ਤਹਿਸੀਲਦਾਰਾਂ ਦੀਆਂ ਬਦਲੀਆਂ ਮਗਰੋਂ ਨਵੇਂ ਹੁਕਮ ਜਾਰੀ, ਚੁੱਕਿਆ ਗਿਆ ਇਕ ਹੋਰ ਕਦਮ
ਮੀਟਿੰਗ ਵਿਚ ਫ਼ੈਸਲਾ ਕੀਤਾ ਗਿਆ ਕਿ ਸ਼ਹਿਰੀਆਂ ਦਾ ਇਕ ਇਕੱਠ ਗਊਸ਼ਾਲਾ ਵਿਚ ਹੋਵੇਗਾ ਅਤੇ ਰੋਸ ਮਾਰਚ ਵੀ ਕੱਢਿਆ ਜਾਵੇਗਾ। ਇਸ ਮੌਕੇ ’ਤੇ ਭਾਰਤੀ ਜਨਤਾ ਪਾਰਟੀ ਦੇ ਜ਼ਿਲਾ ਪ੍ਰਧਾਨ ਰਾਕੇਸ਼ ਕੁਮਾਰ ਜੈਨ, ਆੜ੍ਹਤੀਆ ਐਸੋਸੀਏਸ਼ਨ ਦੇ ਪ੍ਰਧਾਨ ਰਜਿੰਦਰ ਸਿੰਘ ਕੋਹਲੀ, ਰੈਡੀਮੇਡ ਗਾਰਮੈਂਟਸ ਯੂਨੀਅਨ ਦੇ ਪ੍ਰਧਾਨ ਰਾਜੇਸ਼ ਕੁਮਾਰ ਲੱਕੀ, ਸਾਬਕਾ ਕੌਂਸਲਰ ਬਿੱਟੂ ਚੌਧਰੀ, ਭਾਜਪਾ ਦੇ ਮੰਡਲ ਪ੍ਰਧਾਨ ਕੁਸ਼ ਸ਼ਰਮਾ, ਕਰਿਆਨਾ ਯੂਨੀਅਨ ਦੇ ਪ੍ਰਧਾਨ ਕ੍ਰਿਸ਼ਨ ਕੁਮਾਰ, ਵਪਾਰ ਮੰਡਲ ਦੇ ਪ੍ਰਧਾਨ ਗੁਰਿੰਦਰ ਮੋਹਨ, ਹਲਵਾਈ ਯੂਨੀਅਨ ਦੇ ਪ੍ਰਕਾਸ਼ ਚੰਦ, ਕੱਪੜਾ ਯੂਨੀਅਨ ਦੇ ਗੁਰਮੀਤ ਸਿੰਘ ਮੀਤੀ, ਸ਼ੈਲਰ ਐਸੋਸੀਏਸ਼ਨ ਦੇ ਅਮਰਨਾਥ ਬਿੱਲੂ, ਕੌਂਸਲਰ ਪ੍ਰੇਮ ਗਰਗ, ਐਡਵੋਕੇਟ ਵਿਜੈ ਗੋਇਲ, ਡਾ. ਪਵਨ ਗਰਗ, ਰਾਮ ਸ਼ਰਨ, ਮਹਾਕਾਲ ਮੰਦਰ ਦੇ ਰਾਜੂ ਬਾਬਾ, ਓਮ ਪ੍ਰਕਾਸ਼ ਨੇਵਟੀਆ, ਪ੍ਰਸ਼ੋਤਮ ਸਿੰਗਲਾ, ਸੰਜੀਵ ਕੁਮਾਰ, ਆਦਿ ਮੌਜੂਦ ਸਨ। ਇਸ ਮੌਕੇ ’ਤੇ ਲੋਕਾਂ ਨੂੰ ਨਾਜਾਇਜ਼ ਤੌਰ ’ਤੇ ਢਾਈ ਇਮਾਰਤ ਵੀ ਦਿਖਾਈ ਗਈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪਵਿੱਤਰ ਕਾਲੀ ਵੇਈਂ ’ਚੋਂ ਲੜਕੇ-ਲੜਕੀ ਦੀਆਂ ਲਾਸ਼ਾਂ ਬਰਾਮਦ
NEXT STORY